26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਅਜੀਤਵਾਲ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਕੱਢੀ ਸ਼ੋਭਾ ਯਾਤਰਾ ਸਮੇਂ ਸੁੰਦਰ ਪਾਲਕੀ ਨਾਲ ਵੱਡੀ ਗਿਣਤੀ ਸੰਗਤਾਂ। ਅਜੀਤਵਾਲ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ ਕੱਢੀ

ਮੋਗਾ, 26 ਅਕਤੂਬਰ (ਜਸਪਾਲ ਸਿੰਘ ਬੱਬੀ)-ਸਮਾਜ ਸੇਵੀ ਕਾਰਜਾਂ ਵਿਚ ਜੁਟੀ ਹੋਈ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਰੋਟਰੀ ਦਾ ਮਿਸ਼ਨ ਸੇਵਾ ਤੇ ਪਹਿਰਾ ਦਿੰਦਿਆਂ ਕਲੱਬ ਦੇ 25 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਵਿਨੋਦ ਗਰਗ, ਪ੍ਰੋਜੈਕਟ ਇੰਚਾਰਜ ਸੰਦੀਪ ਗਰਗ ਸੀ. ਏ.

Ad Position 21
No active advertisement
ਅਜੀਤਵਾਲ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਕੱਢੀ ਸ਼ੋਭਾ ਯਾਤਰਾ ਸਮੇਂ ਸੁੰਦਰ ਪਾਲਕੀ ਨਾਲ ਵੱਡੀ ਗਿਣਤੀ ਸੰਗਤਾਂ। 27-10-2026
ਮੋਗਾ, 26 ਅਕਤੂਬਰ (ਜਸਪਾਲ ਸਿੰਘ ਬੱਬੀ)-ਸਮਾਜ ਸੇਵੀ ਕਾਰਜਾਂ ਵਿਚ ਜੁਟੀ ਹੋਈ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਰੋਟਰੀ ਦਾ ਮਿਸ਼ਨ ਸੇਵਾ ਤੇ ਪਹਿਰਾ ਦਿੰਦਿਆਂ ਕਲੱਬ ਦੇ 25 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਵਿਨੋਦ ਗਰਗ, ਪ੍ਰੋਜੈਕਟ ਇੰਚਾਰਜ ਸੰਦੀਪ ਗਰਗ ਸੀ.ਏ. ਦੀ ਅਗਵਾਈ ਹੇਠ ਵਾਹ ਪੰਜਾਬ ਰਿਜ਼ੋਰਟਸ ਅਜੀਤਵਾਲ (ਮੋਗਾ) ਵਿਖੇ ਕਰਵਾਇਆ। ਜਿਸ ਵਿਚ ਮੁੱਖ ਮਹਿਮਾਨ ਡਾ. ਸੰਜੀਵ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਸੀਨੀਅਰ ਅਕਾਲੀ ਆਗੂ ਬਰਜਿੰਦਰ ਸਿੰਘ ਬਰਾੜ ਸਾਬਕਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਡਾਕਟਰਾਂ ਅਤੇ ਚਾਰਟਰਡ ਅਕਾਊਂਟੈਂਟਾਂ ਸਮੇਤ 25 ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਜੋਤੀ ਜਗਾਉਣ ਦੀ ਰਸਮ ਮੁੱਖ ਮਹਿਮਾਨ ਡਾ. ਸੰਜੀਵ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਵਿਸ਼ੇਸ਼ ਮਹਿਮਾਨ ਇੰਦਰਜੀਤ ਗਰਗ ਜੌਲੀ, ਰਸ਼ਪਾਲ ਸਿੰਘ ਬਰਾੜ ਅਤੇ ਸੁਭਾਸ਼ ਚੰਦਰ ਗੋਇਲ ਨੇ ਸਾਂਝੇ ਤੌਰ ‘ਤੇ ਕੀਤੀ। ਮੁੱਖ ਮਹਿਮਾਨ ਡਾ. ਸੰਜੀਵ ਸੈਣੀ ਨੇ ਕਿਹਾ ਕਿ ਸਮਾਜ ਸੇਵਾ ਉਤਮ ਕਰਮ ਹੈ, ਰੋਟਰੀ ਕਲੱਬ ਮੋਗਾ ਸਿਟੀ ਨੇ ਵੱਖ-ਵੱਖ ਸਮਿਆਂ ਦੌਰਾਨ ਸਮਾਜ ਸੇਵਾ ਦੇ ਪ੍ਰੋਜੈਕਟਾਂ ਤਹਿਤ ਲੋਕਾਂ ਦੀ ਭਲਾਈ ਦੇ ਕਾਰਜ ਕੀਤੇ ਹਨ ਜੋ ਸ਼ਲਾਘਾ ਯੋਗ ਹੋਣ ਦੇ ਨਾਲ-ਨਾਲ ਹੋਰਨਾਂ ਦੇ ਲਈ ਰਾਹ ਦਸੇਰਾ ਵੀ ਸਾਬਤ ਹੋਏ ਹਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਰੋਟਰੀ ਕਲੱਬ ਮੋਗਾ ਸਿਟੀ ਦੇ ਕਾਰਜਾਂ ਦੀ ਸ਼ਲਾਘਾ ਕਰਦਿਆ ਕਲੱਬ ਦੇ 25 ਸਾਲ ਪੂਰੇ ਹੋਣ ਤੇ ਟੀਮ ਨੂੰ ਵਧਾਈ ਦਿੱਤੀ। ਕਲੱਬ ਚੇਅਰਮੈਨ ਰੋਟੇਰੀਅਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ ਨੇ ਪਿਛਲੇ 25 ਸਾਲਾਂ ਤੋਂ ਕਲੱਬ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ ਅਤੇ ਭਵਿੱਖ ਵਿਚ ਮੈਂਬਰਾਂ ਦੇ ਸਹਿਯੋਗ ਨਾਲ ਲੋਕ ਭਲਾਈ ਕਾਰਜ ਨਿਰੰਤਰ ਜਾਰੀ ਰੱਖਣ ਦੀ ਗੱਲ ਵੀ ਕਹੀ। ਸਾਬਕਾ ਜ਼ਿਲ੍ਹਾ ਗਵਰਨਰ ਰੋਟਰੀ ਵਿਜੇ ਗੁਪਤਾ, ਧਰਮਵੀਰ ਗਰਗ, ਸੰਜੇ ਗੁਪਤਾ, ਕੇ.ਸੀ. ਕਾਜਲ, ਪ੍ਰੇਮ ਅਗਰਵਾਲ, ਭਾਗ ਸਿੰਘ ਪੰਨੂ, ਪਰਵੀਨ ਜਿੰਦਲ, ਡਾ. ਅਰੁਣ ਗੁਪਤਾ, ਸਾਰੇ ਸਾਬਕਾ ਜ਼ਿਲ੍ਹਾ ਗਵਰਨਰ ਅਤੇ 2027-28 ਦੇ ਗਵਰਨਰ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਸਮਾਰੋਹ ਵਿਚ ਸੀਨੀਅਰ ਡਿਪਟੀ ਮੇਅਰ ਰਾਕੇਸ਼ ਕਾਲਾ ਬਜਾਜ, ਡਿਪਟੀ ਮੇਅਰ ਗੌਰਵ ਗਰਗ, ਐਲ.ਐਲ.ਆਰ. ਪੌਲੀਟੈਕਨਿਕ ਕਾਲਜ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਸੀਨੀਅਰ ਐਡਵੋਕੇਟ ਬੋਧਰਾਜ ਮਜੀਠੀਆ, ਵਾਤਾਵਰਣ ਪ੍ਰੇਮੀ ਪਾਰਵ ਬਾਂਸਲ, ਪ੍ਰੋਜੈਕਟ ਇੰਚਾਰਜ ਸੰਦੀਪ ਗਰਗ ਸੀ.ਏ., ਚੇਅਰਮੈਨ ਵਿਜੇ ਮਦਾਨ, ਪ੍ਰਧਾਨ ਰਾਜੀਵ ਬੇਦੀ, ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਵਿਨੋਦ ਗਰਗ, ਸੰਜੇ ਗਰਗ, ਗੌਰਵ, ਪ੍ਰਵੇਸ਼ ਗੋਇਲ, ਰਾਜੇਸ਼ ਗੁਪਤਾ, ਪ੍ਰਦੀਪ ਜਿੰਦਲ, ਕੇਵਲ ਬਾਂਸਲ, ਮੋਹਿਤ ਸਿੰਗਲਾ, ਰਾਕੇਸ਼ ਧਮੀਜਾ, ਯਸ਼ਪਾਲ, ਜਸਪਾਲ ਸਿੰਘ, ਪੁਨੀਤਪਾਲ ਸਿੰਘ ਸੱਗੂ, ਸ਼ਿਵ ਕੌੜਾ, ਸੰਜੀਵ ਅਰੋੜਾ, ਵਿਨੀਤ ਗੁਪਤਾ, ਨੀਰਜ ਅਗਰਵਾਲ, ਪ੍ਰੇਮ ਜਿੰਦਲ, ਸ਼ਵਿੰਦਰ ਮਿੱਤਲ, ਵਿਜਯੰਤ ਗੁਪਤਾ, ਸੰਜੀਵ ਗੁਪਤਾ, ਰਾਕੇਸ਼ ਗੋਇਲ, ਰਿਪਨ ਗੋਇਲ, ਦਿਲਬਾਗ ਸਿੰਘ, ਸੁਸ਼ੀਲ ਗਰਗ, ਰਜਿੰਦਰ ਸਚਦੇਵਾ, ਤਰਸੇਮ ਲਾਲ, ਨਰਿੰਦਰ ਕੁਮਾਰ ਸਮੇਤ ਕਲੱਬ ਦੇ ਮੈਂਬਰ, ਡਾ. ਗੁਰਪ੍ਰੀਤ ਸਿੰਘ, ਡਾ. ਸਤੀਸ਼ ਗੋਇਲ, ਗੁਰਸੇਵਕ ਸਿੰਘ ਸੰਨਿਆਸੀ, ਪਰਮਜੋਤ ਸਿੰਘ ਖ਼ਾਲਸਾ, ਕੁਲਦੀਪ ਸਿੰਘ ਨੈਸਲੇ, ਹਰਪ੍ਰੀਤ ਸਿੰਘ ਖੀਵਾ ਸਮੇਤ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਚਰਨ ਸਿੰਘ ਕਲਿਆਣ ਦੇ ਗ੍ਰਹਿ ਵਿਖੇ ਮਿਸ਼ਨ 2027 ਸੰਬੰਧੀ ਭਾਜਪਾ ਦੀ ਹੋਈ ਅਹਿਮ ਮੀਟਿੰਗ ਅਗਲੀ ਖ਼ਬਰ ਗੜੇਮਾਰੀ ਨੇ ਪਿੰਡ ਸਾਹੋਕੇ ਚ ਕਰੀਬ 300 ਏਕੜ ਝੋਨੇ ਦੀ ਫ਼ਸਲ ਬਰਬਾਦ ਹੋਣ ਕਾਰਨ ਕਿਸਾਨਾਂ ਦੇ ਸੁਪਨਿਆਂ ’ਤੇ ਫਿਰਿਆ ਪਾਣੀ
Ad Position 24