ਮਾਤਾ ਸੁੰਦਰੀ ਪਬਲਿਕ ਸਕੂਲ ਕੋਟਸ਼ਮੀਰ ਵਿਖੇ ਸੋਸ਼ਲ ਮੀਡੀਆ ਅਤੇ ਨਸ਼ਿਆਂ ਦੇ ਵਿਸ਼ੇ ਉੱਪਰ ਵਾਦ-ਵਿਵਾਦ ਮੁਕਾਬਲੇ ਕਰਵਾਏ
ਕੋਟਸ਼ਮੀਰ, 7 ਨਵੰਬਰ (ਰਣਜੀਤ ਸਿੰਘ ਬੁੱਟਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾਪੂਰਵਕ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ, ਕੋਟਸ਼ਮੀਰ ਵਿਖੇ ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਏ ਇਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਪ੍ਰਬੰਧਕੀ ਜ਼ਿੰਮੇਵਾਰੀ ਸਰਦਾਰ ਭਗਤ ਸਿੰਘ ਹਾਊਸ ਵਲੋਂ ਨਿਭਾਈ ਗਈ।
ਟ
ਟ੍ਰੈਫਿਕ ਇੰਚਾਰਜ ਸੁਖਮੰਦਰ ਸਿੰਘ ਵਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੀ ਅਪੀਲ
08-11-2026
ਕੋਟਸ਼ਮੀਰ, 7 ਨਵੰਬਰ (ਰਣਜੀਤ ਸਿੰਘ ਬੁੱਟਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਫਲਤਾਪੂਰਵਕ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸੁੰਦਰੀ ਪਬਲਿਕ ਸਕੂਲ, ਕੋਟਸ਼ਮੀਰ ਵਿਖੇ ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ। ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋਏ ਇਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਪ੍ਰਬੰਧਕੀ ਜ਼ਿੰਮੇਵਾਰੀ ਸਰਦਾਰ ਭਗਤ ਸਿੰਘ ਹਾਊਸ ਵਲੋਂ ਨਿਭਾਈ ਗਈ। ਇਸ ਦੌਰਾਨ ਅੰਤਰ ਹਾਊਸ ਹੋਏ ਇਹਨਾਂ ਮੁਕਾਬਲਿਆਂ ਵਿਚ ਸੋਸ਼ਲ ਮੀਡੀਆ ਦਾ ਸਮਾਜ ਉੱਪਰ ਪ੍ਰਭਾਵ ਅਤੇ ਨਸ਼ਾ ਮੁਕਤ ਪੰਜਾਬ ਵਿਸ਼ਿਆਂ ਉੱਪਰ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਮੁਕਾਬਲਿਆਂ ਦੇ ਨਤੀਜੇ ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ, ਪੰਜਾਬੀ ਅਧਿਆਪਕਾ ਮੈਡਮ ਪਰਮਜੀਤ ਕੌਰ ਅਤੇ ਅੰਤਰਰਾਸ਼ਟਰੀ ਅੰਗਰੇਜ਼ੀ ਅਧਿਆਪਕ ਗੁਰਦੀਪ ਸਿੰਘ ਢਿੱਲੋਂ ਨੇ ਤਿਆਰ ਕੀਤੇ। ਸੋਸ਼ਲ ਮੀਡੀਆ ਦੇ ਪ੍ਰਭਾਵ ਵਿਸ਼ੇ ਵਿਚ ਪਹਿਲੀ ਪੁਜ਼ੀਸ਼ਨ ਖ਼ੁਸ਼ਦੀਪ ਕੌਰ (ਅੱਠਵੀਂ ‘ਏ’ ਜਮਾਤ, ਗਿਆਨੀ ਦਿੱਤ ਸਿੰਘ ਹਾਊਸ), ਦੂਜੀ ਪੁਜ਼ੀਸ਼ਨ ਵੰਦਨਾ ਰਾਣੀ (ਦਸਵੀਂ ‘ਏ’ ਜਮਾਤ, ਸਰਦਾਰ ਊਧਮ ਸਿੰਘ ਹਾਊਸ) ਅਤੇ ਤੀਜੀ ਪੁਜ਼ੀਸ਼ਨ ਜਸਮੀਤ ਕੌਰ (ਅੱਠਵੀਂ ‘ਬੀ’ ਜਮਾਤ, ਗਿਆਨੀ ਦਿੱਤ ਸਿੰਘ ਹਾਊਸ) ਨੇ ਪ੍ਰਾਪਤ ਕੀਤੀ। ਨਸ਼ਾ ਮੁਕਤ ਪੰਜਾਬ ਵਿਸ਼ੇ ਮੁਕਾਬਲੇ ਵਿਚ ਪਹਿਲੀ ਪੁਜ਼ੀਸ਼ਨ ਹੁਸਨਪ੍ਰੀਤ ਸਿੰਘ (ਨੌਵੀਂ ਜਮਾਤ, ਸਰਦਾਰ ਕਰਤਾਰ ਸਿੰਘ ਹਾਊਸ), ਦੂਜੀ ਪੁਜ਼ੀਸ਼ਨ ਅਵਨੀਤ ਕੌਰ (ਦਸਵੀਂ ‘ਬੀ’ ਜਮਾਤ, ਸਰਦਾਰ ਭਗਤ ਸਿੰਘ ਹਾਊਸ) ਅਤੇ ਤੀਜੀ ਪੁਜ਼ੀਸ਼ਨ ਗੁਰਕੀਰਤ ਕੌਰ (ਦਸਵੀਂ ‘ਏ’ ਜਮਾਤ, ਸਰਦਾਰ ਕਰਤਾਰ ਸਿੰਘ ਹਾਊਸ) ਨੇ ਪ੍ਰਾਪਤ ਕੀਤੀ। ਸਭ ਤੋਂ ਵਧੀਆ ਬੁਲਾਰੇ ਦਾ ਅਵਾਰਡ ਗੁਰਕੀਰਤ ਕੌਰ (ਦਸਵੀਂ ‘ਏ’ ਜਮਾਤ, ਸਰਦਾਰ ਕਰਤਾਰ ਸਿੰਘ ਹਾਊਸ) ਨੇ ਪ੍ਰਾਪਤ ਕੀਤਾ। ਤਰਕ ਭਰਪੂਰ ਵਾਦ ਵਿਵਾਦ ਦਾ ਅਵਾਰਡ ਹੁਸਨਪ੍ਰੀਤ ਸਿੰਘ (ਨੌਵੀਂ ‘ਏ’ ਜਮਾਤ, ਸਰਦਾਰ ਕਰਤਾਰ ਸਿੰਘ ਹਾਊਸ ) ਨੇ ਪ੍ਰਾਪਤ ਕੀਤਾ। ਵਧੀਆ ਪੇਸ਼ਕਾਰੀ ਸਬੰਧੀ ਅਵਾਰਡ ਅਵੀਜੋਤ ਕੌਰ (ਅੱਠਵੀਂ ‘ਏ’ ਜਮਾਤ, ਸਰਦਾਰ ਭਗਤ ਸਿੰਘ ਹਾਊਸ) ਅਤੇ ਖੁਸ਼ਪ੍ਰੀਤ ਕੌਰ (ਨੌਵੀਂ ਜਮਾਤ, ਸਰਦਾਰ ਊਧਮ ਸਿੰਘ ਹਾਊਸ) ਨੇ ਪ੍ਰਾਪਤ ਕੀਤਾ। ਪ੍ਰਿੰਸੀਪਲ ਸਰ ਨੇ ਵਿਦਿਆਰਥੀਆਂ ਨੂੰ ਬਹੁਤ ਵਧੀਆ ਤਿਆਰੀ ਕਰਵਾਉਣ ਲਈ ਸਟਾਫ਼ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।