30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਆਕਸਫੋਰਡ ਦੇ ਵਿਦਿਆਰਥੀਆਂ ਦੀ ਸਾਇੰਸ ਪ੍ਰੋਜੈਕਟ ਦੀ ਪੇਸ਼ਕਾਰੀ ਵਿਚ ਪ੍ਰਾਪਤੀ

ਮੋਗਾ, 30 ਅਕਤੂਬਰ (ਸੁਰਿੰਦਰਪਾਲ ਸਿੰਘ)- ਬੀਤੇ ਦਿਨੀਂ ਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਬਠਿੰਡਾ ਵਿਖੇ 21ਵੀਂ ਸਾਲਾਨਾ ਜਨਰਲ ਮੀਟਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋ.

Ad Position 21
No active advertisement
ਆਕਸਫੋਰਡ ਸਕੂਲ ਭਗਤਾ ਭਾਈ ਦੇ ਸਾਇੰਸ ਪ੍ਰੋਜੈਕਟ ਦੀ ਪੇਸ਼ਕਾਰੀ ‘ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀ ਪ੍ਰਬੰਧਕਾਂ ਨਾਲ। ਅਜੀਤ ਤਸਵੀਰ 31-10-2026
ਮੋਗਾ, 30 ਅਕਤੂਬਰ (ਸੁਰਿੰਦਰਪਾਲ ਸਿੰਘ)- ਬੀਤੇ ਦਿਨੀਂ ਦ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਬਠਿੰਡਾ ਵਿਖੇ 21ਵੀਂ ਸਾਲਾਨਾ ਜਨਰਲ ਮੀਟਿੰਗ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋ. ਜਗਪਾਲ ਸਿੰਘ ਉਭਈ ਚੇਅਰਮੈਨ ਲੋਕਲ ਸੈਂਟਰ ਬਠਿੰਡਾ, ਡਾ. ਜਗਤਾਰ ਸਿੰਘ ਸਿਵੀਆ ਚੇਅਰਮੈਨ ਇਲੈਕਟ੍ਰੋਨਿਕ ਐਂਡ ਟੈਲੀਕਿਊਮਨੀਕੇਸ਼ਨਜ ਡਿਵੀਜ਼ਨ ਬੋਰਡ ਅਤੇ ਡਾ. ਅਮਨਦੀਪ ਕੌਰ ਸਰਾਓ ਸੈਕਟਰੀ ਬਠਿੰਡਾ ਲੋਕਲ ਸੈਂਟਰ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਪਵਨ ਕੁਮਾਰ ਗਰਗ ਫਾਰਮਰ ਵਾਇਰਲੈੱਸ ਐਡਵਾਈਜ਼ਰ ਗੌਰਮਿੰਟ ਆਫ਼ ਇੰਡੀਆ ਫਾਰਮਰ ਚੇਅਰਮੈਨ ਆਰ.ਆਰ.ਬੀ., ਆਈ.ਟੀ.ਯੂ. ਜਨੇਵਾ ਅਤੇ ਡਾ. ਲਾਭ ਸਿੰਘ ਫਾਰਮਰ ਐਡਵਾਈਜ਼ਰ ਡੀ.ਓ.ਟੀ. ਗੌਰਮਿੰਟ ਆਫ਼ ਇੰਡੀਆ ਸਬ-ਚੇਅਰਮੈਨ ਪੰਜਾਬ ਅਤੇ ਚੰਡੀਗੜ੍ਹ ਸਟੇਟ ਸੈਂਟਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਪ੍ਰੋਗਰਾਮ ਵਿਚ ਆਕਸਫੋਰਡ ਦੇ 30 ਵਿਦਿਆਰਥੀ ਆਪਣੇ ਪ੍ਰੋਜੈਕਟਾਂ ਨਾਲ ਸ਼ਾਮਿਲ ਹੋਏ। ਇਹ ਆਕਸਫੋਰਡ ਸੰਸਥਾ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਅਟਲ ਲੈਬ ਦੇ ਇੰਚਾਰਜ ਹਰੀਸ਼ਰਨ ਅਗਰਵਾਲ ਦੀ ਅਗਵਾਈ ਹੇਠ ਸਿਮਰਨਜੀਤ ਕੌਰ ਜਮਾਤ ਨੌਵੀਂ ਰੌਜ਼ਸ, ਖੁਸ਼ਪਿੰਦਰ ਕੌਰ ਜਮਾਤ ਨੌਵੀਂ ਲੌਟਸ, ਦਿਲਰਾਜ ਸਿੰਘ ਜਮਾਤ ਨੌਵੀਂ ਰੌਜ਼ਸ, ਨਵਤਾਜਵੀਰ ਕੌਰ ਜਮਾਤ ਅੱਠਵੀਂ ਲੌਟਸ, ਮਹਿਕ ਗਰਗ ਜਮਾਤ ਅੱਠਵੀਂ ਰੌਜ਼ਸ, ਹਰਸਿਮਰਨਦੀਪ ਕੌਰ ਜਮਾਤ ਅੱਠਵੀਂ ਰੌਜ਼ਸ, ਇਵੰਨਿਯਾ ਜਮਾਤ ਅੱਠਵੀਂ ਸੱਤਵੀਂ ਰੌਜ਼ਸ, ਪਰੀਸ਼ਾ ਗੁਪਤਾ ਜਮਾਤ ਸੱਤਵੀਂ ਰੌਜ਼ਸ, ਕੋਮਲਪ੍ਰੀਤ ਕੌਰ ਜਮਾਤ ਸੱਤਵੀਂ ਰੌਜ਼ਸ, ਮੰਨਤ ਜਮਾਤ ਸੱਤਵੀਂ ਰੌਜ਼ਸ, ਜੈਸੀਕਾ ਜਮਾਤ ਸੱਤਵੀਂ ਰੌਜ਼ਸ, ਭੂਮੀਕਾ ਰਾਣੀ ਜਮਾਤ ਸੱਤਵੀਂ ਸਨਫਲਾਵਰ, ਸਹਿਜਪ੍ਰੀਤ ਕੌਰ ਜਮਾਤ ਸੱਤਵੀਂ ਸਨਫਲਾਵਰ, ਪਰੀਸ਼ਾ ਗਰਗ ਜਮਾਤ ਸੱਤਵੀਂ ਸਨਫਲਾਵਰ, ਗੁਰਲੀਨ ਕੌਰ ਜਮਾਤ ਸੱਤਵੀਂ ਸਨਫਲਾਵਰ, ਹਰਕੀਰਤ ਕੌਰ ਜਮਾਤ ਦਸਵੀਂ ਰੌਜ਼ਸ, ਪਰਨੀਤ ਕੌਰ ਜਮਾਤ ਨੌਵੀਂ ਡੈਫੋਡਿਲ, ਪਰਾਂਜਲ ਸੁਖੀਜਾ ਜਮਾਤ ਨੌਵੀਂ ਡੈਫੋਡਿਲ, ਗੁਰਪ੍ਰੀਤ ਸਿੰਘ ਜਮਾਤ ਨੌਵੀਂ ਡੈਫੋਡਿਲ, ਤਾਨਿਆ ਸ਼ਰਮਾ ਜਮਾਤ ਅੱਠਵੀਂ ਰੌਜ਼, ਹਿਮਾਂਸ਼ੀ ਜਮਾਤ ਅੱਠਵੀਂ ਰੌਜ਼ ਇਨ੍ਹਾਂ ਪੰਦਰਾਂ ਵਿਦਿਆਰਥੀ ਵਲੋਂ ਤਿਆਰ ਕੀਤਾ ਗਿਆ ਇੰਟਰੀਪ੍ਰੀਨੀਯੂਰਸ਼ਿਪ ਸਕਿੱਲ ਐਲ.ਈ.ਡੀ. ਪ੍ਰੋਜੈਕਟ ਅਤੇ ਸਮਾਰਟ ਆਈ.ਓ.ਟੀ. ਗੈਸ ਲੀਕੇਜ ਡਾਇਰੈਕਟਰ ਪ੍ਰੋਜੈਕਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਮਾਰਟ ਸਰਵਿਸ ਲੈੱਸ ਏਅਰ ਕੰਡੀਸ਼ਨਰ ਨੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਲਈ ਤਿੰਨ ਹਜ਼ਾਰ ਰੁਪਏ ਦਾ ਨਗਦ ਇਨਾਮ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਸੱਤਵੀਂ ਤੋਂ ਦਸਵੀਂ ਜਮਾਤ ਤੱਕ ਦੇ ਇਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਬਾਕੀ ਵਿਦਿਆਰਥੀਆਂ ਨੂੰ ਵੀ ਹਰ ਖੇਤਰ ਵਿਚ ਆਪਣੀ ਦਿਲਚਸਪੀ ਜਗਾਉਣ ਦੀ ਪ੍ਰੇਰਨਾ ਦਿੱਤੀ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਅਤੇ ਸਾਰੇ ਕੋਆਰਡੀਨੇਟਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਖੇਡਦਾ ਪੰਜਾਬ ਮੁਹਿੰਮ ਤਹਿਤ ਲੋੜਵੰਦ ਬੱਚਿਆਂ ਲਈ ਖੇਡਾਂ ਦਾ ਸਾਮਾਨ ਵੰਡ ਸਮਾਰੋਹ ਪਹਿਲੀ ਨੂੰ ਅਗਲੀ ਖ਼ਬਰ ਭੁਪਿੰਦਰਾ ਖ਼ਾਲਸਾ ਸਕੂਲ ’ਚ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24