ਗੁਰੂ ਨਾਨਕ ਵਾਲੀਬਾਲ ਕਲੱਬ ਨੇ ਪ੍ਰਕਾਸ਼ ਪੁਰਬ ’ਤੇ ਲੰਗਰ ਲਗਾਇਆ
ਮੋਗਾ, 25 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਵਾਲੀਬਾਲ ਕਲੱਬ ਰਜਿ. ਮੋਗਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫਸਰ ਤੇ ਨਾਮਵਰ ਖਿਡਾਰੀ ਜਨਰਲ ਸਕੱਤਰ ਡਾ.
ਮੋਗਾ, 25 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਵਾਲੀਬਾਲ ਕਲੱਬ ਰਜਿ. ਮੋਗਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ, ਸਾਬਕਾ ਜ਼ਿਲ੍ਹਾ ਆਯੁਰਵੈਦਿਕ ਅਫਸਰ ਤੇ ਨਾਮਵਰ ਖਿਡਾਰੀ ਜਨਰਲ ਸਕੱਤਰ ਡਾ. ਨਵਦੀਪ ਸਿੰਘ ਬਰਾੜ ਤੇ ਮੈਂਬਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ| ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਦੇਸੀ ਘਿਉ ਦਾ ਪ੍ਰਸ਼ਾਦ, ਛੋਲੇ, ਕੇਸਰ ਵਾਲੇ ਦੁੱਧ ਦਾ ਲੰਗਰ ਲਗਾਇਆ ਗਿਆ| ਇਸ ਮੌਕੇ ਜਨਰਲ ਸਕੱਤਰ ਡਾ.ਨਵਦੀਪ ਸਿੰਘ ਬਰਾੜ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਧਰਮ, ਦਰਸ਼ਨ ਸ਼ਾਸਤਰ ਦੇ ਖੇਤਰ ਵਿਚ ਇਕ ਵਿਲੱਖਣ ਤੇ ਮਹਾਨ ਕ੍ਰਾਂਤੀ ਦੇ ਜਨਮ ਦਾਤਾ ਸਨ| ਇਸ ਮੌਕੇ ਕੈਨੇਡੀਅਨ ਗੁਰਪ੍ਰੀਤ ਸਿੰਘ ਰੰਧਾਵਾ ਪ੍ਰਧਾਨ, ਡਾ. ਨਵਦੀਪ ਸਿੰਘ ਬਰਾੜ ਜਨਰਲ ਸਕੱਤਰ, ਸੁਖਵਿੰਦਰ ਸਿੰਘ ਘਾਲੀ ਖਜ਼ਾਨਚੀ, ਅਮਰੀਕ ਸਿੰਘ ਬਰਾੜ, ਬਲਦੇਵ ਰਾਜ ਸ਼ਰਮਾ, ਦੀਪਕ ਮਿੱਤਰ, ਬਲਦੇਵ ਸਿੰਘ ਸਿੱਧੂ, ਪ੍ਰਦੀਪ ਪੁਰੀ, ਤਰਨਦੀਪ ਸਿੰਘ ਕੰਗ, ਲਵਪ੍ਰੀਤ ਘਾਲੀ, ਰੂਪ ਸਿੰਘ, ਡਾ.ਸਤਪਾਲ ਸਿੰਘ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ ਭਾਊ, ਕੁਲਵਿੰਦਰ ਦੀਪਾ, ਪ੍ਰਦੀਪ ਕੁਮਾਰ, ਜਸਪ੍ਰੀਤ ਸਰਾਂ, ਸੁਖਦਰਸ਼ਨ ਸਿੰਘ, ਸ਼ਲਿੰਦਰ ਕੰਗ, ਗੁਰਪ੍ਰੀਤ ਗੋਲਡੀ, ਪ੍ਰਥਮ ਸਮੇਤ ਗੁਰੂ ਨਾਨਕ ਵਾਲੀਬਾਲ ਕਲੱਬ ਰਜਿ. ਮੋਗਾ ਦੇ ਅਹੁਦੇਦਾਰ, ਮੈਂਬਰ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ|