19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਪੰਜਵੀਂ ਭਜਨ ਸੰਧਿਆ ਤੋਂ ਪਹਿਲਾਂ ਸ਼ਿਆਮ ਪ੍ਰੇਮੀਆਂ ਨੇ ਗਊ ਮਾਤਾ ਨੂੰ ਅਰਪਿਤ ਕੀਤੀਆਂ ਪੰਜ ਸਵਾਮਣੀਆਂ ਅਤੇ ਛੱਪਣ ਭੋਗ

ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਅਸ਼ੀਰਵਾਦ ਨਾਲ ਸਮੂਹ ਸ਼ਿਆਮ ਪ੍ਰੇਮੀਆਂ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ 21 ਨਵੰਬਰ ਨੂੰ ਕਰਵਾਏ ਜਾ ਰਹੇ ਪੰਜਵੇਂ ਵਿਸ਼ਾਲ ਧਾਰਮਿਕ ਸਮਾਗਮ ਮਨ ਕੀ ਬਾਤ ਸਾਂਵਰੇ ਕੇ ਸਾਥ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵ ਨਾਲ ਕੀਤੀਆਂ ਜਾ ਰਹੀਆਂ ਹਨ। ਇਸੇ ਧਾਰਮਿਕ ਸਮਾਗਮ ਦੀ ਸਫਲਤਾ, ਸੁੱਖ-ਸਮ੍ਰਿੱਧੀ ਅਤੇ ਨਿਰਵਿਘਨ ਸੰਪੰਨਤਾ ਦੀ ਮੰਗਲ ਕਾਮਨਾ ਲਈ ਅੱਜ ਸ਼ਿਆਮ ਪ੍ਰੇਮੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਗਊਸ਼ਾਲਾਵਾਂ ਵਿਚ ਵਿਸ਼ੇਸ਼ ਗਊ ਸੇਵਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 20-11-2026
ਮੋਗਾ, 19 ਨਵੰਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਅਸ਼ੀਰਵਾਦ ਨਾਲ ਸਮੂਹ ਸ਼ਿਆਮ ਪ੍ਰੇਮੀਆਂ ਵਲੋਂ ਪੁਰਾਣੀ ਦਾਣਾ ਮੰਡੀ ਵਿਖੇ 21 ਨਵੰਬਰ ਨੂੰ ਕਰਵਾਏ ਜਾ ਰਹੇ ਪੰਜਵੇਂ ਵਿਸ਼ਾਲ ਧਾਰਮਿਕ ਸਮਾਗਮ ਮਨ ਕੀ ਬਾਤ ਸਾਂਵਰੇ ਕੇ ਸਾਥ ਦੀਆਂ ਤਿਆਰੀਆਂ ਪੂਰੇ ਉਤਸ਼ਾਹ ਅਤੇ ਸ਼ਰਧਾ ਭਾਵ ਨਾਲ ਕੀਤੀਆਂ ਜਾ ਰਹੀਆਂ ਹਨ। ਇਸੇ ਧਾਰਮਿਕ ਸਮਾਗਮ ਦੀ ਸਫਲਤਾ, ਸੁੱਖ-ਸਮ੍ਰਿੱਧੀ ਅਤੇ ਨਿਰਵਿਘਨ ਸੰਪੰਨਤਾ ਦੀ ਮੰਗਲ ਕਾਮਨਾ ਲਈ ਅੱਜ ਸ਼ਿਆਮ ਪ੍ਰੇਮੀਆਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਗਊਸ਼ਾਲਾਵਾਂ ਵਿਚ ਵਿਸ਼ੇਸ਼ ਗਊ ਸੇਵਾ ਕੀਤੀ ਗਈ। ਇਸ ਦੌਰਾਨ ਗਾਂਧੀ ਰੋਡ ਸਥਿਤ ਗੋਪਾਲ ਗਊਸ਼ਾਲਾ ਸਮੇਤ ਪਬਲਿਕ ਗਊਸ਼ਾਲਾ, ਬੋਰੇ ਵਾਲੇ ਸੰਤਾਂ ਦੀ ਗਊਸ਼ਾਲਾ ਅਤੇ ਬਾਬਾ ਸਰਵਣ ਦਾਸ ਗਊਸ਼ਾਲਾ ਵਿਖੇ ਸ਼ਰਧਾਲੂਆਂ ਨੇ ਗਊ ਮਾਤਾ ਦੀ ਵਿਧੀਵਤ ਪੂਜਾ-ਅਰਚਨਾ ਕਰ ਕੇ ਉਨ੍ਹਾਂ ਨੂੰ ਪੰਜ ਸਵਾਮਣੀਆਂ ਅਤੇ ਛੱਪਣ ਭੋਗ ਅਰਪਿਤ ਕੀਤੇ। ਸ਼ਿਆਮ ਪ੍ਰੇਮੀਆਂ ਨੇ ਪੂਰੀ ਸ਼ਰਧਾ ਨਾਲ ਗਊ ਮਾਤਾ ਨੂੰ ਭੋਗ ਲਗਾ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਗਊਸ਼ਾਲਾਵਾਂ ਵਿਚ ਪਹੁੰਚ ਕੇ ਗਊ ਮਾਤਾ ਅੱਗੇ ਨਤਮਸਤਕ ਹੋ ਕੇ ਪੂਜਾ-ਅਰਚਨਾ ਕੀਤੀ ਅਤੇ ਸੇਵਾ ਕਾਰਜਾਂ ਵਿਚ ਹਿੱਸਾ ਲਿਆ। ਸ਼ਿਆਮ ਪ੍ਰੇਮੀਆਂ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਧਰਮ ਵਿਚ ਗਊ ਮਾਤਾ ਨੂੰ ਪੂਜਨੀਕ ਸਥਾਨ ਪ੍ਰਾਪਤ ਹੈ। ਗਊ ਸੇਵਾ ਨੂੰ ਸਭ ਤੋਂ ਉੱਤਮ ਸੇਵਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਕਿਸੇ ਵੀ ਧਾਰਮਿਕ ਸਮਾਗਮ ਤੋਂ ਪਹਿਲਾਂ ਗਊ ਮਾਤਾ ਨੂੰ ਭੋਗ ਅਰਪਿਤ ਕਰਨਾ ਅਤੇ ਉਨ੍ਹਾਂ ਦੀ ਸੇਵਾ ਕਰਨਾ ਪੁੰਨ ਅਤੇ ਸੁਭਾਗ ਦੀ ਗੱਲ ਹੈ। ਇਸ ਮੌਕੇ ਹਨੀ ਅਗਰਵਾਲ, ਅੰਕੁਰ ਗੁਪਤਾ, ਰਾਹੁਲ ਵਰਮਾ, ਸੋਹਣ ਗੋਇਲ, ਅਨਮੋਲ ਕੁਮਾਰ, ਸੁਮਿਤ ਗਰਗ, ਸਾਹਿਲ ਸਿੰਗਲਾ, ਦੀਪਿਕਾ ਗੁਪਤਾ, ਈਸ਼ਾ ਅਗਰਵਾਲ, ਸੀਮਾ ਮਿੱਤਲ, ਪੂਨਮ ਜਿੰਦਲ, ਮੋਹਿਨੀ ਜਿੰਦਲ, ਰੁਹੀਨਾ ਸਿੰਗਲਾ, ਰਮਿਤਾ ਸਿੰਗਲਾ, ਆਰਤੀ ਗਰਗ, ਗੋਪਿਕਾ ਸਿੰਗਲਾ, ਨੀਲਮ ਗੁਪਤਾ, ਰਿਚਾ ਗਰਗ, ਰਿਮੀ ਸਿੰਗਲਾ, ਵੰਦਨਾ ਜਿੰਦਲ, ਵਾਨਿਆ ਸਿੰਗਲਾ, ਵਾਨਿਆ ਗੁਪਤਾ, ਸੇਜਲ ਅਗਰਵਾਲ, ਨਕਸ਼ ਗੁਪਤਾ, ਖ਼ੁਸ਼ਹਾਲ ਸਿੰਗਲਾ, ਆਰਵ ਸਿੰਗਲਾ, ਪੂਵਾਂਸ਼ ਅਗਰਵਾਲ ਅਤੇ ਯਸ਼ੂ ਜਿੰਦਲ ਸਮੇਤ ਸਮੂਹ ਦੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਸ਼ਿਆਮ ਪ੍ਰੇਮੀ ਅੰਕੁਰ ਗੁਪਤਾ, ਹਨੀ ਅਗਰਵਾਲ, ਵਿੱਕੀ ਜਿੰਦਲ ਅਤੇ ਮਨੋਜ ਜਿੰਦਲ ਨੇ ਦੱਸਿਆ ਕਿ ਪੰਜਵੇਂ ਮਨ ਕੀ ਬਾਤ ਸਾਂਵਰੇ ਕੇ ਸਾਥ ਧਾਰਮਿਕ ਸਮਾਗਮ ਨੂੰ ਲੈ ਕੇ ਸ਼ਿਆਮ ਭਗਤਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸਮਾਗਮ ਤਹਿਤ 20 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਤੋਂ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਕਲਸ਼ ਅਤੇ ਨਿਸ਼ਾਨ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਰਸਤਿਆਂ ਤੋਂ ਹੁੰਦੀ ਹੋਈ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣੇਗੀ। ਇਸ ਵਿਚ ਬਾਬਾ ਸ਼ਿਆਮ ਦਾ ਸ਼ਾਨਦਾਰ ਰਥ, ਆਕਰਸ਼ਕ ਸਜਾਵਟ ਅਤੇ ਅਲੌਕਿਕ ਸ਼ਿੰਗਾਰ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਵਿਖੇ ਵਿਸ਼ਾਲ ਸ਼ਿਆਮ ਭਜਨ ਸੰਧਿਆ ਕਰਵਾਈ ਜਾਵੇਗੀ। ਇਸ ਮੌਕੇ ਬਾਬਾ ਸ਼ਿਆਮ ਦਾ ਸ਼ਾਨਦਾਰ ਅਤੇ ਅਲੌਕਿਕ ਦਰਬਾਰ ਸਜਾਇਆ ਜਾਵੇਗਾ। ­
Ad Position 22
No active advertisement
ਪਿਛਲੀ ਖ਼ਬਰ ਟੀ.ਐਲ.ਐਫ. ਸਕੂਲ ਦੇ ਵਿਦਿਆਰਥੀ ਪ੍ਰਣਵਜੋਤ ਨੇ ਕ੍ਰਿਕਟ ’ਚ ਚਮਕਾਇਆ ਮੋਗਾ ਦਾ ਨਾਂਅ ਅਗਲੀ ਖ਼ਬਰ ਵਾਰਡ ਨੰਬਰ 12 ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਮਨਚੰਦਾ ਨੂੰ ਕਾਂਗਰਸ ਵਲੋਂ ਸਮਰਥਨ ਦੇਣ ਦਾ ਐਲਾਨ
Ad Position 24