ਅੱਜ ਬਿਜਲੀ ਬੰਦ ਰਹੇਗੀ
ਸਮਾਲਸਰ, 24 ਨਵੰਬਰ (ਗੁਰਜੰਟ ਕਲਸੀ ਲੰਡੇ)-ਇੰਜੀਨੀਅਰ ਬੇਅੰਤ ਸਿੰਘ ਸਿੱਧੂ ਕਾਰਜਕਾਰੀ ਇੰਜੀਨੀਅਰ ਸੰਚਾਲਕ ਉਪਮੰਡਲ ਸਮਾਲਸਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਾਵਰਕਾਮ ਦੇ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ 25 ਨਵੰਬਰ ਨੂੰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਲਸਰ ਤੋਂ ਬਾਘਾ ਪੁਰਾਣਾ ਦੀ 66 ਕੇ. ਵੀ.
ਸਮਾਲਸਰ, 24 ਨਵੰਬਰ (ਗੁਰਜੰਟ ਕਲਸੀ ਲੰਡੇ)-ਇੰਜੀਨੀਅਰ ਬੇਅੰਤ ਸਿੰਘ ਸਿੱਧੂ ਕਾਰਜਕਾਰੀ ਇੰਜੀਨੀਅਰ ਸੰਚਾਲਕ ਉਪਮੰਡਲ ਸਮਾਲਸਰ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਪਾਵਰਕਾਮ ਦੇ ਸਮੂਹ ਖਪਤਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੱਜ 25 ਨਵੰਬਰ ਨੂੰ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸਮਾਲਸਰ ਤੋਂ ਬਾਘਾ ਪੁਰਾਣਾ ਦੀ 66 ਕੇ. ਵੀ. ਲਾਈਨ ਜ਼ਰੂਰੀ ਮੁਰੰਮਤ ਲਈ ਬੰਦ ਰਹੇਗੀ, ਜਿਸ ਕਾਰਨ 66 ਕੇ. ਵੀ. ਸ/ਬ ਸਟੇਸ਼ਨ ਸਮਾਲਸਰ ਤੋਂ ਚੱਲਣ ਵਾਲੇ ਪਿੰਡ ਜਿਵੇਂ ਕਿ ਸਮਾਲਸਰ, ਲੰਡੇ, ਡੇਮਰੂ ਕਲਾਂ, ਡੇਮਰੂ ਖੁਰਦ, ਜੀ. ਟੀ. ਬੀ. ਗੜ੍ਹ, ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਕਾਲਜ, ਜੀ. ਟੀ. ਬੀ. ਗੜ੍ਹ ਕੋਠੇ, ਕੋਠੇ ਸੰਧੂਆਂ ਦੇ ਅਤੇ 66 ਕੇ. ਵੀ. ਸ/ਬ ਸਟੇਸ਼ਨ ਮਾੜੀ ਮੁਸਤਫਾ ਤੋਂ ਚੱਲਣ ਵਾਲੇ ਪਿੰਡ ਜਿਵੇਂ ਕਿ ਮਾੜੀ ਮੁਸਤਫਾ, ਵੈਰੋਕੇ, ਲਧਾਈ ਕੇ, ਚੰਨੂਵਾਲਾ, ਚੌਧਰੀ ਵਾਲਾ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।