ਸਹਿਕਾਰੀ ਸਭਾ ਠੱਠੀ ਭਾਈ ਵਲੋਂ 20 ਲੱਖ ਰੁਪਏ ਦੀ ਲਾਗਤ ਵਾਲੇ ਨਵੇਂ ਖੇਤੀ ਸੰਦ ਅਤੇ ਨਿਊ ਹਾਲੈਂਡ ਟਰੈਕਟਰ ਕਿਸਾਨਾਂ ਲਈ ਲਿਆਂਦੇ
ਠੱਠੀ ਭਾਈ, 18 ਅਕਤੂਬਰ (ਜਗਰੂਪ ਸਿੰਘ ਮਠਾੜੂ)- ਸਹਿਕਾਰੀ ਸਭਾ ਠੱਠੀ ਭਾਈ ਦੀ ਪ੍ਰਬੰਧਕ ਕਮੇਟੀ ਵਲੋਂ ਕਿਸਾਨਾਂ ਦੀ ਸਹੂਲਤ ਅਤੇ ਖੇਤੀਬਾੜੀ ਦੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਮਕਸਦ ਨਾਲ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਖੇਤੀ ਸੰਦ ਅਤੇ ਟਰੈਕਟਰ ਲਿਆਂਦੇ ਗਏ। ਇਸ ਮੌਕੇ ਨਿਊ ਹਾਲੈਂਡ 5620 ਫੋਰ ਬਾਏ ਫੋਰ ਟਰੈਕਟਰ, ਅੱਠ ਫੁੱਟਾ ਮਲਚਰ ਅਤੇ ਅੱਠ ਫੁੱਟਾ ਸੁਪਰ ਸੀਡਰ ਕਿਸਾਨਾਂ ਦੇ ਸਪੁਰਦ ਕੀਤੇ ਗਏ।
ਠੱਠੀ ਭਾਈ, 18 ਅਕਤੂਬਰ (ਜਗਰੂਪ ਸਿੰਘ ਮਠਾੜੂ)- ਸਹਿਕਾਰੀ ਸਭਾ ਠੱਠੀ ਭਾਈ ਦੀ ਪ੍ਰਬੰਧਕ ਕਮੇਟੀ ਵਲੋਂ ਕਿਸਾਨਾਂ ਦੀ ਸਹੂਲਤ ਅਤੇ ਖੇਤੀਬਾੜੀ ਦੇ ਕੰਮਾਂ ਨੂੰ ਹੋਰ ਸੁਚਾਰੂ ਬਣਾਉਣ ਦੇ ਮਕਸਦ ਨਾਲ ਲਗਭਗ 20 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਖੇਤੀ ਸੰਦ ਅਤੇ ਟਰੈਕਟਰ ਲਿਆਂਦੇ ਗਏ। ਇਸ ਮੌਕੇ ਨਿਊ ਹਾਲੈਂਡ 5620 ਫੋਰ ਬਾਏ ਫੋਰ ਟਰੈਕਟਰ, ਅੱਠ ਫੁੱਟਾ ਮਲਚਰ ਅਤੇ ਅੱਠ ਫੁੱਟਾ ਸੁਪਰ ਸੀਡਰ ਕਿਸਾਨਾਂ ਦੇ ਸਪੁਰਦ ਕੀਤੇ ਗਏ। ਇਸ ਮੌਕੇ ਪਹੁੰਚੇ ਸੀਨੀਅਰ ਆਗੂ ਭਾਈ ਬਘੇਲ ਸਿੰਘ ਖੋਖਰ ਅਤੇ ਭਾਈ ਸ਼ਮਸ਼ੇਰ ਸਿੰਘ ਖੋਖਰ ਨੇ ਦੱਸਿਆ ਕਿ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਕਿਸਾਨਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਖੇਤੀ ਸੰਦ ਖ਼ਰੀਦੇ ਗਏ ਹਨ, ਜਿਨ੍ਹਾਂ ਦੀ ਕੁੱਲ ਲਾਗਤ ਲਗਭਗ 20 ਲੱਖ ਰੁਪਏ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਤੀ ਸੰਦਾਂ ਦੀ ਖ਼ਰੀਦ ‘ਤੇ ਕਰੀਬ 17 ਲੱਖ ਰੁਪਏ ਦੀ ਸਬਸਿਡੀ ਪ੍ਰਾਪਤ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਆਧੁਨਿਕ ਖੇਤੀ ਸੰਦਾਂ ਦੀ ਸਹੂਲਤ ਮਿਲੇਗੀ ਅਤੇ ਖੇਤੀਬਾੜੀ ਦੇ ਕੰਮਾਂ ਵਿਚ ਸਹੂਲਤ ਹੋਵੇਗੀ। ਉਨ੍ਹਾਂ ਕਿਹਾ ਕਿ ਨਵੇਂ ਟਰੈਕਟਰ ਅਤੇ ਖੇਤੀ ਸੰਦ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣਗੇ ਅਤੇ ਖੇਤੀ ਦੇ ਕੰਮ ਸਮੇਂ ਸਿਰ ਕਰਨ ਵਿੱਚ ਮਦਦ ਮਿਲੇਗੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਇਸਤਰੀ ਵਿੰਗ ਦੀ ਪ੍ਰਧਾਨ ਅਮਨਦੀਪ ਕੌਰ ਅਰੋੜਾ ਦੇ ਪਤੀ ਮੱਖਣ ਸਿੰਘ ਅਰੋੜਾ, ਭਾਈ ਸ਼ਮਸ਼ੇਰ ਸਿੰਘ ਖੋਖਰ, ਭਾਈ ਬਘੇਲ ਸਿੰਘ ਖੋਖਰ, ਦਰਸ਼ਨ ਸਿੰਘ ਫ਼ੌਜੀ, ਇਕਬਾਲ ਸਿੰਘ ਅਕਾਲੀ, ਨਿੰਦਰ ਸਿੰਘ ਸੈਕਟਰੀ, ਦੇਵੀ ਦਿਆਲ ਪ੍ਰਧਾਨ ਮੌੜ, ਨਿਰਮਲ ਸਿੰਘ ਪ੍ਰਧਾਨ ਮੌੜ, ਦਰਸ਼ਨ ਸਿੰਘ, ਗੁਰਮੀਤ ਸਿੰਘ, ਜੁਗਰਾਜ ਸਿੰਘ, ਮਲਕੀਤ ਸਿੰਘ, ਗੁਰਦੀਪ ਸਿੰਘ ਅਤੇ ਜਗਸੀਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।