25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਆਗਮਨ ਦਿਹਾੜਾ ਮਨਾਇਆ

ਕਿਸ਼ਨਪੁਰਾ ਕਲਾਂ, 25 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਆਗਮਨ ਦਿਹਾੜਾ ਉਦਾਸੀਨ ਡੇਰਾ ਬਾਬਾ ਸ੍ਰੀ ਚੰਦ ਜੀ ਕਿਸ਼ਨਪੁਰਾ ਕਲਾਂ ਵਿਖੇ ਛੀਂਬੇ ਸਿੱਖ ਭਾਈਚਾਰੇ ਦੇ ਵਿਸ਼ੇਸ਼ ਯਤਨਾਂ ਸਦਕਾ ਸ਼ਰਧਾ ਨਾਲ ਮਨਾਇਆ ਗਿਆ। ਜਿਸ ’ਚ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦੇ ਭੋਗ ਪੈਣ ਉਪਰੰਤ ਮਹੰਤ ਬਾਬਾ ਬਲਵਿੰਦਰ ਦਾਸ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ।

Ad Position 21
No active advertisement
ਉਦਾਸੀਨ ਡੇਰਾ ਵਿਖੇ ਭਗਤ ਨਾਮਦੇਵ ਜੀ ਦਾ ਆਗਮਨ ਦਿਹਾੜਾ ਮਨਾਉਣ ਸਮੇਂ ਅਰਦਾਸ ਬੇਨਤੀ ਕਰਦੇ ਹੋਏ ਮਹੰਤ ਬਲਵਿੰਦਰ ਦਾਸ ਤੇ ਹਾਜ਼ਰ ਸੰਗਤਾਂ। ਤਸਵੀਰ : ਅਮੋਲਕ ਸਿੰਘ ਕਲਸੀ 26-11-2026
ਕਿਸ਼ਨਪੁਰਾ ਕਲਾਂ, 25 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਆਗਮਨ ਦਿਹਾੜਾ ਉਦਾਸੀਨ ਡੇਰਾ ਬਾਬਾ ਸ੍ਰੀ ਚੰਦ ਜੀ ਕਿਸ਼ਨਪੁਰਾ ਕਲਾਂ ਵਿਖੇ ਛੀਂਬੇ ਸਿੱਖ ਭਾਈਚਾਰੇ ਦੇ ਵਿਸ਼ੇਸ਼ ਯਤਨਾਂ ਸਦਕਾ ਸ਼ਰਧਾ ਨਾਲ ਮਨਾਇਆ ਗਿਆ। ਜਿਸ ’ਚ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਦੇ ਭੋਗ ਪੈਣ ਉਪਰੰਤ ਮਹੰਤ ਬਾਬਾ ਬਲਵਿੰਦਰ ਦਾਸ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਸਮਾਗਮ ਦੌਰਾਨ ਉੱਘੇ ਕਾਰੋਬਾਰੀ ਅਜੀਤ ਸਿੰਘ ਸਾਗੂ, ਪ੍ਰੋਫ਼ੈਸਰ ਪਲਵਿੰਦਰ ਸਿੰਘ ਸਾਗੂ ਆਦਿ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਗਟ ਦਿਵਸ ਦੀ ਲੱਖ-ਲੱਖ ਵਧਾਈ ਦਿੰਦਿਆਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਨੂੰ ਜੀ ਆਇਆਂ ਆਖਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਉੱਘੇ ਕਾਰੋਬਾਰੀ ਸਮਾਜ ਸੇਵੀ ਅਜੀਤ ਸਿੰਘ ਸਾਗੂ ਨੇ ਸੰਦੀਪ ਸਿੰਘ ਪੁਰਬਾ, ਜੋਤ ਸਾਗੂ, ਅਰਸ਼ ਨਾਗੀ, ਹਰਪ੍ਰੀਤ ਸਿੰਘ ਹਨੀ ਜੱਸਲ, ਸੁਖਦੀਸ ਸਿੰਘ ਜੱਜ, ਪੰਚ ਮਨਜੀਤ ਸਿੰਘ ਪੁਰਬਾ ਆਦਿ ਨੌਜਵਾਨਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਕਿਉਂਕਿ ਇਹਨਾਂ ਨੌਜਵਾਨਾਂ ਨੇ ਬੜੀ ਸ਼ਿੱਦਤ ਨਾਲ ਸੇਵਾ ਕੀਤੀ। ਇਸ ਸਮਾਗਮ ਦੌਰਾਨ ਬਾਬਾ ਸਾਧੂ ਸਿੰਘ, ਜੋਗਿੰਦਰ ਸਿੰਘ ਸਾਗੂ, ਪ੍ਰੋਫੈਸਰ ਪਲਵਿੰਦਰ ਸਿੰਘ ਸਾਗੂ, ਉੱਘੇ ਸਮਾਜ ਸੇਵੀ ਜਗਤਾਰ ਸਿੰਘ ਸਾਗੂ, ਜਗਰਾਜ ਸਿੰਘ ਭੋਲਾ, ਗੁਰਦੇਵ ਸਿੰਘ, ਬਘੇਲ ਸਿੰਘ, ਗਿਆਨੀ ਜੋਗਿੰਦਰ ਸਿੰਘ, ਸ਼ਿੰਦਾ ਟੇਲਰ, ਬਲਵਿੰਦਰ ਸੀਮੈਂਟ ਸਟੋਰ ਵਾਲੇ, ਕਿਰਪਾਲ ਸਿੰਘ, ਬਿੱਟੂ ਟੇਲਰ, ਸੁਖਦੇਵ ਸਿੰਘ ਪੁਰਬਾ, ਬਲਦੇਵ ਸਿੰਘ ਮੰਘੇੜਾ, ਕਰਨੈਲ ਸਿੰਘ ਸਾਗੂ, ਮਨਪ੍ਰੀਤ ਸਿੰਘ ਪੁਰਬਾ, ਅੰਮ੍ਰਿਤਪਾਲ ਸਿੰਘ ਪੁਰਬਾ, ਬਲਵੀਰ ਸਿੰਘ ਬਲਵਿੰਦਰ ਕਰਿਆਨਾ ਸਟੋਰ ਵਾਲੇ, ਹਰਵਿੰਦਰ ਸਿੰਘ, ਭਿੰਦੀ ਟੇਲਰ, ਸੁਖਦੀਸ ਸਿੰਘ ਮੰਘੇੜਾ, ਮਿੰਟੂ ਬੱਸਾਂ, ਗੁਰਦਿੱਤਾ ਸਿੰਘ ਮਨੂੰ ਆਦਿ ਨੇ ਖੂਬ ਸੇਵਾ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮੋਦੀਖ਼ਾਨਾ ਦਾ ਹੋਇਆ 273ਵਾਂ ਰਾਸ਼ਨ ਵੰਡ ਸਮਾਗਮ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਨਵੇਂ ਬਣੇ ਕਲਾਕ ਟਾਵਰ ਦਾ ਕੀਤਾ ਉਦਘਾਟਨ
Ad Position 24