ਸਿੱਖਾਂ ਕੋਲੋਂ ਬੋਲਣ ਦੀ ਆਜ਼ਾਦੀ ਖੋਹਣਾ
ਸਰਕਾਰ ਨੂੰ ਮਹਿੰਗਾ ਪਵੇਗਾ-ਬਾਪੂ ਤਰਸੇਮ ਸਿੰਘ
ਮੋਗਾ, 7 ਨਵੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਅਤੇ ਕੇਂਦਰ ਸਰਕਾਰ ਜਮਹੂਰੀਅਤ ਦਾ ਘਾਣ ਕਰ ਕੇ ਸਿੱਖਾਂ ਨੂੰ ਹਰ ਮੁਹਾਜ਼ ਉੱਪਰ ਦਬਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿਚ ਘੱਟ ਗਿਣਤੀ ਕੌਮਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰਨੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਮੋਗਾ, 7 ਨਵੰਬਰ (ਗੁਰਤੇਜ ਸਿੰਘ ਬੱਬੀ)-ਪੰਜਾਬ ਅਤੇ ਕੇਂਦਰ ਸਰਕਾਰ ਜਮਹੂਰੀਅਤ ਦਾ ਘਾਣ ਕਰ ਕੇ ਸਿੱਖਾਂ ਨੂੰ ਹਰ ਮੁਹਾਜ਼ ਉੱਪਰ ਦਬਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿਚ ਘੱਟ ਗਿਣਤੀ ਕੌਮਾਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਇਹ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰਨੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਬੰਦ ਪਾਰਟੀ ਦੇ ਹਲਕਾ ਮੋਗਾ ਤੋਂ ਉਮੀਦਵਾਰ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੇ ਨਾਨੀ ਜੀ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ ਅਤੇ ਬੁੱਕਣ ਵਾਲਾ ਜੇਲ੍ਹ ਵਿਚੋਂ ਪੈਰੋਲ ‘ਤੇ ਉਨ੍ਹਾਂ ਦੇ ਭੋਗ ਸਮਾਗਮ ਵਿਚ ਜਦੋਂ ਸਰਹਾਲੀ ਵਿਖੇ ਹਿੱਸਾ ਲੈਣ ਲਈ ਆਏ ਤਾਂ ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਨਾਨੀ ਮੁਖ਼ਤਿਆਰ ਕੌਰ ਨੂੰ ਸ਼ਰਧਾਂਜਲੀ ਦੇਣ ਤੋਂ ਵੀ ਰੋਕਿਆ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਬੋਲਣ ਦੀ ਆਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਤੋਂ ਵਾਂਝਾ ਰੱਖ ਕੇ ਸਰਕਾਰਾਂ ਸਿੱਖਾਂ ਨੂੰ ਦਬਾਉਣਾ ਚਾਹੁੰਦੀਆਂ ਹਨ, ਜਿਸ ਨੂੰ ਕੋਈ ਵੀ ਜਮਹੂਰੀਅਤ ਪਸੰਦ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਨਾਲ ਧਰੋਹ ਕਮਾ ਕੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖ਼ੁਸ਼ ਕਰ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਆਗੂ ਉਨ੍ਹਾਂ ਨੂੰ ਇਕ ਕਠਪੁਤਲੀ ਮੁੱਖ ਮੰਤਰੀ ਸਮਝ ਰਹੇ ਹਨ ਅਤੇ ਸਮਾਂ ਆਉਣ ‘ਤੇ ਉਹ ਉਨ੍ਹਾਂ ਨੂੰ ਦੁੱਧ ਵਿਚੋਂ ਮੱਖੀ ਵਾਂਗ ਕੱਢ ਕੇ ਬਾਹਰ ਮਾਰਨਗੇ। ਇਸ ਮੌਕੇ ਸਵਰਗੀ ਮੁਖ਼ਤਿਆਰ ਕੌਰ ਦੇ ਬੇਟੇ ਭਾਈ ਰਣਜੀਤ ਸਿੰਘ ਨਜ਼ਰਬੰਦ ਜੇਲ੍ਹ ਅੰਮ੍ਰਿਤਸਰ, ਦੋਹਤਾ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ, ਹਰਜਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਜ਼ੀਰਾ, ਤਰਨਦੀਪ ਸਿੰਘ ਸਿੰਘਾਂਵਾਲਾ, ਜਗਜਿੰਦਰ ਸਿੰਘ ਬੁੱਕਣ ਵਾਲਾ, ਅਮਰਜੀਤ ਸਿੰਘ ਸਿੰਘ ਲੰਢੇਕੇ, ਬਲਜੀਤ ਸਿੰਘ ਜੱਸ ਮੰਗੇਵਾਲਾ, ਇਕਬਾਲ ਸਿੰਘ ਨੰਬਰਦਾਰ ਬੁੱਕਣ ਵਾਲਾ, ਸੁਖਦੀਪ ਸਿੰਘ ਝੰਡੇਆਣਾ, ਮਨਿੰਦਰ ਸਿੰਘ ਮਾਣੂੰਕੇ, ਹਰਵਿੰਦਰ ਸਿੰਘ ਫ਼ੌਜੀ, ਏਕਮ ਸਿੰਘ ਚੁੱਪਕੀਤੀ, ਮਾਸਟਰ ਸਵਿੰਦਰ ਸਿੰਘ, ਅਵਤਾਰ ਸਿੰਘ ਬੁੱਕਣ ਵਾਲਾ, ਧਰਮ ਸਿੰਘ, ਮਿਲਖਾ ਸਿੰਘ, ਕੁਲਵਿੰਦਰ ਸਿੰਘ ਚੋਟੀਆਂ ਕਲਾਂ, ਹਰਜਿੰਦਰ ਸਿੰਘ ਸਰਹਾਲੀ, ਵਰਿੰਦਰ ਸਿੰਘ ਸਰਹਾਲੀ, ਸਰਪੰਚ ਦਿਲਾਵਰ ਸਿੰਘ ਸਰਹਾਲੀ, ਮਾਸਟਰ ਗੁਰਜੀਤ ਸਿੰਘ ਕਿਸਾਨ ਯੂਨੀਅਨ ਆਗੂ ਅਤੇ ਕਾਬਲ ਸਿੰਘ ਸਰਕਲ ਪ੍ਰਧਾਨ ਮਖੂ ਆਦਿ ਆਗੂ ਹਾਜ਼ਰ ਸਨ।