ਧਰਮਕੋਟ ਮੌਲੜੀ ਚੌਕ ’ਚ ਝਾੜੂ ਸਰਕਾਰ ਦੇ ਝਾੜੂ ਫੂਕੇ
ਮਾਨਸਾ ਤੋਂ ਆਏ ਹਰੇਕ ਸੱਦੇ ਦਾ ਕਰਾਂਗੇ ਸਮਰਥਨ-ਚੱਕ ਸਿੰਘ ਪੁਰਾ
ਧਰਮਕੋਟ, 26 ਅਕਤੂਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ. ਕੇ.
ਧ
ਧਰਮਕੋਟ ’ਚ ਝਾੜੂ ਫੂਕਦੇ ਹੋਏ।
27-10-2026
ਧਰਮਕੋਟ, 26 ਅਕਤੂਬਰ (ਪਰਮਜੀਤ ਸਿੰਘ)-ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮ ਕੇ ਸੂਬਾ ਪ੍ਰਧਾਨ ਬੀ.ਕੇ.ਯੂ. ਬਹਿਰਾਮ ਕੇ , ਸੂਬਾ ਸਕੱਤਰ ਗੁਰਮੇਲ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਬਾਜ ਸਿੰਘ ਸੰਗਲਾ, ਜਸਵੰਤ ਸਿੰਘ ਖੋਸਾ ਕੈਸ਼ੀਅਰ ਮੋਗਾ, ਜ਼ਿਲ੍ਹਾ ਸਕੱਤਰ ਅੰਗਰੇਜ਼ ਸਿੰਘ ਜੌਹਲ, ਤਰਸੇਮ ਸਿੰਘ ਕੈਨੇਡੀਅਨ ਬੱਡੂਵਾਲ, ਇਨ੍ਹਾਂ ਆਗੂਆਂ ਦੀ ਅਗਵਾਈ ਹੇਠ ਮਾਨਸਾ ਐਕਸ਼ਨ ਕਮੇਟੀ ਵਲੋਂ ਆਏ ਸੱਦੇ ਅਨੁਸਾਰ ਮੌਲੜੀ ਚੌਕ ਧਰਮਕੋਟ ਵਿਖੇ ਝਾੜੂ ਸਰਕਾਰ ਦੇ ਝਾੜੂ ਫੂਕੇ ਗਏ ਕਿਉਂਕਿ ਨਸ਼ਿਆਂ ਦੇ ਵਿਰੁੱਧ ਸੰਘਰਸ਼ ਕਰਨ ਵਾਲੇ ਪੰਜਾਬ ਦੇ ਯੋਧੇ ਪਰਮਿੰਦਰ ਸਿੰਘ ਝੋਟੇ ਦੀ 13 ਅਕਤੂਬਰ ਨੂੰ ਮਾਨਸਾ ਵਿਖੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਵਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਜੋ 13 ਦਿਨ ਤੋਂ ਲਗਾਤਾਰ ਮਾਨਸਾ ਤਿਕੋਣੀ ਮੋਰਚਾ ਚੱਲ ਰਿਹਾ। ਜੋ ਐਕਸ਼ਨ ਕਮੇਟੀ ਤੇ ਕੌਮੀ ਸ਼ਹੀਦ ਪਰਮਿੰਦਰ ਸਿੰਘ ਝੋਟੇ ਦੇ ਪਿਤਾ, ਮਾਤਾ, ਧਰਮ ਪਤਨੀ ਵਲੋਂ ਜਾਇਜ਼ ਮੰਗਾਂ ਰੱਖੀਆਂ ਗਈਆਂ ਹਨ ਜਿਵੇਂ ਮੁੱਖ ਮੰਤਰੀ ਤੇ ਡੀ.ਜੀ.ਪੀ. ਦਾ ਅਸਤੀਫ਼ਾ, ਮਾਨਸਾ ਐਸ.ਐਸ.ਪੀ., ਡੀ.ਐਸ.ਪੀ. ਹਰਜਿੰਦਰ ਸਿੰਘ ਗਿੱਲ, ਐਸ.ਐਚ.ਓ. ਬੇਅੰਤ ਕੋਰ ਇਨ੍ਹਾਂ ਅਫ਼ਸਰਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਏ। ਇਕ ਹਸਪਤਾਲ ਦਾ ਨਾਮ ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟੇ ਦੇ ਨਾਮ ‘ਤੇ ਰੱਖਿਆ ਜਾਏ ਆਦਿ ਮੰਗਾਂ ਮੰਨੀਆਂ ਜਾਣ, ਉਸੇ ਹੀ ਲੜੀ ਤਹਿਤ ਬੀ.ਕੇ.ਯੂ. ਬਹਿਰਾਮ ਕੇ ਜਥੇਬੰਦੀ ਵਲੋਂ ਗ੍ਰਹਿ ਵਿਭਾਗ ਪੰਜਾਬ ਤੋਂ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਤਿਕੋਣੀ ਮਾਨਸਾ ਮੋਰਚਾ ਐਕਸ਼ਨ ਕਮੇਟੀ ਦੀਆਂ ਪੂਰਨ ਮੰਗਾਂ ਤੁਰੰਤ ਮੰਨੀਆਂ ਜਾਣ ਤੇ ਸ਼ਹੀਦ ਭਾਈ ਪਰਮਿੰਦਰ ਸਿੰਘ ਝੋਟੇ ਦੇ ਪਰਿਵਾਰ ਨੂੰ ਪੂਰਨ ਇਨਸਾਫ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨਸ਼ਾ ਮੁਕਤ ਹੋਏਗਾ ਪਰ ਇਸ ਦੇ ਉਲਟ ਹੋਇਆ ਹੈ, ਅੱਜ ਪੰਜਾਬ ਵਿਚ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਜਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਫ਼ੇਲ੍ਹ ਸਾਬਿਤ ਹੋਈ ਹੈ। ਇਸ ਮੌਕੇ ਬਲਜਿੰਦਰ ਸਿੰਘ ਕਾਲਾ, ਜਸਵੰਤ ਸਿੰਘ ਭਾਈਆ, ਸੁਖਵਿੰਦਰ ਸਿੰਘ ਮਸੀਤਾਂ, ਜਗਰਾਜ ਸਿੰਘ ਧਾਲੀਵਾਲ, ਰਾਜੂ ਕਲੇਰ, ਕਮਲਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ ਚਾਹਲ, ਕੁਲਵਿੰਦਰ ਸਿੰਘ ਉੱਪਲ, ਗੁਰਬਚਨ ਸਿੰਘ, ਅਮਰਜੀਤ ਸਿੰਘ ਯੂਥ ਪ੍ਰਧਾਨ ਕੋਟ ਮੁਹੰਮਦ ਖਾ, ਗੁਰਬਚਨ ਸਿੰਘ ਇਕਾਈ ਪ੍ਰਧਾਨ ਨਸੀਰੇ ਵਾਲਾ, ਲਖਵਿੰਦਰ ਸਿੰਘ ਜੋਨ ਪ੍ਰਧਾਨ, ਬਲਵੰਤ ਸਿੰਘ ਯੂਥ ਪ੍ਰਧਾਨ ਇੰਦਰਗੜ੍ਹ, ਜੱਸ ਗੜਾ, ਬਲਵੀਰ ਸਿੰਘ ਨਿਹੰਗ ਸਿੰਘ, ਜਜਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਭੁੱਲਰ ਇਕਾਈ ਪ੍ਰਧਾਨ ਬੋਗੇਵਾਲਾ, ਧਰਮ ਸਿੰਘ ਸ਼ੇਰੇਵਾਲਾ, ਜਗਰਾਜ ਸਿੰਘ ਰਾਜੂ ਇਕਾਈ ਪ੍ਰਧਾਨ ਲੋਹਾਰਾ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਚੰਦ ਸਿੰਘ, ਬਾਊ ਸਿੰਘ, ਮਹਿੰਦਰ ਸਿੰਘ ਨੰਬਰਦਾਰ ਲੋਹਾਰਾ ਹਰਜਿੰਦਰ ਸਿੰਘ ਬੱਡੂਵਾਲ, ਗੁਰਲਾਭ ਸਿੰਘ ਮੀਡੀਆ ਸਲਾਹਕਾਰ, ਸੁਖਵਿੰਦਰ ਸਿੰਘ, ਪਰਜਿੰਦਰ ਸਿੰਘ ਭਿੰਡਰ ਕਲਾਂ, ਚਮਕੌਰ ਸਿੰਘ, ਗੁਰਮੀਤ ਸਿੰਘ ਦਾਤਾ ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।