05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਸਿਰਜਣਾ ਤੇ ਸੰਵਾਦ ਸਾਹਿਤ ਸਭਾ ਮੋਗਾ ਨੇ ਕਰਵਾਇਆ ਸਾਹਿਤਕ ਸਮਾਗਮ

ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)- ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ ਨੇ ਪੰਜਾਬ ਦਿਵਸ ਮੌਕੇ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਸਾਹਿਤਕ ਸਮਾਗਮ ਕਰਵਾਇਆ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਰਾਜਸੀ ਨੇਤਾ ਨਿਧੜਕ ਸਿੰਘ ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਡਾ. ਸੁਰਜੀਤ ਬਰਾੜ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਕਰਨਲ ਬਾਬੂ ਸਿੰਘ ਪ੍ਰਧਾਨ ਲੋਕ ਸਾਹਿਤ ਅਕਾਡਮੀ, ਚਰਨਜੀਤ ਸਮਾਲਸਰ ਤੇ ਡਾ.

Ad Position 21
No active advertisement
ਸੁਤੰਤਰਤਾ ਸੈਨਾਨੀ ਹਾਲ ਮੋਗਾ ਵਿਖੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ ਦੇ ਆਗੂ। ਤਸਵੀਰ : ਹਰਜੀਤ ਸਿੰਘ 06-11-2026
ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)- ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਰਜਿ: ਮੋਗਾ ਨੇ ਪੰਜਾਬ ਦਿਵਸ ਮੌਕੇ ਸੁਤੰਤਰਤਾ ਸੰਗਰਾਮੀ ਭਵਨ ਵਿਖੇ ਸਾਹਿਤਕ ਸਮਾਗਮ ਕਰਵਾਇਆ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਰਾਜਸੀ ਨੇਤਾ ਨਿਧੜਕ ਸਿੰਘ ਬਰਾੜ ਸਾਬਕਾ ਸੂਚਨਾ ਕਮਿਸ਼ਨਰ, ਡਾ. ਸੁਰਜੀਤ ਬਰਾੜ, ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਕਰਨਲ ਬਾਬੂ ਸਿੰਘ ਪ੍ਰਧਾਨ ਲੋਕ ਸਾਹਿਤ ਅਕਾਡਮੀ, ਚਰਨਜੀਤ ਸਮਾਲਸਰ ਤੇ ਡਾ. ਸਰਬਜੀਤ ਕੌਰ ਬਰਾੜ ਸ਼ਾਮਿਲ ਸਨ। ਡਾ. ਸਰਬਜੀਤ ਕੌਰ ਬਰਾੜ ਨੇ ਕਿਹਾ ਸਿਰਜਣਾ ਤੇ ਸੰਵਾਦ ਸਭਾ ਵਲੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ-ਨਾਲ ਸਮਾਜਿਕ, ਸੱਭਿਆਚਾਰਕ, ਸਾਹਿਤਕ ਅਤੇ ਭਾਈਚਾਰਕ ਸਾਂਝ ਦੀ ਹੋਂਦ ਨੂੰ ਕਾਇਮ ਰੱਖਣ ਦੇ ਉਪਰਾਲੇ ਲਗਾਤਾਰ ਕਰਵਾਏ ਜਾਂਦੇ ਹਨ। ਡਾ. ਸਾਹਿਬ ਸਿੰਘ ਦਾ ਵਿਸ਼ਵ ਪ੍ਰਸਿੱਧ ਨਾਟਕ ਲੱਛੂ ਕਬਾੜੀਆ, ਖ਼ੁਸ਼ਹਾਲ ਜ਼ਿੰਦਗੀ ਦਾ ਈਵੈਂਟ, ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮਾਰੋਹ, ਔਰਤ ਦਿਵਸ, ਸਕੂਲੀ ਬੱਚਿਆਂ ਦੀ ਵਰਕਸ਼ਾਪ ਅਤੇ ਤੀਆਂ ਤੀਜ ਵਰਗੇ ਸਮਾਗਮ ਕਰਵਾ ਕੇ ਸਭਾ ਨੇ ਵਿਲੱਖਣ ਪੈੜਾਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਭਾ ਨੇ ਮੀਟਿੰਗ ਕਰ ਕੇ ਇਸ ਸਾਲ ਤੋਂ ਪਹਿਲੀ ਵਾਰ ਸਾਹਿਤਕਾਰ ਪੁਰਸਕਾਰ ਦੀ ਸ਼ੁਰੂਆਤ ਕਰਨ ਦਾ ਨਿਰਣਾ ਲਿਆ। ਸਭ ਤੋਂ ਪਹਿਲਾਂ ਵਿਸ਼ਵ ਪ੍ਰਸਿੱਧ ਉੱਘੇ ਵਿਦਵਾਨ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਸੀ ਜਿਸ ਲਈ ਸਮਾਗਮ ਰੱਖਿਆ ਗਿਆ ਹੈ। ਮੰਚ ਸੰਚਾਲਨ ਦੀ ਭੂਮਿਕਾ ਅਧਿਆਪਕਾ ਪਰਮਿੰਦਰ ਕੌਰ ਨੇ ਨਿਭਾਈ। ਡਾ. ਸੁਰਜੀਤ ਬਰਾੜ, ਚਰਨਜੀਤ ਸਮਾਲਸਰ, ਕਰਨਲ ਬਾਬੂ ਸਿੰਘ, ਜਸਵੀਰ ਕਲਸੀ ਨੇ ਨਾਵਲਕਾਰ ਬਲਦੇਵ ਸੜਕਨਾਮਾ ਦੇ ਜੀਵਨ ਬਾਰੇ ਚਾਨਣਾ ਪਾਇਆ। ਸਭਾ ਦੇ ਮੈਂਬਰਾਂ, ਮਹਿਮਾਨਾਂ ਤੇ ਸਾਹਿਤਕਾਰਾਂ ਨੇ ਉੱਘੇ ਵਿਦਵਾਨ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਮੌਕੇ ਸਾਹਿਤਕਾਰਾਂ ਸਨਮੁੱਖ ਚਰਨਜੀਤ ਸਮਾਲਸਰ ਨੂੰ ਰੂਬਰੂ ਕਰਵਾਇਆ ਤਾਂ ਸਵਾਲ ਜਵਾਬ ਹੋਏ। ਇਸ ਮੌਕੇ ਸਾਹਿਤਕਾਰਾਂ ਨੇ ਗੀਤ, ਗ਼ਜ਼ਲਾਂ, ਕਵਿਤਾਵਾਂ ਤੇ ਹੋਰ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਅਮਰੀਕ ਸਿੰਘ ਸੈਦੋਕੇ, ਜਸਵੰਤ ਸਿੰਘ ਰਾਉਕੇ, ਪਿਆਰਾ ਸਿੰਘ ਚਾਹਲ, ਪ੍ਰੇਮ ਕੁਮਾਰ, ਦਿਲਬਾਗ ਬੁੱਕਣ ਵਾਲਾ, ਜਸਬੀਰ ਸਿੰਘ ਕਲਸੀ, ਜਸਵੀਰ ਸ਼ਰਮਾ ਦੱਦਾਹੂਰ, ਕਰਨਲ ਬਾਬੂ ਸਿੰਘ, ਗੁਰਮੇਲ ਸਿੰਘ ਬੋਡੇ, ਨਰਿੰਦਰ ਸਿੰਘ ਗ਼ਜ਼ਲਗੋ, ਮੰਗਲਮੀਤ ਪੱਤੋ, ਤਰਸੇਮ ਘਾਰੂ ਗੱਜਣਵਾਲੀਆ, ਇਕਬਾਲ ਸਿੰਘ, ਅਮਰ ਘੋਲੀਆ, ਰਣਜੀਤ ਸਰਾਂਵਾਲੀਆ, ਸੋਨੀ ਮੋਗਾ, ਹਰਭਜਨ ਸਿੰਘ ਨਾਗਰਾ, ਅਵਤਾਰ ਸਿੰਘ ਕਰੀਰ, ਕੁਲਵਿੰਦਰ ਸਿੰਘ, ਜਗਦੇਵ ਸਿੰਘ, ਇਸ਼ਮੀਤ ਸਿੰਘ, ਹਰਚਰਨ ਸਿੰਘ, ਕੁਲਵਿੰਦਰ ਸਿੰਘ ਦਿਲਗੀਰ, ਗੁਰਮੀਤ ਕੜਿਆਲ ਰੱਖੜਾ, ਪ੍ਰੇਮ ਭੂਸ਼ਣ, ਗੁਰਬਿੰਦਰ ਕੌਰ ਗਿੱਲ, ਹਰਦਿਆਲ ਸਿੰਘ, ਕੁਲਦੀਪ ਸਿੰਘ ਰੁਮਾਣਾ, ਪ੍ਰਗਟ ਸਿੰਘ ਗਿੱਲ ਬਾਗੀ, ਨਿਧੜਕ ਸਿੰਘ ਬਰਾੜ, ਮਨਿੰਦਰ ਸਿੰਘ ਮੋਗਾ, ਦਰਸ਼ਨ ਸਿੰਘ, ਅਵਤਾਰ ਸਿੰਘ ਸਮਾਲਸਰ, ਗਿਆਨ ਸਿੰਘ, ਸੁਖਮੰਦਰ ਕੌਰ, ਕੈਪਟਨ ਜਸਵੰਤ ਸਿੰਘ ਪੰਡੋਰੀ, ਡਾ. ਜੋਗਿੰਦਰ ਸਿੰਘ ਮਾਹਲਾ, ਗੁਰਲੀਨ ਕੌਰ ਗਿੱਲ, ਲਖਵਿੰਦਰ ਰਾਜ ਕੌਰ, ਹਰਪ੍ਰੀਤ ਸਿੰਘ ਖੀਵਾ, ਭਵਨਦੀਪ ਸਿੰਘ ਪੁਰਬਾ, ਸਵਰਨ ਸਿੰਘ ਗਿੱਲ, ਸ਼ਾਇਰ ਚਰਨਜੀਤ ਸਮਾਲਸਰ ਅਤੇ ਸਕੂਲੀ ਬੱਚੇ ਮੌਜੂਦ ਰਹੇ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਕੌਰ ਬਰਾੜ ਨੇ ਕਿਹਾ ਕਿ ਸਭਾ ਮਹਾਨ ਸ਼ਖ਼ਸੀਅਤ ਬਲਦੇਵ ਸੜਕਨਾਮਾ ਨੂੰ ਸਨਮਾਨਿਤ ਕਰ ਕੇ ਮਾਣ ਮਹਿਸੂਸ ਕਰ ਰਹੀ ਹੈ। ਅਖੀਰ ’ਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਸਨਮਾਨ ਕਰਨ ਲਈ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਵਿਸ਼ਵ ਭਰ ਤੋਂ, ਭਾਸ਼ਾ ਵਿਭਾਗ, ਸਾਹਿਤਕ ਅਕਾਡਮੀ ਤੋਂ ਅਨੇਕਾਂ ਸਨਮਾਨ ਮਿਲੇ ਹਨ ਪਰ ਆਪਣੇ ਸ਼ਹਿਰ ’ਚ ਮਿਲਿਆ ਇਹ ਸਨਮਾਨ ਇਕ ਵਿਸ਼ੇਸ਼ ਸਥਾਨ ਰੱਖਦਾ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਰੂਪ ਚੰਦ ਮਾਡਲ ਹਾਈ ਸਕੂਲ ਸਮਾਧ ਭਾਈ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ ਅਗਲੀ ਖ਼ਬਰ ਕੈਲੇਫੋਰਨੀਆ ਪਬਲਿਕ ਸਕੂਲ ਵਿਖੇ ਅਕਾਦਮਿਕ ਪ੍ਰੋਗਰਾਮ ਅਤੇ ਪਰਿਵਰਤਨਕਾਰੀ ਦਿਹਾੜਾ ਮਨਾਇਆ
Ad Position 24