ਅਮਨਦੀਪ ਕੌਰ ਖਾਰਾ ਭਾਜਪਾ ਮਹਿਲਾ ਮੋਰਚਾ ਦੀ ਸਰਕਲ ਪ੍ਰਧਾਨ ਨਿਯੁਕਤ
ਕੋਟਕਪੂਰਾ, 6 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੱਧੂ ਵਲੋਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਮਹਿਲਾਵਾਂ ਦੀ ਸਿਆਸੀ ਭਾਈਵਾਲੀ ਵਧਾਉਣ ਦੇ ਮਕਸਦ ਨਾਲ ਇਕ ਅਹਿਮ ਨਿਯੁਕਤੀ ਕੀਤੀ ਗਈ ਹੈ। ਹਲਕਾ ਕੋਟਕਪੂਰਾ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਬੀਬੀ ਅਮਨਦੀਪ ਕੌਰ ਖਾਰਾ ਨੂੰ ਭਾਜਪਾ ਮਹਿਲਾ ਮੋਰਚਾ ਦਾ ਹਲਕਾ ਕੋਟਕਪੂਰਾ ਦੀ ਕੋ-ਕੋਆਡੀਨੇਟਰ ਅਤੇ ਖਾਰਾ ਸਰਕਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਪ
ਪਾਥਵੇਅਜ਼ ਸਕੂਲ ਵਿਖੇ ਨੇ ਦੀਵਾਲੀ ਦਾ ਤਿਉਹਾਰ ਮਨਾਏ ਜਾਣ ਦਾ ਦ੍ਰਿਸ਼। ਤਸਵੀਰ : ਗੁਰਮੀਤ ਸਿੰਘ ਖ਼ਾਲਸਾ
07-11-2026
ਕੋਟਕਪੂਰਾ, 6 ਨਵੰਬਰ (ਹਰਪ੍ਰੀਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੱਧੂ ਵਲੋਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਮਹਿਲਾਵਾਂ ਦੀ ਸਿਆਸੀ ਭਾਈਵਾਲੀ ਵਧਾਉਣ ਦੇ ਮਕਸਦ ਨਾਲ ਇਕ ਅਹਿਮ ਨਿਯੁਕਤੀ ਕੀਤੀ ਗਈ ਹੈ। ਹਲਕਾ ਕੋਟਕਪੂਰਾ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਬੀਬੀ ਅਮਨਦੀਪ ਕੌਰ ਖਾਰਾ ਨੂੰ ਭਾਜਪਾ ਮਹਿਲਾ ਮੋਰਚਾ ਦਾ ਹਲਕਾ ਕੋਟਕਪੂਰਾ ਦੀ ਕੋ-ਕੋਆਡੀਨੇਟਰ ਅਤੇ ਖਾਰਾ ਸਰਕਲ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਦਾ ਐਲਾਨ ਕਰਦਿਆਂ ਭਾਈ ਰਾਹੁਲ ਸਿੱਧੂ ਨੇ ਕਿਹਾ ਕਿ ਅਮਨਦੀਪ ਕੌਰ ਖਾਰਾ ਇਕ ਮਿਹਨਤੀ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਆਗੂ ਹਨ। ਉਨ੍ਹਾਂ ਦੀ ਅਗਵਾਈ ਵਿਚ ਖਾਰਾ ਸਰਕਲ ਅਤੇ ਪੂਰੇ ਕੋਟਕਪੂਰਾ ਹਲਕੇ ਵਿਚ ਮਹਿਲਾ ਮੋਰਚਾ ਹੋਰ ਜ਼ਿਆਦਾ ਸਰਗਰਮ ਅਤੇ ਮਜ਼ਬੂਤ ਹੋਵੇਗਾ। ਆਪਣੀ ਨਿਯੁਕਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੀਬੀ ਅਮਨਦੀਪ ਕੌਰ ਖਾਰਾ ਨੇ ਪਾਰਟੀ ਹਾਈਕਮਾਂਡ ਅਤੇ ਖਾਸ ਕਰਕੇ ਭਾਈ ਰਾਹੁਲ ਸਿੱਧੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ, ਜੱਸੀ ਖਾਰਾ ਸਮੇਤ ਕਈ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਬੀਬੀ ਅਮਨਦੀਪ ਕੌਰ ਖਾਰਾ ਨੂੰ ਮੁਬਾਰਕਬਾਦ ਦਿੱਤੀ।