ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 38 ਵੀ ਬਰਸੀ ਅੱਜ
ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਵਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 38ਵੀ ਬਰਸੀ ਅੱਜ 21 ਅਕਤੂਬਰ ਬੁੱਧਵਾਰ ਨੂੰ ਸਵੇਰੇ 11 ਵਜੇ ਤੋ ਦੁਪਹਿਰ 3 ਵਜੇ ਤੱਕ ਬੱਸ ਸਟੈਂਡ ਮੋਗਾ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਮੋਤੀ ਸਰਪ੍ਰਸਤ, ਕਾਮਰੇਡ ਗੁਰਜੰਟ ਸਿੰਘ ਕੋਕਰੀ ਜਨਰਲ ਸਕੱਤਰ, ਜਗਦੀਸ਼ ਸਿੰਘ ਚਾਹਲ ਚੇਅਰਮੈਨ, ਦੀਦਾਰ ਸਿੰਘ ਮੰਡ ਪ੍ਰਧਾਨ, ਕਾਮਰੇਡ ਸੁਰਿੰਦਰ ਸਿੰਘ ਕੈਸ਼ੀਅਰ, ਕਾਮਰੇਡ ਅਵਤਾਰ ਸਿੰਘ ਤਾਰੀ ਜਥੇਬੰਦਕ ਸਕੱਤਰ, ਗੁਰਦੀਪ ਸਿੰਘ ਕਾਨੂੰਨੀ ਸਲਾਹਕਾਰ, ਕਾਮਰੇਡ ਬਚਿੱਤਰ ਸਿੰਘ ਥੋਥੜ ਮੁੱਖ ਸਲਾਹਕਾਰ ਨੇ ਦੱਸਿਆ ਕਿ ਬਰਸੀ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਦ
ਦੁਸਹਿਰਾ ਸਮਾਗਮ ਦੀ ਰੀਬਨ ਕੱਟਣ ਦੀ ਰਸਮ ਅਦਾ ਕਰਦੇ ਹੋਏ ਹਲਕਾ ਵਿਧਾਇਕ ਅੰਮ੍ਰਿਤਪਾਲ, ਪ੍ਰਧਾਨ ਪਵਨ ਗੁਪਤਾ, ਪ੍ਰਧਾਨ ਰਮਨ ਮਿੱਤਲ ਰਿੰਪੀ (ਸੱਜੇ) ਰਾਵਣ ਦਾ ਬੁੱਤ| ਤਸਵੀਰਾਂ: ਕਾਠਪਾਲ
21-10-2026
ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ (ਏਟਕ) ਵਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 38ਵੀ ਬਰਸੀ ਅੱਜ 21 ਅਕਤੂਬਰ ਬੁੱਧਵਾਰ ਨੂੰ ਸਵੇਰੇ 11 ਵਜੇ ਤੋ ਦੁਪਹਿਰ 3 ਵਜੇ ਤੱਕ ਬੱਸ ਸਟੈਂਡ ਮੋਗਾ ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਮੋਤੀ ਸਰਪ੍ਰਸਤ, ਕਾਮਰੇਡ ਗੁਰਜੰਟ ਸਿੰਘ ਕੋਕਰੀ ਜਨਰਲ ਸਕੱਤਰ, ਜਗਦੀਸ਼ ਸਿੰਘ ਚਾਹਲ ਚੇਅਰਮੈਨ, ਦੀਦਾਰ ਸਿੰਘ ਮੰਡ ਪ੍ਰਧਾਨ, ਕਾਮਰੇਡ ਸੁਰਿੰਦਰ ਸਿੰਘ ਕੈਸ਼ੀਅਰ, ਕਾਮਰੇਡ ਅਵਤਾਰ ਸਿੰਘ ਤਾਰੀ ਜਥੇਬੰਦਕ ਸਕੱਤਰ, ਗੁਰਦੀਪ ਸਿੰਘ ਕਾਨੂੰਨੀ ਸਲਾਹਕਾਰ, ਕਾਮਰੇਡ ਬਚਿੱਤਰ ਸਿੰਘ ਥੋਥੜ ਮੁੱਖ ਸਲਾਹਕਾਰ ਨੇ ਦੱਸਿਆ ਕਿ ਬਰਸੀ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਬਰਸੀ ਸਮਾਗਮ ਵਿਚ ਕਾਮਰੇਡ ਵਿੱਦਿਆ ਸਾਗਰ ਕੌਮੀ ਸਕੱਤਰ ਏਟਕ, ਕਾਮਰੇਡ ਪੀ. ਸੰਤੋਸ਼ ਕੁਮਾਰ (ਕੇਰਲਾ) ਮੈਂਬਰ ਪਾਰਲੀਮੈਂਟ ਤੇ ਕੌਮੀ ਸਕੱਤਰ ਸੀ.ਪੀ.ਆਈ., ਕਾਮਰੇਡ ਨਿਰਮਲ ਸਿੰਘ ਧਾਲੀਵਾਲ ਸਕੱਤਰ ਸੀ.ਪੀ.ਆਈ. ਪੰਜਾਬ, ਕਾਮਰੇਡ ਜਗਰੂਪ ਸਿੰਘ ਮੁੱਖ ਸਲਾਹਕਾਰ ਬਨੇਗਾ ਪ੍ਰਾਪਤੀ ਮੁਹਿੰਮ, ਡਾ. ਸੁਖਦੇਵ ਸਿੰਘ ਸਿਰਸਾ ਸੈਨੇਟ ਮੈਂਬਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੁਖਜਿੰਦਰ ਸਿੰਘ ਮਹੇਸ਼ਰੀ ਜ. ਸਕੱਤਰ ਆਲ ਇੰਡੀਆ ਫੈਡਰੇਸ਼ਨ, ਸੁਖਦੇਵ ਸ਼ਰਮਾ ਵਰਕਿੰਗ ਪ੍ਰਧਾਨ ਪੰਜਾਬ ਏਟਕ, ਕਾਮਰੇਡ ਕੁਲਦੀਪ ਭੋਲਾ ਜ਼ਿਲ੍ਹਾ ਸਕੱਤਰ ਸੀ.ਪੀ.ਆਈ. ਮੋਗਾ ਸਮੇਤ ਹੋਰ ਉਚ ਕੋਟੀ ਦੇ ਬੁੱਧੀਜੀਵੀ ਤੇ ਸੰਘਰਸ਼ੀ ਆਗੂ ਪਹੁੰਚ ਰਹੇ ਹਨ। ਇਸ ਮੌਕੇ ਇਨਕਲਾਬੀ ਗੀਤ, ਕੋਰੋਗ੍ਰਾਫੀਆਂ ਤੇ ਨਾਟਕ ਪੇਸ਼ ਕੀਤੇ ਜਾਣਗੇ।