ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਯੂਥ ਆਗੂਆਂ ਨੇ ਦਿੱਤੀ ਵਧਾਈ
ਨੱਥੂਵਾਲਾ ਗਰਬੀ, 25 ਨਵੰਬਰ (ਨਵਦੀਪ ਸਿੰਘ)-ਬੀਤੇ ਕੱਲ੍ਹ ਪੰਜਾਬ ਭਰ ਵਿਚ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਵੱਖ-ਵੱਖ ਥਾਵਾਂ ’ਤੇ ਪਟਾਕੇ ਚਲਾਏ ਗਏ ਅਤੇ ਲੱਡੂ ਵੰਡੇ ਗਏ। ਇਸ ਸਬੰਧੀ ਗੱਲਬਾਤ ਦੌਰਾਨ ਸੀਨੀਅਰ ਯੂਥ ਆਗੂ ਸੁਖਜੀਤ ਸਿੰਘ ਮਾਹਲਾ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਦੇ ਭਲੇ ਲਈ ਬਹੁਤ ਜਰੂਰੀ ਸੀ ਅਤੇ ਇਸ ਗੱਠਜੋੜ ਨੂੰ ਲੈ ਕੇ ਹਲਕਾ ਬਾਘਾ ਪੁਰਾਣਾ ਦੇ ਵਿਚ ਵੀ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ।
ਨੱਥੂਵਾਲਾ ਗਰਬੀ, 25 ਨਵੰਬਰ (ਨਵਦੀਪ ਸਿੰਘ)-ਬੀਤੇ ਕੱਲ੍ਹ ਪੰਜਾਬ ਭਰ ਵਿਚ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਵੱਖ-ਵੱਖ ਥਾਵਾਂ ’ਤੇ ਪਟਾਕੇ ਚਲਾਏ ਗਏ ਅਤੇ ਲੱਡੂ ਵੰਡੇ ਗਏ। ਇਸ ਸਬੰਧੀ ਗੱਲਬਾਤ ਦੌਰਾਨ ਸੀਨੀਅਰ ਯੂਥ ਆਗੂ ਸੁਖਜੀਤ ਸਿੰਘ ਮਾਹਲਾ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਦੇ ਭਲੇ ਲਈ ਬਹੁਤ ਜਰੂਰੀ ਸੀ ਅਤੇ ਇਸ ਗੱਠਜੋੜ ਨੂੰ ਲੈ ਕੇ ਹਲਕਾ ਬਾਘਾ ਪੁਰਾਣਾ ਦੇ ਵਿਚ ਵੀ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਦੇ ਨਾਲ ਗੁਰਪ੍ਰੀਤ ਸਿੰਘ ਹਰੀਏਵਾਲਾ, ਕਾਲਾ ਸਿੰਘ ਸਰਪੰਚ ਨੱਥੂਵਾਲਾ, ਕੈਪਟਨ ਜਸਵੀਰ ਸਿੰਘ, ਬਲਵਿੰਦਰ ਸਿੰਘ ਲਧਾਈਕੇ, ਸੀਨੀਅਰ ਯੂਥ ਆਗੂ ਸੁਖਜਿੰਦਰ ਸਿੰਘ ਲੰਗੇਆਣਾ, ਜਗਜੀਤ ਸਿੰਘ ਰੋਡੇ, ਸੁਖਵਿੰਦਰ ਸਿੰਘ, ਦਾਰਾ ਬਰਾੜ ਲੰਗੇਆਣਾ, ਗੁਰਪ੍ਰੀਤ ਸਿੰਘ ਰੋਡੇ, ਹੈਪੀ ਸਰਪੰਚ ਰੋਡੇ, ਜਸਵਿੰਦਰ ਸਿੰਘ ਨੀਲਾ ਨੱਥੂਵਾਲਾ ਆਦਿ ਹਾਜ਼ਰ ਸਨ।