ਮੋਗਾ ਦੀ ਸੂਬਾ ਪੱਧਰੀ ਰੈਲੀ ’ਚ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ-ਐਡਵੋਕੇਟ ਗਰੇਵਾਲ
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- 26 ਨਵੰਬਰ ਨੂੰ ‘ਆਪ’ ਸਰਕਾਰ ਮੋਗਾ ਦੇ ਕਸਬਾ ਅਜੀਤਵਾਲ ਕੋਲ ਇਕ ਸੂਬਾ ਪੱਧਰੀ ਰੈਲੀ ਕਰਨ ਜਾ ਰਹੀ ਹੈ ਪਰ ਇਸ ਰੈਲੀ ਨਾਲ ਸੂਬੇ ਦੇ ਲੋਕਾਂ ਦਾ ਕੋਈ ਸੰਬੰਧ ਨਹੀਂ ਪਰ ਇਸ ਰੈਲੀ ‘ਤੇ ਸੂਬੇ ਦੇ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਬਣਿਆ ਸਰਮਾਇਆ ਰੈਲੀ ‘ਤੇ ਝੋਕਿਆ ਜਾ ਰਿਹਾ । ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਧਰਮਕੋਟ ਤੋਂ ਸੰਭਾਵੀ ਉਮੀਦਵਾਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ।
ਮੋਗਾ, 24 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)- 26 ਨਵੰਬਰ ਨੂੰ ‘ਆਪ’ ਸਰਕਾਰ ਮੋਗਾ ਦੇ ਕਸਬਾ ਅਜੀਤਵਾਲ ਕੋਲ ਇਕ ਸੂਬਾ ਪੱਧਰੀ ਰੈਲੀ ਕਰਨ ਜਾ ਰਹੀ ਹੈ ਪਰ ਇਸ ਰੈਲੀ ਨਾਲ ਸੂਬੇ ਦੇ ਲੋਕਾਂ ਦਾ ਕੋਈ ਸੰਬੰਧ ਨਹੀਂ ਪਰ ਇਸ ਰੈਲੀ ‘ਤੇ ਸੂਬੇ ਦੇ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਨਾਲ ਬਣਿਆ ਸਰਮਾਇਆ ਰੈਲੀ ‘ਤੇ ਝੋਕਿਆ ਜਾ ਰਿਹਾ । ਇਹ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਧਰਮਕੋਟ ਤੋਂ ਸੰਭਾਵੀ ਉਮੀਦਵਾਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਰੈਲੀ ‘ਤੇ ਜੋ ਆਲੀਸ਼ਾਨ ਟੈਂਟ ਅਤੇ ਹੋਰ ਮਹਿੰਗੇ ਭਾਅ ਦੀ ਸਜਾਵਟ ਲਗਾਈ ਜਾ ਰਹੀ ਹੈ, ਉਸ ਦਾ ਠੇਕਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਕਹਿਣ ‘ਤੇ ਦੂਸਰੇ ਰਾਜ ਦੀ ਕੰਪਨੀ ਨੂੰ ਦਿੱਤਾ ਗਿਆ ਹੈ ਤਾਂ ਕਿ ਪੰਜਾਬ ਦੇ ਪੈਸੇ ਦੀ ਦੂਹਰੀ ਲੁੱਟ ਕੀਤੀ ਜਾ ਸਕੇ ਅਤੇ ਇਸ ਰੈਲੀ ‘ਤੇ ਆਉਣ ਵਾਲੇ ਖ਼ਰਚੇ ਦਾ ਬੋਝ ਪੰਜਾਬ ਦੇ ਖ਼ਜ਼ਾਨੇ ‘ਤੇ ਪਾਇਆ ਜਾਵੇਗਾ। ਰਵੀ ਗਰੇਵਾਲ ਨੇ ਕਿਹਾ ਕਿ ਤਿੰਨ ਹਜ਼ਾਰ ਦੇ ਕਰੀਬ ਸਰਕਾਰੀ ਬੱਸਾਂ ਤਿੰਨ ਦਿਨ ਲਈ ਨਹੀਂ ਚੱਲਣਗੀਆਂ ਕਿਉਂਕਿ ਉਨ੍ਹਾਂ ਨੂੰ ਰੈਲੀ ਲਈ ਲੋਕਾਂ ਦੇ ਢੋਹਣ ਵਾਸਤੇ ਰੱਖਿਆ ਗਿਆ ਹੈ ਅਤੇ ਇਨ੍ਹਾਂ ਬੱਸਾਂ ਦੀ ਕਮਾਈ ਦਾ ਸਾਢੇ ਪੰਜ ਸੌ ਕਰੋੜ ਰੁਪਏ ਨਾਲ ਵੀ ਪੰਜਾਬ ਦੇ ਖ਼ਜ਼ਾਨੇ ਨੂੰ ਵੱਡੀ ਢਾਹ ਲੱਗੇਗੀ।