ਸਵੱਛਤਾ ਹੀ ਸੇਵਾ ਤਹਿਤ ਪੀ.ਐਮ. ਸ੍ਰੀ ਸਰਕਾਰੀ ਸਕੂਲ ਬੱਧਨੀ ਕਲਾਂ ’ਚ ਪੋਸਟਰ ਮੁਕਾਬਲੇ ਕਰਵਾਏ
ਬੱਧਨੀ ਕਲਾਂ, 30 ਅਕਤੂਬਰ (ਸੰਜੀਵ ਕੋਛੜ)-ਸਵੱਛਤਾ ਹੀ ਸੇਵਾ ਅਧੀਨ ਨਗਰ ਪੰਚਾਇਤ ਬੱਧਨੀ ਕਲਾਂ ਨੇ ਪੀ. ਐਮ.
ਬੱਧਨੀ ਕਲਾਂ, 30 ਅਕਤੂਬਰ (ਸੰਜੀਵ ਕੋਛੜ)-ਸਵੱਛਤਾ ਹੀ ਸੇਵਾ ਅਧੀਨ ਨਗਰ ਪੰਚਾਇਤ ਬੱਧਨੀ ਕਲਾਂ ਨੇ ਪੀ.ਐਮ. ਸ੍ਰੀ ਸਰਕਾਰੀ ਕੰਨ੍ਹਿਆਂ ਸੀ. ਸੈਕੰ. ਸਕੂਲ ਬੱਧਨੀ ਕਲਾਂ ਵਿਖੇ ਪੇਂਟ ਮੁਕਾਬਲੇ ਕਰਵਾਏ ਜਿਸ ਵਿਚ 30 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲੈਂਦਿਆਂ ਸਵੱਛਤਾ ਅਭਿਆਨ ਤਹਿਤ ਆਪੋ-ਆਪਣੇ ਪੋਸਟਰ ਬਣਾਏ ਤੇ ਇਨ੍ਹਾਂ ਮੁਕਾਬਲਿਆਂ ‘ਚ ਪ੍ਰਭਜੋਤ ਕੌਰ, ਜਸਲੀਨ ਕੌਰ, ਹਰਮਨਦੀਪ ਕੌਰ ਨੂੰ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਉੱਪਰ ਰਹਿਣ ਤੇ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸੀ. ਐਫ ਮੈਡਮ ਰੇਖਾ ਰਾਣੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਆਪਣਾ ਆਲਾ ਦੁਆਲਾ ਸਾਫ਼ ਰੱਖਣ, ਪਲਾਸਟਿਕ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ, ਆਪਣੇ ਘਰ ਤੇ ਸ਼ਹਿਰ ‘ਚ ਸਫ਼ਾਈ ਰੱਖਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੱਥੇ ਇਸ ਨਾਲ ਪਿੰਡਾਂ-ਸ਼ਹਿਰਾਂ ਦੀ ਦਿੱਖ ਸੋਹਣੀ ਦਿਖਾਈ ਦਿੰਦੀ ਹੈ ਉੱਥੇ ਹੀ ਫੈਲੀ ਗੰਦਗੀ ਤੋਂ ਹੋਣ ਵਾਲੀਆਂ ਅਨੇਕਾਂ ਬਿਮਾਰੀਆਂ ਤੋਂ ਵੀ ਬਚਾ ਰਹਿੰਦਾ ਹੈ। ਇਸ ਮੌਕੇ ਅਮਰਿੰਦਰ ਸਿੰਘ ਈ.ਓ, ਰੇਖਾ ਰਾਣੀ, ਸੁਨੀਲ ਸਿਆਲ ਏ.ਐਮ.ਈ., ਸੁਖਦੀਪ ਸਿੰਘ ਜੇ.ਈ, ਸੁਰਜੀਤ ਸਿੰਘ ਸੈਨੇਟਰੀ ਇੰਸਪੈਕਟਰ, ਮਨਪ੍ਰੀਤ ਸਿੰਘ ਵਰਕਸ ਕਲਰਕ, ਪਵਨਦੀਪ ਸਿੰਘ, ਅਮਨਦੀਪ ਕੌਰ, ਮਨਜੀਤ ਕੌਰ, ਰਮਨਦੀਪ ਕੌਰ, ਮੈਡਮ ਜਸਵੀਰ ਕੌਰ, ਕੁਲਦੀਪ ਕੌਰ, ਰਮਨ ਕੌਰ, ਸੁਖਮੰਦਰ ਸਿੰਘ ਸਮੇਤ ਸਕੂਲ ਅਤੇ ਨਗਰ ਪੰਚਾਇਤ ਦੇ ਹੋਰ ਵੀ ਸਟਾਫ਼ ਮੈਂਬਰ ਹਾਜ਼ਰ ਸਨ।