20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਨੇ ਪਿੰਡ ਦੌਲਤਪੁਰਾ ’ਚ ਫਲਦਾਰ ਬੂਟੇ ਲਗਵਾਏ

ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ)-ਵਾਤਾਵਰਨ ਨੂੰ ਸਮਰਪਿਤ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਵਲੋਂ ਫਲਦਾਰ ਬੂਟੇ ਲਗਾਉਣ ਦੀ ਅਰੰਭੀ ਮੁਹਿੰਮ ਤਹਿਤ ਪਿੰਡ ਦੌਲਤਪੁਰਾ ਵਿਖੇ ਹਾਈਬ੍ਰਿਡ ਬੂਟੇ ਲਗਵਾਏ ਗਏ। ਇਸ ਮੌਕੇ ਬਾਬਾ ਮਹਿੰਗਾ ਸਿੰਘ ਪਾਰਕ ਦੀ ਕਮੇਟੀ ਦੇ ਨੁਮਾਇੰਦੇ ਬੂਟਾ ਸਿੰਘ ਦੌਲਤਪੁਰਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਵਲੋਂ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਪਿੰਡ ਦੌਲਤਪੁਰਾ ਦੇ ਬਾਬਾ ਮਹਿੰਗਾ ਸਿੰਘ ਪਾਰਕ ਵਿਖੇ ਫਲਦਾਰ ਬੂਟੇ ਲਗਾਏ ਗਏ ਨੇ ਅਤੇ ਇਸ ਸੇਵਾ ਲਈ ਕਮੇਟੀ ਦੇ ਸਾਰੇ ਮੈਂਬਰਾਂ ਨੇ ਹੱਥੀਂ ਸੇਵਾ ਕਰਨ ਉਪਰੰਤ ਇਨ੍ਹਾਂ ਬੂਟਿਆਂ ਦੀ ਸੰਭਾਲ ਦਾ ਪ੍ਰਣ ਵੀ ਲਿਆ ਹੈ।

Ad Position 21
No active advertisement
ਅਜੀਤ ਡੈਸਕ 21-10-2026
ਮੋਗਾ, 20 ਅਕਤੂਬਰ (ਸੁਰਿੰਦਰਪਾਲ ਸਿੰਘ)-ਵਾਤਾਵਰਨ ਨੂੰ ਸਮਰਪਿਤ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਵਲੋਂ ਫਲਦਾਰ ਬੂਟੇ ਲਗਾਉਣ ਦੀ ਅਰੰਭੀ ਮੁਹਿੰਮ ਤਹਿਤ ਪਿੰਡ ਦੌਲਤਪੁਰਾ ਵਿਖੇ ਹਾਈਬ੍ਰਿਡ ਬੂਟੇ ਲਗਵਾਏ ਗਏ। ਇਸ ਮੌਕੇ ਬਾਬਾ ਮਹਿੰਗਾ ਸਿੰਘ ਪਾਰਕ ਦੀ ਕਮੇਟੀ ਦੇ ਨੁਮਾਇੰਦੇ ਬੂਟਾ ਸਿੰਘ ਦੌਲਤਪੁਰਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ ਵਲੋਂ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਪਿੰਡ ਦੌਲਤਪੁਰਾ ਦੇ ਬਾਬਾ ਮਹਿੰਗਾ ਸਿੰਘ ਪਾਰਕ ਵਿਖੇ ਫਲਦਾਰ ਬੂਟੇ ਲਗਾਏ ਗਏ ਨੇ ਅਤੇ ਇਸ ਸੇਵਾ ਲਈ ਕਮੇਟੀ ਦੇ ਸਾਰੇ ਮੈਂਬਰਾਂ ਨੇ ਹੱਥੀਂ ਸੇਵਾ ਕਰਨ ਉਪਰੰਤ ਇਨ੍ਹਾਂ ਬੂਟਿਆਂ ਦੀ ਸੰਭਾਲ ਦਾ ਪ੍ਰਣ ਵੀ ਲਿਆ ਹੈ। ਬੂਟਾ ਸਿੰਘ ਦੌਲਤਪੁਰਾ ਨੇ ਦੱਸਿਆ ਕਿ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਨੇ ਨਰਸਰੀ ਤੋਂ ਉਤਮ ਕਿਸਮ ਦੇ ਹਾਈਬ੍ਰਿਡ ਫਲਦਾਰ ਬੂਟੇ ਲਗਵਾਏ ਨੇ ਤਾਂ ਕਿ ਬੱਚੇ ਅਤੇ ਪੰਛੀ ਇਨ੍ਹਾਂ ਦੇ ਫਲਾਂ ਤੋਂ ਲਾਹਾ ਲੈ ਸਕਣ। ਉਨ੍ਹਾਂ ਦੱਸਿਆ ਕਿ ਪਾਰਕ ਵਿਚ ਲਗਾਏ ਬੂਟਿਆਂ ਵਿਚ ਅਮਰਪਾਲੀ ਅੰਬ , ਬੇਰੀ, ਅਮਰੂਦ, ਬਾਰਾਮਾਸੀ ਨਿੰਬੂ, ਅੰਜੀਰ, ਕਰੌਂਦਾ, ਜ਼ਾਮਨ ਅਤੇ ਫ਼ਾਲਸੇ ਦੇ ਬੂਟੇ ਸ਼ਾਮਿਲ ਹਨ। ਇਸ ਮੌਕੇ ਕਮੇਟੀ ਮੈਂਬਰਾਂ ਵਿਚ ਬਾਬਾ ਅਜਮੇਰ ਸਿੰਘ, ਜਗਰੂਪ ਸਿੰਘ ਯੂ.ਐਸ.ਏ., ਮਾਸਟਰ ਬਲਕਰਨ ਸਿੰਘ, ਡਾ. ਕੇਵਲ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ, ਨਰਿੰਦਰਪਾਲ ਸਿੰਘ ਉੱਪਲ, ਮੈਂਬਰ ਅੰਗਰੇਜ਼ ਸਿੰਘ, ਮੈਂਬਰ ਕੇਵਲ ਸਿੰਘ, ਜਸਪਾਲ ਸਿੰਘ, ਪ੍ਰਧਾਨ ਸਾਧੂ ਸਿੰਘ, ਪ੍ਰੋ. ਬਲਵਿੰਦਰ ਸਿੰਘ, ਸਰਕਲ ਪ੍ਰਧਾਨ ਰਾਵਦੀਪ ਸਿੰਘ ਸੰਘਾ, ਡਾ. ਬਲਰਾਜ ਸਿੰਘ, ਸਰਕਲ ਪ੍ਰਧਾਨ ਨਰਿੰਦਰ ਸਿੰਘ ਬੁੱਕਣ ਵਾਲਾ, ਸਰਕਲ ਪ੍ਰਧਾਨ ਬਿਪਨਪਾਲ ਸਿੰਘ ਖੋਸਾ, ਸਰਕਲ ਪ੍ਰਧਾਨ ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਸਰਕਲ ਪ੍ਰਧਾਨ ਗੁਰਬਿੰਦ ਸਿੰਘ ਸਿੰਘਾਂਵਾਲਾ, ਅਮਰਜੀਤ ਸਿੰਘ ਸਟੇਟ ਬੈਂਕ, ਸੁਰੇਸ਼ ਕੁਮਾਰ ਸਿੰਧ ਬੈਂਕ, ਦਰਸ਼ਨ ਸਿੰਘ ਹਾਂਡਾ, ਜਗਰੂਪ ਸਿੰਘ, ਬਾਬਾ ਗੁਰਦਿਆਲ ਸਿੰਘ, ਪਰਮਜੀਤ ਸਿੰਘ ਫ਼ੌਜੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਆਮੀ ਸੰਤ ਦਰਬਾਰਾ ਸਿੰਘ ਲੋਪੋ ਵਾਲਿਆਂ ਦੀ 48ਵੀਂ ਬਰਸੀ ਸੰਬੰਧੀ ਸਮਾਗਮ ਭਲਕੇ ਅਗਲੀ ਖ਼ਬਰ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 38 ਵੀ ਬਰਸੀ ਅੱਜ
Ad Position 24