24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਖੇਡਾਂ ਵਤਨ ਪੰਜਾਬ ਦੀਆਂ ’ਚ ਮੋਗਾ ਜ਼ਿਲ੍ਹੇ ਦੀਆਂ ਸ਼ਾਨਦਾਰ ਪ੍ਰਾਪਤੀਆਂ 18 ਸੋਨ, 10 ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤੇ

ਅਜੀਤਵਾਲ, 24 ਨਵੰਬਰ (ਹਰਦੇਵ ਸਿੰਘ ਮਾਨ)- ਖੇਡਾਂ ਵਤਨ ਪੰਜਾਬ ਤਹਿਤ ਰੋਪੜ ਵਿਖੇ ਰੋਇੰਗ ਦੇ ਮੁਕਾਬਲੇ ਕਰਵਾਏ| ਜਿਸ ’ਚ 10 ਜ਼ਿਲ੍ਹਿਆਂ ਰੋਪੜ, ਮੋਗਾ, ਅੰਮ੍ਰਿਤਸਰ ਸਾਹਿਬ, ਬਠਿੰਡਾ, ਮੁਹਾਲੀ, ਮਾਨਸਾ, ਫਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ ਅਬੋਹਰ ਸ਼ਾਮਿਲ ਹੋਏ। ਇਸ ਵਿਚ 10 ਈਵੈਂਟ ਸਿੰਗਲ ਸਕੱਲ, ਡਬਲ ਸਕੱਲ, ਕੋਕਸ ਲਿਸ ਪੇਅਰ, ਕੋਕਸ ਲਿਸ ਫੋਰ, ਡਬਲ ਸਕੱਲ ਮਿਕਸ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 25-11-2026
ਅਜੀਤਵਾਲ, 24 ਨਵੰਬਰ (ਹਰਦੇਵ ਸਿੰਘ ਮਾਨ)- ਖੇਡਾਂ ਵਤਨ ਪੰਜਾਬ ਤਹਿਤ ਰੋਪੜ ਵਿਖੇ ਰੋਇੰਗ ਦੇ ਮੁਕਾਬਲੇ ਕਰਵਾਏ| ਜਿਸ ’ਚ 10 ਜ਼ਿਲ੍ਹਿਆਂ ਰੋਪੜ, ਮੋਗਾ, ਅੰਮ੍ਰਿਤਸਰ ਸਾਹਿਬ, ਬਠਿੰਡਾ, ਮੁਹਾਲੀ, ਮਾਨਸਾ, ਫਿਰੋਜ਼ਪੁਰ, ਤਰਨਤਾਰਨ, ਫਾਜ਼ਿਲਕਾ ਅਬੋਹਰ ਸ਼ਾਮਿਲ ਹੋਏ। ਇਸ ਵਿਚ 10 ਈਵੈਂਟ ਸਿੰਗਲ ਸਕੱਲ, ਡਬਲ ਸਕੱਲ, ਕੋਕਸ ਲਿਸ ਪੇਅਰ, ਕੋਕਸ ਲਿਸ ਫੋਰ, ਡਬਲ ਸਕੱਲ ਮਿਕਸ ਕਰਵਾਏ ਗਏ। ਜਿਸ ਵਿਚ ਅੰਡਰ-14, ਅੰਡਰ-17, ਅੰਡਰ-21, ਅੰਡਰ-30, ਅੰਡਰ-40 ਕੈਟਾਗਰੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੋਗਾ ਜ਼ਿਲ੍ਹੇ ਨੇ 18 ਗੋਲਡ ਮੈਡਲ, 10 ਸਿਲਵਰ ਮੈਡਲ ਅਤੇ 5 ਕਾਂਸੀ ਮੈਡਲ ਜਿੱਤੇ। ਗੋਲਡ ਮੈਡਲ ਜਿੱਤਣ ਵਾਲੇ ਡਬਲ ਸਕੱਲ ’ਚ 500 ਅਤੇ 1000 ’ਚ ਤਜਿੰਦਰ ਸਿੰਘ ਅਤੇ ਦਲਜੀਤ ਸਿੰਘ, ਸਿੰਗਲ ਸਕੱਲ 500 ਅਤੇ 1000 ਏਕਮਜੋਤ ਸਿੰਘ ਗਿੱਲ, ਫੋਰ 500 ਅਤੇ 1000 ਵਿਚ ਪ੍ਰਦੀਪ ਸਿੰਘ ਸਰੋਏ, ਜਪਸਾਹਿਬ ਸਿੰਘ ਹੇਰ, ਜਗਮੀਤ ਸਿੰਘ, ਅਰਕਾਂਤ, ਪੇਅਰ 1000 ਵਿਚ ਪ੍ਰਿਆਂਸ਼ਪ੍ਰੀਤ ਸਿੰਘ, ਗੁਰਪ੍ਰੀਤ ਸ਼ਾਹ, ਫੋਰ 1 000 ਪ੍ਰਿਆਂਸ਼ਪ੍ਰੀਤ ਸਿੰਘ, ਗੁਰਪ੍ਰੀਤ ਸ਼ਾਹ, ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਲੜਕੀਆਂ ਵਿਚ ਡਬਲ ਸਕੱਲ 500 ਅਤੇ 1000 ਵਿਚ ਜਸਪ੍ਰੀਤ ਕੌਰ, ਅਵਨੀਤ ਕੌਰ। ਡਬਲ ਸਕੱਲ 500 ਅਤੇ 1000 ਵਿਚ ਸਿਮਰਨ ਕੌਰ, ਪ੍ਰਭਜੋਤ ਕੌਰ ਸਰਾਂ, ਸਿੰਗਲ ਸਕੱਲ 500 ਵਿਚੋਂ ਜਸਪ੍ਰੀਤ ਕੌਰ, ਪੇਅਰ 1000 ਵਿਚੋਂ ਆਤਮਜੀਤ ਗਿੱਲ ਅਤੇ ਪ੍ਰਭਦੀਪ ਕੌਰ। ਮਿਕਸ ਡਬਲ ਸਕੱਲ 500 ਅਤੇ 1000 ਵਿਚ ਏਕਮਪ੍ਰੀਤ ਕੌਰ, ਦੀਪਕ ਸਿੰਘ। ਸਿਲਵਰ ਮੈਡਲ ਵਿਜੇਤਾ ਲੜਕੀਆਂ ਵਿਚ ਸਿੰਗਲ ਸਕੱਲ 500 ਜਸਕੀਰਤ ਕੌਰ ਸਰਾਂ, ਡਬਲ ਸਕੱਲ 1000 ਜਸਕੀਰਤ ਕੌਰ ਸਰਾਂ, ਕਿਰਨਪ੍ਰੀਤ ਕੌਰ ਧਾਲੀਵਾਲ। ਸਿੰਗਲ ਸਕੱਲ 1000 ਵਿਚ ਸਹਿਜਪ੍ਰੀਤ ਕੌਰ , ਪੇਅਰ 500 ਵਿਚ ਆਤਮਜੀਤ ਗਿੱਲ, ਪ੍ਰਭਦੀਪ ਕੌਰ, ਸਿੰਗਲ ਸਕੱਲ 1000 ਜਸਪ੍ਰੀਤ ਕੌਰ, ਡਬਲ ਸਕੱਲ 500 ਅਤੇ 1000 ਵਿਚ ਹਰਮਨਦੀਪ ਕੌਰ, ਜੈਸਮੀਨ ਕੌਰ ਸਰਾਂ ਨੇ ਵਧੀਆ ਪ੍ਰਦਰਸ਼ਨ ਕਰਕੇ ਮੈਡਲ ਹਾਸਲ ਕੀਤੇ। ਸਿਲਵਰ ਮੈਡਲ ਵਿਜੇਤਾ ਲੜਕਿਆਂ ’ਚ ਪੇਅਰ 500 ਅਤੇ 1000 ਸੁਖਵੀਰ ਸਿੰਘ, ਗੁਰਮੇਹਰ ਸਿੰਘ, ਡਬਲ ਸਕੱਲ 50 0 ਅਤੇ 1000 ਵਿਚ ਸੁਖਪ੍ਰੀਤ ਸਿੰਘ ਅਤੇ ਉਦੇਵੀਰ ਸਿੰਘ, ਪੇਅਰ 500 ਮਾਨਵਦੀਪ ਸਿੰਘ ਮਾਨ ਤੇ ਅਨੀਸ਼ ਕੁਮਾਰ ਵਿਜੇਤਾ ਰਹੇ। ਕਾਂਸੀ ਮੈਡਲ ਵਿਜੇਤਾ ਲੜਕੀਆਂ ਵਿਚ ਸਿੰਗਲ ਸਕੱਲ ਸਹਿਜਪ੍ਰੀਤ ਕੌਰ ਨੇ ਜਿੱਤ ਦਰਜ ਕੀਤੀ। ਕਾਂਸੀ ਮੈਡਲ ਵਿਜੇਤਾ ਲੜਕੇ ਡਬਲ ਸਕੱਲ 500 ਅਤੇ 1000 ਜਗਵਿਕ੍ਰਮਵੀਰ ਬਰਾੜ, ਗੁਰਅੰਸ਼ ਸਿੰਘ, ਪੇਅਰ 1000 ਮਾਨਵਦੀਪ ਸਿੰਘ, ਅਨੀਸ਼ ਕੁਮਾਰ ਡਬਲ ਸਕੱਲ 1000 ਵਿਚ ਸੁਖਪ੍ਰੀਤ ਸਿੰਘ, ਉਦੇਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਜਿੱਤ ’ਤੇ ਖੁਸ਼ੀ ਪ੍ਰਗਟਾਉਂਦਿਆਂ ਕੋਚ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਤੀਜੇ ਦਿਨ ਖੇਡਾਂ ਵਤਨ ਪੰਜਾਬ 2026 ਵਿਚ ਮੋਗਾ ਜ਼ਿਲ੍ਹੇ ਦੇ ਬੱਚਿਆਂ ਨੇ 16 ਗੋਲਡ ਮੈਡਲ, 10 ਸਿਲਵਰ ਮੈਡਲ, 5 ਕਾਂਸੀ ਮੈਡਲ ਜਿੱਤ ਕੇ ਮੋਗਾ ਸਾਰੇ ਜ਼ਿਲ੍ਹਿਆਂ ਵਿਚੋਂ ਦੂਸਰੇ ਸਥਾਨ ’ਤੇ ਰਿਹਾ। ਇਸ ਸ਼ਾਨਦਾਰ ਪ੍ਰਾਪਤੀ ’ਤੇ ਵੱਖ-ਵੱਖ ਸ਼ਖਸੀਅਤਾਂ ਅਤੇ ਖੇਡ ਪ੍ਰੇਮੀਆਂ ਵਲੋਂ ਜੇਤੂ ਖਿਡਾਰੀਆਂ ਅਤੇ ਕੋਚ ਜਸਵੀਰ ਸਿੰਘ ਗਿੱਲ, ਕੋਚ ਗੁਰਮੀਤ ਸਿੰਘ ਹਾਂਸ, ਜਸਮਿੰਦਰ ਕੌਰ, ਪਰਮਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗੁਰਮਤਿ ਸਮਾਗਮ ਅਗਲੀ ਖ਼ਬਰ ਕਿਸ਼ਨਪੁਰ ਕਲਾਂ ’ਚ ਪ੍ਰਕਾਸ਼ ਪੁਰਬ ਮਨਾਇਆ
Ad Position 24