29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਾਕਿਯੂ ਏਕਤਾ ਉਗਰਾਹਾਂ ਨੇ ਲਗਾਇਆ ਪੁਲਿਸ ਚੌਕੀ ਅੱਗੇ ਰੋਸ ਧਰਨਾ

ਕਿਸ਼ਨਪੁਰਾ ਕਲਾਂ, 28 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਕੀ ਕਿਸ਼ਨਪੁਰਾ ਕਲਾਂ ਵਿਖੇ ਧਰਨਾ ਲਗਾਇਆ ਗਿਆ। ਇਹ ਧਰਨਾ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੇ ਮਾਨਸਾ ਵਿਚ ਚੱਲ ਰਹੇ ਧਰਨੇ ਦੌਰਾਨ ਨਸ਼ੇ ਨਾਲ ਨੌਂਜਵਾਨ ਦੀ ਮੌਤ ਤੋਂ ਬਾਅਦ ਜੋ ਪੁਲਿਸ ਵਰਤਾਰਾ ਵਾਪਰਿਆ ਕਿਵੇਂ ਪੱਗਾਂ, ਚੁੰਨੀਆਂ ਦੀ ਬੇਪਤੀ, ਨਹਿੰਗ ਸਿੰਘਾਂ ਦੇ ਕੇਸ ਦੀ ਬੇਅਦਬੀ ਹੋਈ ਦੇ ਰੋਸ ਵਜੋਂ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 29-10-2026
ਕਿਸ਼ਨਪੁਰਾ ਕਲਾਂ, 28 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ ਅਤੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਚੌਕੀ ਕਿਸ਼ਨਪੁਰਾ ਕਲਾਂ ਵਿਖੇ ਧਰਨਾ ਲਗਾਇਆ ਗਿਆ। ਇਹ ਧਰਨਾ ਸ਼ਹੀਦ ਪਰਮਿੰਦਰ ਸਿੰਘ ਝੋਟਾ ਦੇ ਮਾਨਸਾ ਵਿਚ ਚੱਲ ਰਹੇ ਧਰਨੇ ਦੌਰਾਨ ਨਸ਼ੇ ਨਾਲ ਨੌਂਜਵਾਨ ਦੀ ਮੌਤ ਤੋਂ ਬਾਅਦ ਜੋ ਪੁਲਿਸ ਵਰਤਾਰਾ ਵਾਪਰਿਆ ਕਿਵੇਂ ਪੱਗਾਂ, ਚੁੰਨੀਆਂ ਦੀ ਬੇਪਤੀ, ਨਹਿੰਗ ਸਿੰਘਾਂ ਦੇ ਕੇਸ ਦੀ ਬੇਅਦਬੀ ਹੋਈ ਦੇ ਰੋਸ ਵਜੋਂ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਦੱਸਿਆ ਕਿ ਕੰਮ ਕਾਰ ਦਾ ਜ਼ੋਰ ਹੋਣ ਦੇ ਬਾਵਜੂਦ ਮੋਗੇ ਜ਼ਿਲੇ੍ ਦੇ ਦੋ ਠਾਣਿਆਂ ਚੜਿੱਕ ਅਤੇ ਨਿਹਾਲ ਸਿੰਘ ਵਾਲਾ ਅਤੇ ਚੌਕੀ ਕਿਸ਼ਨਪੁਰਾ ਕਲਾਂ ਵਿਖੇ ਧਰਨੇ ਲਗਾਏ ਗਏ ਤੇ ਆਪਣੇ ਸੰਬੋਧਨ ਵਿਚ ਮਾਨ ਸਰਕਾਰ ਦੀਆਂ ਲੋਕ ਵਿਰੋਧੀ ਘਟਨਾਵਾਂ ਦਾ ਜ਼ਿਕਰ ਕੀਤਾ ਕਿ ਕਿਵੇਂ ਨਸ਼ਾ ਸਾਡੀਆਂ ਪੀੜ੍ਹੀਆਂ ਨੂੰ ਖਤਮ ਕਰ ਰਿਹਾ ਹੈ। ਮੀਤ ਪ੍ਰਧਾਨ ਲਖਵੀਰ ਸਿੰਘ ਔਲਖ ਨੇ ਦੱਸਿਆ ਕਿ ਕਿਸਾਨੀ ਕਿੱਤਾ ਲਗਾਤਾਰ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ ਅਤੇ ਨਿਰਾਸ਼ ਹੋਈ ਨੌਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਇਸ ਧਰਨੇ ਦੌਰਾਨ ਪ੍ਰਧਾਨ ਵਜ਼ੀਰ ਸਿੰਘ, ਮੀਤ ਪ੍ਰਧਾਨ ਬਿੰਦਰ ਸਿੰਘ, ਪ੍ਰੀਤਮ ਸਿੰਘ ਮਾਨ, ਪ੍ਰੀਤਮ ਸਿੰਘ ਤੋਤਾ, ਪ੍ਰਧਾਨ ਜਸਵੰਤ ਸਿੰਘ ਤਲਵੰਡੀ ਮੱਲ੍ਹੀਆਂ, ਡਾ. ਹਰਵਿੰਦਰ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਦਲਬੀਰ ਸਿੰਘ, ਜਗੀਰ ਸਿੰਘ ਭਿੰਡਰ ਖੁਰਦ ਪ੍ਰਧਾਨ, ਸਕੱਤਰ ਜਗਰੂਪ ਸਿੰਘ ਖਾਲਸਾ, ਜਸਵੀਰ ਸਿੰਘ ਤੂਰ ਜਨਰਲ ਸਕੱਤਰ, ਅਮਰੀਕ ਸਿੰਘ ਥਰੀਕੇ, ਰਣਜੀਤ ਸਿੰਘ, ਹਰਮੇਲ ਸਿੰਘ, ਜਗਰਾਜ ਸਿੰਘ ਗਾਜਾ, ਮੇਜਰ ਸਿੰਘ ਮੇਜੀ, ਸਕੱਤਰ ਸੰਤੋਖ ਸਿੰਘ ਮੱਲ੍ਹਾਂ, ਬੂਟਾ ਸਿੰਘ ਪ੍ਰਧਾਨ ਨਸੀਰੇਵਾਲਾ, ਰਾਜਵਿੰਦਰ ਸਿੰਘ ਰਾਜੂ ਖੋਸਾ ਆਦਿ ਵੱਡੀ ਗਿਣਤੀ ’ਚ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ-ਗੁਲਜ਼ਾਰ ਸਿੰਘ ਰਣੀਕੇ ਅਗਲੀ ਖ਼ਬਰ ਚੜਿੱਕ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਕੀਤਾ ਜਾਗਰੂਕ
Ad Position 24