07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਵਾਹਨਾਂ ਦੇ ਪ੍ਰਦੂਸ਼ਣ ਕਾਰਡ ਬਣਾਉਣ ਅਤੇ ਮਿਆਦ ਖਤਮ ਹੋਣ ’ਤੇ ਵਾਹਨ ਚਾਲਕਾਂ ਤੋਂ ਮੋਟੇ ਜੁਰਮਾਨੇ ਵਸੂਲਣ ’ਤੇ ਉੱਠੇ ਸਵਾਲ

ਰਾਮਾਂ ਮੰਡੀ, 7 ਨਵੰਬਰ (ਤਰਸੇਮ ਸਿੰਗਲਾ)-ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਵਾਹਨਾਂ ਦੇ ਪ੍ਰਦੂਸ਼ਣ ਕਾਰਡਾਂ ਅਤੇ ਇਨ੍ਹਾਂ ਦੀ ਮਿਆਦ ਖ਼ਤਮ ਹੋਣ ’ਤੇ ਵਾਹਨ ਚਾਲਕਾਂ ਤੋਂ ਮੋਟੇ ਜੁਰਮਾਨੇ ਵਸੂਲਣ ਦੀ ਨੀਤੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਲਈ ਵਾਹਨਾਂ ਦੇ ਧੂੰਏਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

Ad Position 21
No active advertisement
ਅਜੀਤ ਡੈਸਕ 08-11-2026
ਰਾਮਾਂ ਮੰਡੀ, 7 ਨਵੰਬਰ (ਤਰਸੇਮ ਸਿੰਗਲਾ)-ਜੈ ਬਾਬਾ ਸਰਬੰਗੀ ਟੈਕਸੀ ਯੂਨੀਅਨ ਰਾਮਾਂ ਮੰਡੀ ਦੇ ਪ੍ਰਧਾਨ ਲਾਭ ਚੰਦ ਸ਼ਰਮਾ ਨੇ ਵਾਹਨਾਂ ਦੇ ਪ੍ਰਦੂਸ਼ਣ ਕਾਰਡਾਂ ਅਤੇ ਇਨ੍ਹਾਂ ਦੀ ਮਿਆਦ ਖ਼ਤਮ ਹੋਣ ’ਤੇ ਵਾਹਨ ਚਾਲਕਾਂ ਤੋਂ ਮੋਟੇ ਜੁਰਮਾਨੇ ਵਸੂਲਣ ਦੀ ਨੀਤੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵਲੋਂ ਦਿੱਲੀ ਵਿਚ ਵੱਧ ਰਹੇ ਪ੍ਰਦੂਸ਼ਣ ਲਈ ਵਾਹਨਾਂ ਦੇ ਧੂੰਏਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜੇਕਰ ਵਾਹਨਾਂ ਦਾ ਧੂੰਆਂ ਪ੍ਰਦੂਸ਼ਣ ਦਾ ਸੱਭ ਤੋਂ ਵੱਡਾ ਕਾਰਨ ਹੈ ਤਾਂ ਸਰਕਾਰ ਵਲੋਂ ਵਾਹਨਾਂ ਅਤੇ ਫੈਕਟਰੀਆਂ ਦੇ ਪ੍ਰਦੂਸ਼ਣ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਅਤੇ ਇਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਭਾਰੀ ਜੁਰਮਾਨੇ ਵਸੂਲਣ ਦੀ ਨੀਤੀ ਦਾ ਕੀ ਮਤਲਬ ਰਹਿ ਜਾਂਦਾ ਹੈ? ਉਨ੍ਹਾਂ ਕਿਹਾ ਕਿ ਵਾਹਨ ਚਾਲਕ ਨਿਯਮਾਂ ਅਨੁਸਾਰ ਆਪਣੇ ਵਾਹਨਾਂ ਦੇ ਪ੍ਰਦੂਸ਼ਣ ਕਾਰਡ ਬਣਵਾਉਂਦੇ ਹਨ, ਪਰ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੋਟੇ ਜੁਰਮਾਨਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਖ਼ਾਸ ਤੌਰ ’ਤੇ ਬੀ. ਐਸ. ਫੋਰ ਕਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਅਜਿਹੇ ਵਾਹਨਾਂ ਦੇ ਪ੍ਰਦੂਸ਼ਣ ਕਾਰਡ ਬਣਾਏ ਜਾਂਦੇ ਹਨ ਤਾਂ ਬਾਅਦ ਵਿਚ ਦਿੱਲੀ ਵਿਚ ਇੰਨ੍ਹਾਂ ਕਾਰਾਂ ਦੇ ਚੱਲਣ ਤੇ ਪਾਬੰਦੀ ਅਤੇ ਜੁਰਮਾਨੇ ਵਸੂਲਣ ਦੀ ਨੀਤੀ ’ਤੇ ਵੀ ਸਪੱਸ਼ਟਤਾ ਹੋਣੀ ਚਾਹੀਦੀ ਹੈ। ਲਾਭ ਚੰਦ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਦੂਸ਼ਣ ਕਾਰਡਾਂ ਦੀ ਮਿਆਦ, ਵਾਹਨਾਂ ਦੇ ਧੂੰਏਂ ਅਤੇ ਜੁਰਮਾਨਿਆਂ ਸਬੰਧੀ ਨੀਤੀ ਦੀ ਸਮੀਖਿਆ ਕਰਕੇ ਵਾਹਨ ਚਾਲਕਾਂ ਨੂੰ ਬੇਲੋੜੀ ਆਰਥਿਕ ਪ੍ਰੇਸ਼ਾਨੀ ਤੋਂ ਰਾਹਤ ਦਿੱਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਕੈਂਸਰ ਦੀ ਬਿਮਾਰੀ ’ਤੇ ਮੁੱਢਲੇ ਪੜਾਅ ਵਿਚ ਹੀ ਕਾਬੂ ਪਾਇਆ ਜਾ ਸਕਦਾ : ਡਾ. ਸ਼ੈਲੀ ਅਰੋੜਾ ਅਗਲੀ ਖ਼ਬਰ ਹੋਸਟਲ ਦੀਆਂ ਵਿਦਿਆਰਥਣਾਂ ਨੂੰ ਮੰਜੇ, ਚਾਦਰਾਂ ਅਤੇ ਗੱਦੇ ਦਿੱਤੇ ਚਚੌਹਰ ਭਾਕਿਯੂ (ਉਗਰਾਹਾਂ) ਦੀ ਝੁਨੀਰ ਬਲਾਕ ਕਮੇਟੀ ਦੇ...
Ad Position 24