ਮੋਗਾ ’ਚ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ 9 ਨਵੰਬਰ ਨੂੰ ਮਨਾਇਆ ਜਾਵੇਗਾ ਵਿਸ਼ਵਕਰਮਾ ਦਿਵਸ
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਨ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ 9 ਨਵੰਬਰ ਨੂੰ ਮਨਾਇਆ ਜਾਵੇਗਾ। ਇਹ ਫ਼ੈਸਲਾ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਵਿਚ ਕੀਤਾ ਗਿਆ।
ਰ
ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਮੈਂਬਰ ਵਿਸ਼ਵਕਰਮਾ ਦਿਵਸ ਸਮਾਗਮ ਦੇ ਕਾਰਡ ਜਾਰੀ ਕਰਦੇ ਹੋਏ। ਤਸਵੀਰ : ਜਸਪਾਲ ਸਿੰਘ ਬੱਬੀ
29-10-2026
ਮੋਗਾ, 28 ਅਕਤੂਬਰ (ਸੁਰਿੰਦਰਪਾਲ ਸਿੰਘ)-ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਸ੍ਰਿਸ਼ਟੀ ਤੇ ਕਲਾ ਦੇ ਨਿਰਮਾਤਾ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਨ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ 9 ਨਵੰਬਰ ਨੂੰ ਮਨਾਇਆ ਜਾਵੇਗਾ। ਇਹ ਫ਼ੈਸਲਾ ਹਰਮੇਲ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਹੋਈ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਵਿਚ ਕੀਤਾ ਗਿਆ। ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਬੀਬੀਆਂ ਦਾ ਜਥਾ ਵਿਸ਼ਵਕਰਮਾ ਭਵਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਭਾਈ ਪਰਮਜੀਤ ਸਿੰਘ ਹਜੂਰੀ ਰਾਗੀ ਦੇ ਜਥੇ ਵਲੋਂ ਕੀਰਤਨ ਕੀਤਾ ਜਾਵੇਗਾ। ਹਾਕਮ ਸਿੰਘ ਚੀਮਾ ਦੇ ਢਾਡੀ ਜਥੇ ਵਲੋਂ ਵਿਸ਼ਵਕਰਮਾ ਜੀ ਦੇ ਜੀਵਨ ਅਤੇ ਇਤਿਹਾਸਕ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਸਮਾਗਮ ’ਚ ਸਰਬਜੀਤ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ ਅਤੇ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਮੋਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਦੇ ਨਾਲ ਡਾ. ਹਰਜੋਤ ਕਮਲ ਸਾਬਕਾ ਵਿਧਾਇਕ, ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ), ਸ੍ਰੀਮਤੀ ਮਾਲਵਿਕਾ ਸੂਦ ਸੱਚਰ ਹਲਕਾ ਇੰਚਾਰਜ ਕਾਂਗਰਸ, ਰਜਿੰਦਰ ਸਿੰਘ ਡੱਲਾ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਮੌਕੇ ਹਰਮੇਲ ਸਿੰਘ ਡਰੋਲੀ ਪ੍ਰਧਾਨ, ਸੋਹਣ ਸਿੰਘ ਸੱਗੂ ਸਰਪ੍ਰਸਤ, ਰਾਜਾ ਸਿੰਘ ਭਾਰਤ ਵਾਲੇ, ਮਾਸਟਰ ਇੰਦਰਜੀਤ ਸਿੰਘ ਅਤੇ ਚਮਕੌਰ ਸਿੰਘ ਝੰਡੇਆਣਾ ਸਾਬਕਾ ਪ੍ਰਧਾਨ, ਕੁਲਵੰਤ ਸਿੰਘ ਰਾਮਗੜ੍ਹੀਆ ਮੈਂਬਰ ਰਾਮਗੜ੍ਹੀਆ ਭਲਾਈ ਬੋਰਡ ਪੰਜਾਬ, ਕੁਲਦੀਪ ਸਿੰਘ ਕਲਸੀ ਪ੍ਰਧਾਨ ਖ਼ਾਲਸਾ ਸੇਵਾ ਸੁਸਾਇਟੀ, ਚਰਨਜੀਤ ਸਿੰਘ ਝੰਡੇਆਣਾ, ਬਚਿੱਤਰ ਸਿੰਘ ਕਲਸੀ, ਗੁਰਨਾਮ ਸਿੰਘ ਲਵਲੀ, ਮਹਿੰਦਰ ਸਿੰਘ ਕਲਸੀ, ਜਸਪਾਲ ਸਿੰਘ ਲੁਹਾਰਾ, ਮੱਖਣ ਸਿੰਘ ਤੇ ਹੋਰ ਮੈਂਬਰਾਂ ਨੇ ਸੱਦਾ ਪੱਤਰ ਜਾਰੀ ਕੀਤਾ। ਸਮਾਗਮ ਨੂੰ ਸਫਲ ਬਣਾਉਣ ਲਈ ਸਾਰੀਆਂ ਸਹਿਯੋਗੀ ਸੰਸਥਾਵਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਕਰਕੇ ਡਿਊਟੀਆਂ ਲਗਾਈਆਂ ਜਾਣਗੀਆਂ ਤੇ ਹੋਰ ਪ੍ਰਬੰਧ ਕੀਤੇ ਜਾਣਗੇ।