06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕੇਂਦਰ ਸਰਕਾਰ ਖਾਦਾਂ ਤੇ ਸਬਸਿਡੀ ’ਚ ਵਾਧਾ ਕਰੇ ਅਤੇ ਵਧੇ ਹੋਏ ਰੇਟ ਵਾਪਸ ਲਵੇ-ਦੌਲਤਪੁਰਾ

ਮੋਗਾ, 6 ਨਵੰਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ (ਨੈਸ਼ਨਲ ਲੈਬ ਵਾਲੇ) ਤੇ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ ਨੇ ਖਾਦ ਕੰਪਨੀਆਂ ਵਲੋਂ ਐਨ. ਪੀ.

Ad Position 21
No active advertisement
ਮੋਗਾ ਦੇ ਲਾਲ ਦੁਆਰਾ ਮੰਦਰ ਵਿਖੇ ਰਮਾ ਇਕਾਦਸ਼ੀ ਮੌਕੇ ਕਰਵਾਏ ਗਏ ਸੰਕੀਰਤਨ ਦੌਰਾਨ ਆਰਤੀ ਵਿਚ ਸ਼ਾਮਿਲ ਸ਼ਰਧਾਲੂ। ਅਜੀਤ ਤਸਵੀਰ 07-11-2026
ਮੋਗਾ, 6 ਨਵੰਬਰ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ (ਨੈਸ਼ਨਲ ਲੈਬ ਵਾਲੇ) ਤੇ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ ਨੇ ਖਾਦ ਕੰਪਨੀਆਂ ਵਲੋਂ ਐਨ.ਪੀ.ਕੇ. ਖਾਦ ਦੇ ਰੇਟ ਵਧਾਉਣ ਦੀ ਨਿੰਦਾ ਕਰਦਿਆਂ ਦੱਸਿਆ ਕਿ ਖਾਦ ਕੰਪਨੀਆਂ ਵਲੋਂ ਭਾਰਤ ਐਨ.ਪੀ.ਕੇ. 12:32:16 ਗ੍ਰੇਡ ਦੀ ਖਾਦ ਵਿਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ 50 ਕਿੱਲੋ ਦੀ ਬੋਰੀ ਦੀ ਕੀਮਤ 2500 ਰੁਪਏ ਹੋ ਗਈ ਹੈ। ਜਦੋਂ ਕਿ ਅਗਸਤ ਮਹੀਨੇ ਵਿਚ ਇਸੇ ਬੋਰੀ ਦਾ ਰੇਟ 2250 ਰੁਪਏ ਸੀ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਵਿਚ ਹੀ ਕੰਪਨੀਆਂ ਵਲੋਂ ਪਿਛਲੇ ਸਾਲ ਦੇ ਮੁਕਾਬਲੇ 1100 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ ਦੋ ਮਹੀਨਿਆਂ ਬਾਅਦ ਮੁੜ 500 ਰੁਪਏ ਦਾ ਵਾਧਾ ਕਰਕੇ ਕਿਸਾਨਾਂ ਦੀਆਂ ਖੇਤੀ ਲਾਗਤਾਂ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਅਸਲ ਕੀਮਤ 3647 ਰੁਪਏ ਬਣਦੀ ਹੈ, ਜਿਸ ਵਿਚੋਂ ਸਰਕਾਰ ਵਲੋਂ ਸਬਸਿਡੀ ਕੱਟ ਕੇ 2500 ਰੁਪਏ ਬੋਰੀ ਕੀਤੀ ਜਾਂਦੀ ਹੈ, ਪਰ ਸਬਸਿਡੀ ਉਹੀ ਰੱਖ ਕੇ ਖਾਦ ਦਾ ਰੇਟ ਵਧਾ ਦੇਣਾ ਕਿਸਾਨਾਂ ਨਾਲ ਸਰਾਸਰ ਧੱਕਾ ਹੈ। ਕਣਕ ਦੀ ਬਿਜਾਈ ਦੇ ਸੀਜ਼ਨ ਵਿਚ ਕਿਸਾਨ ਪਹਿਲਾਂ ਹੀ ਡੀਜ਼ਲ, ਬੀਜ, ਕੀਟਨਾਸ਼ਕਾਂ ਦੇ ਵਧੇ ਹੋਏ ਰੇਟਾਂ ਅਤੇ ਹੁਣ ਖਾਦ ਮਹਿੰਗੀ ਹੋਣ ਨਾਲ ਖੇਤੀ ਹੋਰ ਵੀ ਮਹਿੰਗੀ ਹੋ ਜਾਵੇਗੀ। ਕਿਸਾਨ ਆਗੂਆਂ ਨੇ ਮੰਗ ਕਿ ਕੇਂਦਰ ਸਰਕਾਰ ਖਾਦਾਂ ਤੇ ਸਬਸਿਡੀ ਵਿਚ ਵਾਧਾ ਕਰੇ ਵਧੇ ਹੋਏ ਰੇਟ ਤੁਰੰਤ ਵਾਪਸ ਲਏ ਜਾਣ, ਨਹੀਂ ਤਾਂ ਕਿਸਾਨ ਖਾਦ ਕੰਪਨੀਆਂ ਅਤੇ ਸਰਕਾਰ ਖ਼ਿਲਾਫ਼ ਸੰਘਰਸ਼ ਦੇ ਰਾਹ ਤੁਰਨਗੇ।
Ad Position 22
No active advertisement
ਪਿਛਲੀ ਖ਼ਬਰ ਇਤਿਹਾਸਕ ਹੋ ਨਿੱਬੜੀ ਰਾਹੁਲ ਗਾਂਧੀ ਦੀ ਸੰਗਰੂਰ ਰੈਲੀ-ਵਿਨੋਦ ਬਾਂਸਲ ਕਿਹਾ, ਰੈਲੀ ਨੇ ਕਾਂਗਰਸ ਦੀ ਸਰਕਾਰ ਬਣਨ ਦਾ ਮੁੱਢ... ਅਗਲੀ ਖ਼ਬਰ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਮੋਗਾ ਸ਼ਾਖਾ ਨੇ ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਲਗਾਇਆ ਖ਼ੂਨਦਾਨ ਕੈ...
Ad Position 24