18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ ਨੇ ‘ਫ਼ਿਲਮ ਲਾਕ ਡਾਊਨ’ ਗੂਗਲੀ ਦਾ ਪਹਿਲਾ ਮਹੂਰਤ ਸ਼ਾਟ ਸ਼ੁਰੂ ਕਰਵਾਇਆ

ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਪ੍ਰਸਿੱਧ ਫ਼ਿਲਮ ਪ੍ਰੋਡਕਸ਼ਨ ਕੰਪਨੀ ਡਾਇਮੰਡ ਮੀਡੀਆ ਇੰਡੀਆ ਵਲੋਂ ਆਪਣੀ ਆਉਣ ਵਾਲੀ ਹਿੰਦੀ ਫ਼ਿਲਮ ਲੌਕ ਡਾਊਨ ਗੂਗਲੀ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫ਼ਿਲਮ ਰਾਹੀਂ ਮੋਗਾ ਦੇ ਜਾਣੇ-ਪਛਾਣੇ ਪ੍ਰੋਡਿਊਸਰ ਸਨੀ ਸ਼ਰਮਾ ਪਹਿਲੀ ਵਾਰ ਬਤੌਰ ਨਿਰਦੇਸ਼ਕ ਫ਼ਿਲਮ ਜਗਤ ਵਿਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-10-2026
ਮੋਗਾ, 18 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਪ੍ਰਸਿੱਧ ਫ਼ਿਲਮ ਪ੍ਰੋਡਕਸ਼ਨ ਕੰਪਨੀ ਡਾਇਮੰਡ ਮੀਡੀਆ ਇੰਡੀਆ ਵਲੋਂ ਆਪਣੀ ਆਉਣ ਵਾਲੀ ਹਿੰਦੀ ਫ਼ਿਲਮ ਲੌਕ ਡਾਊਨ ਗੂਗਲੀ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫ਼ਿਲਮ ਰਾਹੀਂ ਮੋਗਾ ਦੇ ਜਾਣੇ-ਪਛਾਣੇ ਪ੍ਰੋਡਿਊਸਰ ਸਨੀ ਸ਼ਰਮਾ ਪਹਿਲੀ ਵਾਰ ਬਤੌਰ ਨਿਰਦੇਸ਼ਕ ਫ਼ਿਲਮ ਜਗਤ ਵਿਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਸਮਾਜਿਕ ਵਿਸ਼ੇ ‘ਤੇ ਆਧਾਰਿਤ ਹੈ, ਜਿਸ ਨੂੰ ਲੇਖਕਾ ਅਮਨਪ੍ਰੀਤ ਕੌਰ ਗਿੱਲ ਨੇ ਲਿਖਿਆ ਹੈ। ਫ਼ਿਲਮ ਦੀ ਸਿਨੇਮੈਟੋਗਰਾਫ਼ੀ ਦੀ ਜ਼ਿੰਮੇਵਾਰੀ ਕੈਮਰਾਮੈਨ ਅਕਸ਼ੈ ਠੁਕਰਾਲ ਨਿਭਾਅ ਰਹੇ ਹਨ, ਜਦ ਕਿ ਗੁਰਪ੍ਰੀਤ ਜੰਡੂ ਸਹਾਇਕ ਨਿਰਦੇਸ਼ਕ ਵਜੋਂ ਆਪਣੀ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਦੇ ਨਿਰਦੇਸ਼ਕ ਸਨੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੌਕ ਡਾਊਨ ਗੂਗਲੀ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਇਕ ਵਿਸ਼ੇਸ਼ ਸਮਾਜਿਕ ਸੰਦੇਸ਼ ਵੀ ਦੇਵੇਗੀ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਮੋਗਾ ਵਿਚ ਹੀ ਕੀਤੀ ਜਾਵੇਗੀ, ਜਿਸ ਨਾਲ ਸਥਾਨਕ ਕਲਾਕਾਰਾਂ ਨੂੰ ਵੀ ਆਪਣੀ ਕਲਾ ਦਿਖਾਉਣ ਦੇ ਮੌਕੇ ਮਿਲਣਗੇ। ਫ਼ਿਲਮ ਵਿਚ ਮੁੱਖ ਅਤੇ ਅਹਿਮ ਭੂਮਿਕਾਵਾਂ ਵਿਚ ਸੁਖਬੀਰ ਮਹਿਰਾ, ਕਰਨ ਵਰਮਾ, ਗੁਰਪ੍ਰੀਤ ਗੁਰੀ, ਸਾਹਿਲ ਠਾਕੁਰ, ਮਨੀਸ਼ਾ ਸੈਲੋਪਾਲ, ਵਰਿੰਦਾ ਸ਼ਰਮਾ, ਨਿਤਿਨ ਸੋਬਤੀ, ਜਸ਼ਨ, ਰੋਹਨ ਅੰਮ੍ਰਿਤਸਰੀਆ ਅਤੇ ਨਿਖਿਲ ਵੇਰਵਾਲ ਨਜ਼ਰ ਆਉਣਗੇ। ਫ਼ਿਲਮ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਡਾ. ਰਾਜ ਔਲਖ ਵਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਦੌਰਾਨ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਮੋਗਾ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਕਲੈਪ ਬੋਰਡ ਚਲਾ ਕੇ ਫ਼ਿਲਮ ਦਾ ਪਹਿਲਾ ਮਹੂਰਤ ਸ਼ਾਟ ਸ਼ੁਰੂ ਕਰਵਾਇਆ। ਇਸ ਵਿਸ਼ੇਸ਼ ਮੌਕੇ ‘ਤੇ ਹਿਮਾਚਲ ਮਾਨਵੀ ਸਪਰਾ, ਗਾਇਕ ਰਿਤਿਕ ਸ਼ਰਮਾ ਅਤੇ ਪ੍ਰਸਿੱਧ ਜੋਤਸ਼ੀ ਸੁਖਦੀਪ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਫ਼ਿਲਮ ਦੀ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਫ਼ਿਲਮ ਦੀ ਸਫਲਤਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਜੀ ਦੀ ਬਾਰਾਤ ’ਚ 51 ਰਾਮ ਭਗਤਾਂ ਨੇ ਲਗਾਏ ਜੈ ਸ੍ਰੀ ਰਾਮ ਦੇ ਜੈਕਾਰੇ ਅਗਲੀ ਖ਼ਬਰ ਕਸ਼ਯਪ ਰਾਜਪੂਤ ਮਹਿਰਾ ਸਮਾਜ ਵਲੋਂ ਧਰਮਕੋਟ ਵਿਖੇ ਸਮਾਗਮ 31 ਨੂੰ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਹੋਣਗੇ ਮੁੱਖ ਮਹ...
Ad Position 24