ਵਿਵੇਕ ਸਕੂਲ ਬਰਗਾੜੀ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ
ਬਰਗਾੜੀ, 6 ਨਵੰਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਵਿਖੇ ਪੋਕਸ ਐਕਟ ਸਬੰਧੀ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਐਡਵੋਕੇਟ ਸ਼ਮਿੰਦਰ ਸਿੰਘ ਨੇ ਪੋਕਸ ਐਕਟ ਬਾਰੇ ਜਾਣਕਾਰੀ ਦਿੰਦਿਆਂ ਇਸ ਐਕਟ ਅਧੀਨ ਬੱਚਿਆਂ ਦੀ ਸੁਰੱਖਿਆ, ਉਨ੍ਹਾਂ ਦੇ ਅਧਿਕਾਰਾਂ ਅਤੇ ਕਾਨੂੰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਸਕੂਲ ਪਿ੍ਰੰਸੀਪਲ ਸਪਨਾ ਬਜਾਜ, ਉਪ ਪਿ੍ਰੰਸੀਪਲ ਅਮਰਜੀਤ ਕੌਰ, ਅਧਿਆਪਕਾ ਸੋਨੀਆ, ਅਧਿਆਪਕਾ ਗਗਨਦੀਪ ਕੌਰ ਵਲੋਂ ਮੁੱਖ ਮਹਿਮਾਨ ਐਡਵੋਕੇਟ ਸ਼ਮਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਪੋਕਸ ਐਕਟ ਸਬੰਧੀ ਦਿੱਤੀ ਜਾਣਕਾਰੀ ਦੀ ਸ਼ਲਾਘਾ ਕੀਤੀ ਗਈ।
ਅਜੀਤ ਡੈਸਕ
07-11-2026