12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਹਾਂਮਾਈ ਦੀਆਂ 9 ਪਵਿੱਤਰ ਜੋਤਾਂ ਦਾ ਸ਼ਹਿਰ ’ਚ ਪਹੁੰਚਣ ’ਤੇ ਕੀਤਾ ਸਵਾਗਤ

ਬੱਧਨੀ ਕਲਾਂ, 11 ਅਕਤੂਬਰ (ਸੰਜੀਵ ਕੋਛੜ)- ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਰਾਤਿਆਂ ਦੀ ਖ਼ੁਸ਼ੀ ‘ਚ ਨੀਲ ਕੰਠ ਮਹਾਂਦੇਵ ਕਾਵੜ ਸੰਘ ਬੱਧਨੀ ਕਲਾਂ ਵਲੋਂ ਮਹਾਂਮਾਈ ਦੀਆਂ 9 ਪਵਿੱਤਰ ਜੋਤਾਂ ਲੈ ਕੇ ਪਹੁੰਚੇ ਜਥੇ ਦਾ ਨਗਰ ਨਿਵਾਸੀਆਂ ਨੇ ਭਰਵਾਂ ਸੁਆਗਤ ਕਰਦਿਆਂ ਜਿੱਥੇ ਨਹਿਰ ਦੇ ਪੁਲ ਤੋਂ ਬੈਂਡ ਵਾਜਿਆਂ ਤੇ ਧਾਰਮਿਕ ਭਜਨ ਕੀਰਤਨ ਕਰਦਿਆਂ ਸ਼ਹਿਰ ‘ਚ ਸ਼ੋਭਾ ਯਾਤਰਾ ਕੱਢੀ, ਉੱਥੇ ਹੀ ਮਹਾਂਮਾਈ ਦੀਆਂ ਇਨ੍ਹਾਂ 9 ਜੋਤਾਂ ਨੂੰ ਭੱਲਾ ਮੰਦਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਖੇ ਬਿਰਾਜਮਾਨ ਕੀਤਾ। ਸ਼ਰਧਾਲੂਆਂ ਨੇ ਨਹਿਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਪਾਲਕੀ ‘ਚ ਸਵਾਰ ਸ੍ਰੀ ਦੇਵੀ ਭਗਵਤ ਗੀਤਾ ’ਤੇ ਫੁੱਲਾਂ ਦੀ ਵਰਖਾ ਕੀਤੀ ।

Ad Position 21
No active advertisement
ਅਜੀਤ ਡੈਸਕ 12-10-2026
ਬੱਧਨੀ ਕਲਾਂ, 11 ਅਕਤੂਬਰ (ਸੰਜੀਵ ਕੋਛੜ)- ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਰਾਤਿਆਂ ਦੀ ਖ਼ੁਸ਼ੀ ‘ਚ ਨੀਲ ਕੰਠ ਮਹਾਂਦੇਵ ਕਾਵੜ ਸੰਘ ਬੱਧਨੀ ਕਲਾਂ ਵਲੋਂ ਮਹਾਂਮਾਈ ਦੀਆਂ 9 ਪਵਿੱਤਰ ਜੋਤਾਂ ਲੈ ਕੇ ਪਹੁੰਚੇ ਜਥੇ ਦਾ ਨਗਰ ਨਿਵਾਸੀਆਂ ਨੇ ਭਰਵਾਂ ਸੁਆਗਤ ਕਰਦਿਆਂ ਜਿੱਥੇ ਨਹਿਰ ਦੇ ਪੁਲ ਤੋਂ ਬੈਂਡ ਵਾਜਿਆਂ ਤੇ ਧਾਰਮਿਕ ਭਜਨ ਕੀਰਤਨ ਕਰਦਿਆਂ ਸ਼ਹਿਰ ‘ਚ ਸ਼ੋਭਾ ਯਾਤਰਾ ਕੱਢੀ, ਉੱਥੇ ਹੀ ਮਹਾਂਮਾਈ ਦੀਆਂ ਇਨ੍ਹਾਂ 9 ਜੋਤਾਂ ਨੂੰ ਭੱਲਾ ਮੰਦਰ ਪੁਰਾਣਾ ਬਾਜ਼ਾਰ ਬੱਧਨੀ ਕਲਾਂ ਵਿਖੇ ਬਿਰਾਜਮਾਨ ਕੀਤਾ। ਸ਼ਰਧਾਲੂਆਂ ਨੇ ਨਹਿਰ ਤੋਂ ਸ਼ੁਰੂ ਹੋਈ ਇਸ ਯਾਤਰਾ ਦੌਰਾਨ ਪਾਲਕੀ ‘ਚ ਸਵਾਰ ਸ੍ਰੀ ਦੇਵੀ ਭਗਵਤ ਗੀਤਾ ’ਤੇ ਫੁੱਲਾਂ ਦੀ ਵਰਖਾ ਕੀਤੀ । ਇਸ ਮੌਕੇ ਕਾਵੜ ਸੰਘ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਨੀਲਕੰਠ ਮਹਾਦੇਵ ਕਾਵੜ ਸੰਘ ਵਲੋਂ ਸਮੂਹ ਨਗਰ ਨਿਵਾਸੀਆਂ, ਸ਼ਿਵ ਸ਼ਕਤੀ ਸੇਵਾ ਸੰਮਤੀ, ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਕਮੇਟੀ ਅਤੇ ਹੋਰਨਾਂ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ 11 ਅਤੇ 12 ਅਕਤੂਬਰ ਨੂੰ ਮਹਾਂਮਾਈ ਦਾ ਗੁਣਗਾਨ ਹੋਵੇਗਾ ਅਤੇ 13 ਤੋਂ 17 ਅਕਤੂਬਰ ਤੱਕ ਦੇਵੀ ਭਾਗਵਤ ਕਥਾ ਹੋਵੇਗੀ, 18 ਅਕਤੂਬਰ ਨੂੰ ਸਵੇਰੇ 7 ਤੋਂ 9 ਵਜੇ ਤੱਕ ਹਵਨ ਯੱਗ ਉਪਰੰਤ 18 ਨੂੰ ਹੀ ਝੰਡਾਂ ਪੂਜਨ, ਜੋਤੀ ਪੂਜਨ, ਲੰਗਰ ਤੋਂ ਇਲਾਵਾ ਰਾਤ ਨੂੰ ਵਿਸ਼ਾਲ ਭਗਵਤੀ ਜਾਗਰਣ ਵੀ ਕਰਵਾਇਆ ਜਾਵੇਗਾ, ਜਿਸ ਦੌਰਾਨ ਜਿੱਥੇ ਹੈਪੀ ਸੋਹਲ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ, ਉੱਥੇ ਹੀ ਕਥਾ ਵਿਆਸ ਭਾਗਵਤ ਭਾਸਕਰ ਸਾਧਵੀ ਸੁਸ਼ੀ ਭਦਰਾ ਭਾਰਤੀ ਸ੍ਰੀ ਦੇਵੀ ਭਗਵਤ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗਿਆਨ ਭੂਸ਼ਨ ਤਾਇਲ, ਪ੍ਰਦੀਪ ਤਾਇਲ, ਅਜੇ ਸ਼ਰਮਾ, ਸੁਖਵੰਤ ਸ਼ਰਮਾ, ਟੇਕ ਰਿਸ਼ੀ ਕੋਛੜ, ਪੁਨੀਤ ਮੰਗਲਾ, ਸੰਦੀਪ ਤਾਇਲ, ਦੀਪਕ ਗੋਇਲ, ਗੋਲਡੀ ਪਾਂਡੇ, ਜਤਿੰਦਰ ਗੋਇਲ, ਰਣਜੀਤ ਕੁਮਾਰ ਟੋਮੀ, ਬਲਵਿੰਦਰ ਕੁਮਾਰ, ਵਿਪਨ ਗੋਇਲ, ਜਕਸ਼ੂ ਗੋਇਲ, ਰੋਹਿਤ ਮੰਗਲਾ, ਮਨੋਜ ਭੱਲਾ, ਜੀਵਨ ਗਰਗ ਕੌਂਸਲਰ, ਹਰਦੀਪ ਤਾਇਲ, ਮੁਨੀਸ਼ ਮਿੱਤਲ, ਰੋਬਿੰਨ ਸਿੰਗਲਾ, ਅਭੀ ਕਪੂਰ, ਵਿਨੋਦ ਤਾਇਲ, ਚਮਨ ਲਾਲ ਬਾਂਸਲ, ਪਰਦੀਪ ਜਿੰਦਲ, ਭਾਰਤ ਭੂਸ਼ਨ ਗੋਲਡੀ, ਹਰੀਸ਼ ਮੰਗਲਾ, ਰੋਹਿਤ ਮੰਗਲਾ, ਰਾਜਨ ਸਿੰਗਲਾ, ਦਵਿੰਦਰ ਕੁਮਾਰ ਭੋਲਾ ਗੋਇਲ, ਜੈਕਿਸ਼ਨ ਸਿੰਗਲਾ, ਗਿਆਨਦੀਪ ਗੋਇਲ, ਮੰਗਤ ਰਾਏ ਗਰਗ, ਰਵਿੰਦਰ ਕੁਮਾਰ ਨੀਟਾ, ਚੰਨੀ ਤਾਇਲ, ਰਾਮ ਸੱਤ ਭੂਸ਼ਨ, ਬਿੰਦਰ ਪੰਡਤ, ਵਰੁਣ ਤਾਇਲ, ਪਾਲੀ, ਮੋਹਨ ਕੁਮਾਰ, ਸੁਰਿੰਦਰ ਕੁਮਾਰ ਤੋਂ ਇਲਾਵਾ ਹੋਰ ਵੀ ਮੈਂਬਰ ਤੇ ਵੱਡੀ ਗਿਣਤੀ ‘ਚ ਕਸਬੇ ਦੀਆਂ ਔਰਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ’ਚ ਵਿਸ਼ਵ ਮਾਨਸਿਕ ਸ਼ਾਂਤੀ ਦਿਵਸ ਮਨਾਇਆ ਅਗਲੀ ਖ਼ਬਰ ਟੀਮ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਵਲੋਂ ਮੋਗਾ ਸ਼ਹਿਰ ਅੰਦਰ ਮੀਟਿੰਗਾਂ ਸ਼ੁਰੂ
Ad Position 24