ਬੀ.ਸੀ. ਕੈਨੇਡਾ ਵਿਧਾਨ ਸਭਾ ਚੋਣਾਂ ’ਚ ਜੋੜੀ ਤੂਰ ਮੁੜ ਵਿਧਾਇਕ ਬਣਨ ’ਤੇ ਸਰਪੰਚ ਰਿੰਪੀ ਖੋਸਾ ਤੇ ਹੋਰਨਾਂ ਵਲੋਂ ਖ਼ੁਸ਼ੀ ਦਾ ਇਜ਼ਹਾਰ
ਕੋਟ ਈਸੇ ਖਾਂ, 26 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਦੀ ਕੋਈ ਸ਼ਾਨਦਾਰ ਜਿੱਤ ਵਿਚ ਜੋੜੀ ਤੂਰ ਦੂਜੀ ਵਾਰ ਐਮ. ਐਲ.
ਕੋਟ ਈਸੇ ਖਾਂ, 26 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕੰਜ਼ਰਵੇਟਿਵ ਪਾਰਟੀ ਦੀ ਕੋਈ ਸ਼ਾਨਦਾਰ ਜਿੱਤ ਵਿਚ ਜੋੜੀ ਤੂਰ ਦੂਜੀ ਵਾਰ ਐਮ.ਐਲ.ਏ. ਚੁਣੇ ਜਾਣ ‘ਤੇ ਪਿੰਡ ਖੋਸਾ ਰਣਧੀਰ ਦੇ ਸਰਪੰਚ ਰਮਨਦੀਪ ਸਿੰਘ ਰਿੰਪੀ ਖੋਸਾ ਤੇ ਹੋਰਨਾਂ ਵਲੋਂ ਭਾਰੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਜਿੱਤ ਨੂੰ ਲੈ ਕੇ ਖ਼ੁਸ਼ੀ ਜਾਹਿਰ ਕਰਦਿਆਂ ਸਰਪੰਚ ਰਿੰਪੀ ਖੋਸਾ ਨੇ ਕਿਹਾ ਕਿ ਉਨ੍ਹਾਂ ਦੀ ਭਤੀਜ ਨੂੰਹ ਜੋੜੀ ਤੂਰ ਨੇ ਲੈਗਲੀ ਵਿਲੋਬਰੂਕ ਹਲਕੇ ਤੋਂ 52 ਫ਼ੀਸਦੀ ਵੋਟਾਂ ਹਾਸਲ ਕਰਦਿਆਂ ਲਗਾਤਾਰ ਦੂਜੀ ਵਾਰ ਚੋਣ ਜਿੱਤ ਕੇ ਪੰਜਾਬੀ ਭਾਈਚਾਰਾ, ਆਪਣੇ ਪਰਿਵਾਰ ਤੇ ਸਾਡੇ ਇਲਾਕੇ ਦਾ ਨਾਂਅ ਵੀ ਰੁਸ਼ਨਾਇਆ ਹੈ। ਉਨ੍ਹਾਂ ਕਿਹਾ ਕਿ ਉੱਥੇ ਇਸ ਵਾਰ ਕੰਜ਼ਰਵੇਟਿਵ ਪਾਰਟੀ ਨੂੰ ਵੱਡਾ ਬਹੁਮਤ ਮਿਲਿਆ ਹੈ ਤੇ ਜੋੜੀ ਤੂਰ ਇਸ ਪਾਰਟੀ ਵਲੋਂ ਹੋਣ ਕਰਕੇ ਵਿਧਾਇਕ ਦੇ ਤੌਰ ‘ਤੇ ਉੱਥੋਂ ਦੇ ਇਲਾਕਾ ਨਿਵਾਸੀਆਂ ਲਈ ਹੋਰ ਵਧੀਆ ਤਰੀਕੇ ਨਾਲ ਕਾਰਜ ਕਰ ਸਕੇਗੀ। ਜੋੜੀ ਤੂਰ ਦੇ ਐਮ.ਐਲ.ਏ ਬਣਨ ‘ਤੇ ਗੁਰਿੰਦਰ ਸਿੰਘ ਪੱਪੀ, ਬਲਦੇਵ ਸਿੰਘ ਕੈਨੇਡੀਅਨ, ਹੈਰੀ ਖੋਸਾ, ਗੁਰਜੀਤ ਸਿੰਘ ਕੈਨੇਡੀਅਨ, ਪ੍ਰਿਤਪਾਲ ਸਿੰਘ ਗੋਲਡੀ, ਸੇਵਕ ਸਿੰਘ ਤੋਂ ਇਲਾਵਾ ਗ੍ਰਾਮ ਪੰਚਾਇਤ ਤੇ ਪਿੰਡ ਦੇ ਹੋਰ ਮੁਹਤਬਰ ਸ਼ਾਮਲ ਸਨ।