ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਮੋਗਾ ਸ਼ਾਖਾ ਨੇ ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਲਗਾਇਆ ਖ਼ੂਨਦਾਨ ਕੈਂਪ
ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਅੰਮ੍ਰਿਤਸਰ ਰੋਡ ਬੱਸ ਸਟੈਂਡ ਦੇ ਨੇੜੇ ਸਥਿਤ ਮੋਗਾ ਸ਼ਾਖਾ ਕਿਰਪਾਲ ਆਸ਼ਰਮ ਵਲੋਂ ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਕਾਲਜ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਾਫ਼ੀ ਲੋਕਾਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਸਭ ਤੋਂ ਪਹਿਲਾਂ ਖ਼ੂਨਦਾਨ ਕਰਨ ਵਾਲਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਉਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਬੀ.
ਸ
ਸੰਤ ਰਜਿੰਦਰ ਸਿੰਘ।
07-11-2026
ਮੋਗਾ, 6 ਨਵੰਬਰ (ਸੁਰਿੰਦਰਪਾਲ ਸਿੰਘ)-ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਅੰਮ੍ਰਿਤਸਰ ਰੋਡ ਬੱਸ ਸਟੈਂਡ ਦੇ ਨੇੜੇ ਸਥਿਤ ਮੋਗਾ ਸ਼ਾਖਾ ਕਿਰਪਾਲ ਆਸ਼ਰਮ ਵਲੋਂ ਲਾਲਾ ਲਾਜਪਤ ਰਾਏ ਗਰੁੱਪ ਆਫ਼ ਕਾਲਜਿਜ਼ ਦੇ ਸਹਿਯੋਗ ਨਾਲ ਕਾਲਜ ਵਿਚ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਾਫ਼ੀ ਲੋਕਾਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਸਭ ਤੋਂ ਪਹਿਲਾਂ ਖ਼ੂਨਦਾਨ ਕਰਨ ਵਾਲਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਉਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੇ ਬੀ.ਪੀ., ਵਜ਼ਨ ਅਤੇ ਬਲੱਡ ਗਰੁੱਪ ਦੀ ਜਾਂਚ ਕੀਤੀ। ਫਿਰ ਉਸ ਤੋਂ ਬਾਅਦ ਇਕ-ਇਕ ਕਰ ਕੇ ਸਾਰੇ ਭੈਣ-ਭਰਾਵਾਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ। ਖ਼ੂਨਦਾਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਕੈਂਪ ਵਿਚ ਖ਼ੂਨਦਾਨ ਕਰਨ ਵਾਲੇ ਭੈਣ-ਭਰਾਵਾਂ ਨੂੰ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਅਤੇ ਸੰਤ ਰਜਿੰਦਰ ਸਿੰਘ ਮਹਾਰਾਜ ਬਾਰੇ ਸੰਖੇਪ ਜਾਣਕਾਰੀ ਵੀ ਦਿੱਤੀ ਗਈ। ਇਸ ਖ਼ੂਨਦਾਨ ਕੈਂਪ ਦੀ ਸਮਾਪਤੀ ਸ਼ਾਮ ਨੂੰ ਹੋਈ। ਮਿਸ਼ਨ ਵਲੋਂ ਮਾਨਵਤਾ ਦੀ ਸੇਵਾ ਲਈ ਪੂਰੇ ਦੇਸ਼ ਭਰ ਵਿਚ ਸਮੇਂ-ਸਮੇਂ ‘ਤੇ ਖ਼ੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਲੋੜਵੰਦ ਲੋਕਾਂ ਨੂੰ ਖ਼ੂਨ ਦੀ ਪੂਰਤੀ ਹੋ ਸਕੇ। ਸੰਤ ਰਜਿੰਦਰ ਸਿੰਘ ਮਹਾਰਾਜ ਦੀ ਸਰਪ੍ਰਸਤੀ ਵਿਚ ਕੰਮ ਕਰ ਰਹੇ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਵਲੋਂ ਸਮੇਂ-ਸਮੇਂ ‘ਤੇ ਖ਼ੂਨਦਾਨ ਕੈਂਪ, ਮੁਫ਼ਤ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਅਤੇ ਮੁਫ਼ਤ ਸਿਹਤ ਜਾਂਚ ਕੈਂਪਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ ਅਤੇ ਸਰੀਰਕ ਤੌਰ ‘ਤੇ ਅਪਾਹਜ ਭੈਣ-ਭਰਾਵਾਂ ਨੂੰ ਵੀਲ ਚੇਅਰ, ਟਰਾਈ ਸਾਈਕਲ ਅਤੇ ਬੈਸਾਖੀਆਂ ਆਦਿ ਉਪਕਰਨ ਵੀ ਮੁਫ਼ਤ ਵਿਚ ਵੰਡੇ ਜਾਂਦੇ ਹਨ। ਇਸ ਤੋਂ ਇਲਾਵਾ ਗ਼ਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਆਤਮ-ਨਿਰਭਰ ਬਣਾਉਣ ਲਈ ਸੰਤ ਰਜਿੰਦਰ ਸਿੰਘ ਵੋਕੇਸ਼ਨਲ ਟਰੇਨਿੰਗ ਸੈਂਟਰਾਂ ਵਿਚ ਕਈ ਤਰ੍ਹਾਂ ਦੇ ਕੋਰਸ ਮੁਫ਼ਤ ਵਿਚ ਕਰਵਾਏ ਜਾਂਦੇ ਹਨ ਅਤੇ ਸੀਨੀਅਰ ਸਿਟੀਜ਼ਨਾਂ ਲਈ ਵੀ ਸਮੇਂ-ਸਮੇਂ ‘ਤੇ ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ। ਇਸ ਦੇ ਨਾਲ-ਨਾਲ ਮਿਸ਼ਨ ਦੀਆਂ ਪੂਰੇ ਭਾਰਤ ਵਿਚ ਫੈਲੀਆਂ ਕਈ ਸ਼ਾਖਾਵਾਂ ਵਿਚ ਐਲੋਪੈਥਿਕ, ਹੋਮਿਓਪੈਥਿਕ ਅਤੇ ਆਯੁਰਵੈਦਿਕ ਡਿਸਪੈਂਸਰੀਆਂ ਵੀ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਵਿਚ ਸਾਰੇ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਸੰਤ ਰਜਿੰਦਰ ਸਿੰਘ ਮਹਾਰਾਜ ਅੱਜ ਵਿਸ਼ਵ ਭਰ ਵਿਚ ਕਈ ਯਾਤਰਾਵਾਂ ਕਰ ਕੇ ਲੱਖਾਂ ਲੋਕਾਂ ਨੂੰ ਧਿਆਨ-ਅਭਿਆਸ ਦੀ ਵਿਧੀ ਸਿਖਾ ਰਹੇ ਹਨ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਸੰਪੂਰਨ ਵਿਸ਼ਵ ਵਿਚ ਲਗ-ਪਗ 3500 ਤੋਂ ਵੱਧ ਕੇਂਦਰ ਸਥਾਪਿਤ ਹਨ ਅਤੇ ਮਿਸ਼ਨ ਦਾ ਸਾਹਿਤ ਵਿਸ਼ਵ ਦੀਆਂ 55 ਤੋਂ ਵੱਧ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸ ਦਾ ਮੁੱਖ ਦਫ਼ਤਰ ਵਿਜੇ ਨਗਰ ਦਿੱਲੀ ਵਿਚ ਹੈ ਅਤੇ ਅੰਤਰ-ਰਾਸ਼ਟਰੀ ਮੁੱਖ ਦਫ਼ਤਰ ਨੇਪਰਵਿਲੇ ਅਮਰੀਕਾ ਵਿਚ ਸਥਿਤ ਹੈ।