ਖਾਟੂ ਸ਼ਿਆਮ ਦੇ ਜਨਮ ਉਤਸਵ ਮੌਕੇ ਗੂੰਜੇ ਬਾਬਾ ਦੇ ਜੈਕਾਰੇ
ਮੋਗਾ, 25 ਨਵੰਬਰ (ਸੁਰਿੰਦਰਪਾਲ ਸਿੰਘ)- ਸਥਾਨਕ ਸਿਵਲ ਲਾਈਨ ਇਲਾਕੇ ਵਿਚ ਪੁਰਾਣੇ ਮੈਡੀਸਿਟੀ ਹਸਪਤਾਲ ਦੇ ਨੇੜੇ ਦੱਤ ਰੋਡ ਸਥਿਤ ਧਰਮਸ਼ਾਲਾ ਵਿਖੇ ਜੈ ਸ੍ਰੀ ਸ਼ਿਆਮ ਸੇਵਾ ਪਰਿਵਾਰ ਮੋਗਾ ਵਲੋਂ ਲਖਦਾਤਾਰ ਬਾਬਾ ਖਾਟੂ ਸ਼ਿਆਮ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਅਤੇ ਭਜਨ ਸੰਧਿਆ ’ਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ।
ਮ
ਮੋਗਾ ਦੀ ਸਿਵਲ ਲਾਈਨ ਸਥਿਤ ਧਰਮਸ਼ਾਲਾ ਵਿਖੇ ਖਾਟੂ ਸ਼ਿਆਮ ਦੇ ਜਨਮ ਉਤਸਵ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਬਾਬਾ ਸ਼ਿਆਮ ਦੀ ਵਿਧੀਵਤ ਪੂਜਾ-ਅਰਚਨਾ ਕਰਦੇ ਹੋਏ ਪੰਡਤ ਹਰੀ ਓਮ ਸ਼ਰਮਾ ਅਤੇ ਸ਼ਰਧਾਲੂ। ਅਜੀਤ ਤਸਵੀਰ
26-11-2026
ਮੋਗਾ, 25 ਨਵੰਬਰ (ਸੁਰਿੰਦਰਪਾਲ ਸਿੰਘ)- ਸਥਾਨਕ ਸਿਵਲ ਲਾਈਨ ਇਲਾਕੇ ਵਿਚ ਪੁਰਾਣੇ ਮੈਡੀਸਿਟੀ ਹਸਪਤਾਲ ਦੇ ਨੇੜੇ ਦੱਤ ਰੋਡ ਸਥਿਤ ਧਰਮਸ਼ਾਲਾ ਵਿਖੇ ਜੈ ਸ੍ਰੀ ਸ਼ਿਆਮ ਸੇਵਾ ਪਰਿਵਾਰ ਮੋਗਾ ਵਲੋਂ ਲਖਦਾਤਾਰ ਬਾਬਾ ਖਾਟੂ ਸ਼ਿਆਮ ਦਾ ਜਨਮ ਉਤਸਵ ਮਨਾਇਆ ਗਿਆ। ਇਸ ਮੌਕੇ ਕਰਵਾਏ ਗਏ ਵਿਸ਼ਾਲ ਧਾਰਮਿਕ ਸਮਾਗਮ ਅਤੇ ਭਜਨ ਸੰਧਿਆ ’ਚ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਪੂਰਾ ਧਰਮਸ਼ਾਲਾ ਕੰਪਲੈਕਸ ਬਾਬਾ ਸ਼ਿਆਮ ਦੇ ਜੈਕਾਰਿਆਂ ਅਤੇ ਮਿੱਠੇ ਭਜਨਾਂ ਨਾਲ ਗੂੰਜ ਉੱਠਿਆ। ਸਮਾਗਮ ਦੀ ਸ਼ੁਰੂਆਤ ਵਿਦਵਾਨ ਪੰਡਤ ਹਰੀ ਓਮ ਸ਼ਰਮਾ ਵਲੋਂ ਵਿਧੀਵਤ ਪੂਜਾ ਅਰਚਨਾ ਕਰਵਾ ਕੇ ਕੀਤੀ ਗਈ। ਮੰਤਰਾਂ ਦੇ ਉਚਾਰਨ ਦੌਰਾਨ ਬਾਬਾ ਸ਼ਿਆਮ ਦੀ ਪਵਿੱਤਰ ਜੋਤ ਜਗਾਈ ਗਈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਕਾਲਾ ਬਜਾਜ, ਬਲਜੀਤ ਬੱਗੀ, ਕੌਂਸਲਰ ਭੂਸ਼ਨ ਗਰਗ ਰਾਜੂ, ਨਰੇਸ਼ ਬੋਹਤ, ਵਿਪਨ ਮੈਡੀਕਲ ਵਾਲੇ, ਐਸ.ਕੇ. ਬਾਂਸਲ, ਸੰਜੇ ਤਾਇਲ ਸਮੇਤ ਕਈ ਪਤਵੰਤੇ ਵਿਅਕਤੀਆਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਮੰਡਲ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਭਜਨ ਗਾਇਕ ਧਰਮਿੰਦਰ ਸ਼ਰਮਾ, ਰਜਿੰਦਰ ਮਿੱਡਾ, ਬਲਜੀਤ ਬੱਗੀ, ਸੁਨੀਲ ਸ਼ਰਮਾ, ਰਘੁਵੀਰ ਸ਼ਰਮਾ, ਅਵਿਨਾਸ਼ ਗਰਗ, ਜੀਤੀ, ਰਮਨ ਸੂਦ, ਰਾਜੂ ਨਾਰੰਗ, ਰਾਮਚੰਦਰ ਸ਼ਰਮਾ, ਅਮਿਤ, ਲੱਕੀ, ਪ੍ਰੀਤਮ ਅਰੋੜਾ, ਪ੍ਰਿੰਸ ਅਰੋੜਾ, ਤਨਵ, ਅਮਿਤ, ਅਨਮੋਲ ਸ਼ਰਮਾ, ਮਿੱਕੀ, ਹੈਪੀ, ਸੋਨੂੰ, ਲੱਕੀ, ਬਰਜੇਸ਼, ਪ੍ਰੀਤ ਨਦਨ, ਰਜਿੰਦਰ, ਵਿਪਨ, ਓਮ, ਰਾਜੂ ਨਾਰੰਗ, ਰਮਨ ਸੂਦ, ਪ੍ਰੀਤਮ ਅਰੋੜਾ, ਜੋਤੀ, ਅਮਨ ਸ਼ਰਮਾ, ਸਰੋਜ, ਅਲਕਾ ਮਿੱਡਾ, ਕਲਪਨਾ ਸਮੇਤ ਹੋਰ ਸੇਵਾਦਾਰਾਂ ਨੇ ਆਪਣੇ ਪਰਿਵਾਰਾਂ ਸਮੇਤ ਬਾਬਾ ਸ਼ਿਆਮ ਦੇ ਦਰਬਾਰ ਵਿਚ ਹਾਜ਼ਰੀ ਲਗਵਾਈ। ਅਨਮੋਲ ਜਾਗਰਣ ਪਾਰਟੀ ਦੇ ਮੁੱਖ ਭਜਨ ਗਾਇਕ ਧਰਮਿੰਦਰ ਸ਼ਰਮਾ ਅਤੇ ਅਨਮੋਲ ਸ਼ਰਮਾ ਤੋਂ ਇਲਾਵਾ ਪ੍ਰਸਿੱਧ ਭਜਨ ਗਾਇਕ ਰਾਜ ਭਾਰਤੀ, ਰਾਮਚੰਦਰ ਸ਼ਰਮਾ, ਖ਼ੁਸ਼ੀ ਅਰੋੜਾ ਅਤੇ ਤਨਵ ਸ਼ਰਮਾ ਨੇ ਆਪਣੀ ਸੁਰੀਲੀ ਆਵਾਜ਼ ਵਿਚ ਬਾਬਾ ਖਾਟੂ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ਦੌਰਾਨ ਮੁਕੇਸ਼ ਆਰਟਿਸਟ ਗਰੁੱਪ ਵਲੋਂ ਪੇਸ਼ ਕੀਤੀਆਂ ਗਈਆਂ ਧਾਰਮਿਕ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀਆਂ।