26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਮੋਗਾ ਹਲਕੇ ’ਚ ਟਿਕਟ ਨੂੰ ਲੈ ਕੇ ਕਾਂਗਰਸ ਦਾ ਕਾਟੋ ਕਲੇਸ਼ ਸਿਖ਼ਰਾਂ ’ਤੇ

ਮੋਗਾ, 26 ਨਵੰਬਰ (ਗੁਰਤੇਜ ਸਿੰਘ ਬੱਬੀ)-ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਮੋਗਾ ਹਲਕੇ ਤੋਂ ਟਿਕਟ ਲੈਣ ਦੇ ਚਾਹਵਾਨਾਂ ਵਲੋਂ ਆਪਣੇ ਆਪਣੇ ਤੌਰ ’ਤੇ ਹਲਕੇ ਵਿਚ ਸਿਆਸੀ ਸਰਗਰਮੀਆਂ ਵਿੱਢੀਆਂ ਹੋਈਆਂ ਸਨ ਤੇ ਉਹ ਇਕ ਦੂਸਰੇ ਤੋਂ ਅੱਗੇ ਲੰਘ ਜਾਣ ਦੇ ਚੱਕਰ ’ਚ ਇਕ ਦੂਸਰੇ ਦੀਆਂ ਮੀਟਿੰਗਾਂ ‘ਤੇ ਵੀ ਨਜ਼ਰ ਰੱਖਣ ਲੱਗੇ ਤਾਂ ਕਿ ਉਹ ਵੀ ਉਨ੍ਹਾਂ ਲੋਕਾਂ ਨਾਲ ਮੀਟਿੰਗਾਂ ਕਰਨ ਤੇ ਕਾਂਗਰਸ ਦੀ ਟਿਕਟ ਲੈਣ ਦੇ ਦਾਅਵੇਦਾਰ ਇਹ ਵੀ ਸਮਝਦੇ ਰਹੇ ਕਿ ਟਿਕਟ ਵੀ ਉਨ੍ਹਾਂ ਨੂੰ ਹੀ ਮਿਲੇਗੀ ਤੇ ਉਨ੍ਹਾਂ ਦੀ ਜਿੱਤ ਵੀ ਯਕੀਨੀ ਹੈ, ਕਿਉਂਕਿ ਉਹੀ ਹਲਕੇ ਦੇ ਜਿੰਮੇਵਾਰ ਹਨ। ਜੇਕਰ ਟਿਕਟ ਲੈਣ ਦੇ ਚਾਹਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਮਾਲਵਿਕਾ ਸੂਦ ਸੱਚਰ ਆਉਂਦੇ ਹਨ ਅਤੇ ਪਾਰਟੀ ਹਾਈਕਮਾਂਡ ਨੇ ਹਲਕਾ ਇੰਚਾਰਜ ਦੀ ਜਿੰਮੇਵਾਰੀ ਵੀ ਉਨ੍ਹਾਂ ਦੇ ਮੋਢਿਆਂ ’ਤੇ ਸੁੱਟੀ ਹੋਈ ਸੀ ਅਤੇ ਉਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਹਲਕੇ ਵਿਚ ਲੋਕਾਂ ਨਾਲ ਰਾਬਤਾ ਬਣਾ ਕੇ ਵਿਚਰ ਰਹੇ ਸਨ।

Ad Position 21
No active advertisement
ਅਜੀਤ ਡੈਸਕ 27-11-2026
ਮੋਗਾ, 26 ਨਵੰਬਰ (ਗੁਰਤੇਜ ਸਿੰਘ ਬੱਬੀ)-ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਮੋਗਾ ਹਲਕੇ ਤੋਂ ਟਿਕਟ ਲੈਣ ਦੇ ਚਾਹਵਾਨਾਂ ਵਲੋਂ ਆਪਣੇ ਆਪਣੇ ਤੌਰ ’ਤੇ ਹਲਕੇ ਵਿਚ ਸਿਆਸੀ ਸਰਗਰਮੀਆਂ ਵਿੱਢੀਆਂ ਹੋਈਆਂ ਸਨ ਤੇ ਉਹ ਇਕ ਦੂਸਰੇ ਤੋਂ ਅੱਗੇ ਲੰਘ ਜਾਣ ਦੇ ਚੱਕਰ ’ਚ ਇਕ ਦੂਸਰੇ ਦੀਆਂ ਮੀਟਿੰਗਾਂ ‘ਤੇ ਵੀ ਨਜ਼ਰ ਰੱਖਣ ਲੱਗੇ ਤਾਂ ਕਿ ਉਹ ਵੀ ਉਨ੍ਹਾਂ ਲੋਕਾਂ ਨਾਲ ਮੀਟਿੰਗਾਂ ਕਰਨ ਤੇ ਕਾਂਗਰਸ ਦੀ ਟਿਕਟ ਲੈਣ ਦੇ ਦਾਅਵੇਦਾਰ ਇਹ ਵੀ ਸਮਝਦੇ ਰਹੇ ਕਿ ਟਿਕਟ ਵੀ ਉਨ੍ਹਾਂ ਨੂੰ ਹੀ ਮਿਲੇਗੀ ਤੇ ਉਨ੍ਹਾਂ ਦੀ ਜਿੱਤ ਵੀ ਯਕੀਨੀ ਹੈ, ਕਿਉਂਕਿ ਉਹੀ ਹਲਕੇ ਦੇ ਜਿੰਮੇਵਾਰ ਹਨ। ਜੇਕਰ ਟਿਕਟ ਲੈਣ ਦੇ ਚਾਹਵਾਨਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਪ੍ਰਮੁੱਖ ਤੌਰ ’ਤੇ ਮਾਲਵਿਕਾ ਸੂਦ ਸੱਚਰ ਆਉਂਦੇ ਹਨ ਅਤੇ ਪਾਰਟੀ ਹਾਈਕਮਾਂਡ ਨੇ ਹਲਕਾ ਇੰਚਾਰਜ ਦੀ ਜਿੰਮੇਵਾਰੀ ਵੀ ਉਨ੍ਹਾਂ ਦੇ ਮੋਢਿਆਂ ’ਤੇ ਸੁੱਟੀ ਹੋਈ ਸੀ ਅਤੇ ਉਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਹਲਕੇ ਵਿਚ ਲੋਕਾਂ ਨਾਲ ਰਾਬਤਾ ਬਣਾ ਕੇ ਵਿਚਰ ਰਹੇ ਸਨ। ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਪ੍ਰਮੁੱਖ ਦਾਅਵੇਦਾਰਾਂ ਵਿਚ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਐਗਰੋ ਇੰਡਸਟਰੀ ਦੇ ਸਾਬਕਾ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ, ਸਾਬਕਾ ਚੇਅਰਮੈਨ ਜਗਰੂਪ ਸਿੰਘ ਤਖ਼ਤੂਪੁਰਾ ਦੇ ਫ਼ਰਜ਼ੰਦ ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਸਾਬਕਾ ਕੌਂਸਲਰ ਤੇ ਮੈਂਬਰ ਪੀ.ਪੀ.ਸੀ.ਸੀ. ਮਨਜੀਤ ਸਿੰਘ ਮਾਨ (ਸਾਰੇ ਟਕਸਾਲੀ ਕਾਂਗਰਸੀ ਆਗੂ) ਜਿਨ੍ਹਾਂ ਨੇ ਹਮੇਸ਼ਾ ਔਖੀ ਘੜੀ ‘ਚ ਕਾਂਗਰਸ ਪਾਰਟੀ ਦਾ ਸਾਥ ਦਿੱਤਾ, ਉਹ ਵੀ ਆਪਣੇ ਦਾਅਵੇਦਾਰੀ ਜਿਤਾ ਰਹੇ ਹਨ, ਉੱਥੇ ਮੌਜੂਦਾ ਕੌਂਸਲਰ ਤੇ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਵਿੱਕੀ ਵੀ ਹਲਕਾ ਮੋਗਾ ਤੋਂ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਬੀਤੇ ਦਿਨੀਂ ਇਨ੍ਹਾਂ ਸਾਰਿਆਂ ਨੇ ਪਾਰਟੀ ਪ੍ਰਧਾਨ ਪ੍ਰਗਟ ਸਿੰਘ ਤੇ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਕੋਲ ਇਹ ਮਾਮਲਾ ਉਠਾਇਆ ਸੀ ਤੇ ਉਹ ਮਾਲਵਿਕਾ ਸੂਦ ਨੂੰ ਪੈਰਾਸ਼ੂਟ ਰਾਹੀਂ ਉਤਾਰੀ ਉਮੀਦਵਾਰੀ ਮੰਨਣਗੇ, ਜੇਕਰ ਪਾਰਟੀ ਹਾਈਕਮਾਂਡ ਵਲੋਂ ਟਿਕਟ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਇਹ ਮੰਨਣਾ ਸੀ ਕਿ ਪਾਰਟੀ ਹਾਈ ਕਮਾਂਡ ਕਿਸੇ ਵੀ ਟਕਸਾਲੀ ਆਗੂ ਨੂੰ ਹਲਕਾ ਮੋਗਾ ਤੋਂ ਟਿਕਟ ਦੇ ਕੇ ਨਿਵਾਜੇ। ਉਨ੍ਹਾਂ ਇਹ ਵੀ ਕਿ ਜੇਕਰ ਪਾਰਟੀ ਹਾਈਕਮਾਂਡ ਕਿਸੇ ਵੀ ਟਕਸਾਲੀ ਕਾਂਗਰਸੀ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਅਸੀਂ ਸਾਰੇ ਇਕਜੁੱਟ ਹੋ ਕੇ ਉਸ ਨੂੰ ਜਿਤਾਵਾਂਗੇ। ਪਰ ਕਾਂਗਰਸ ਦਾ ਅੰਦਰੂਨੀ ਕਲੇਸ਼ ਹਲਕਾ ਮੋਗਾ ਤੋਂ ਕਾਂਗਰਸ ‘ਤੇ ਭਾਰੀ ਪੈ ਸਕਦਾ ਹੈ। ਜੇਕਰ ਪਾਰਟੀ ਹਾਈਕਮਾਂਡ ਮੋਗਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣਾ ਹੈ ਤਾਂ ਪਾਰਟੀ ਨੂੰ ਚਾਹੀਦਾ ਹੈ ਕਿ ਉਹ ਕਿਸੇ ਚੰਗੇ ਸਮਾਜ ਸੇਵੀ, ਨਿਰਪੱਖ ਤੇ ਸਰਬ ਸਾਂਝੇ ਹੋ ਕੇ ਚੱਲਣ ਵਾਲੇ ਇਨਸਾਨ ਨੂੰ ਟਿਕਟ ਦੇ ਕੇ ਨਿਵਾਜੇ। ਵੇਖਣਾ ਇਹ ਹੋਵੇਗਾ ਕਿ ਪਾਰਟੀ ਹਾਈਕਮਾਂਡ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਿਸ ਨੂੰ ਟਿਕਟ ਦੇ ਕੇ ਨਿਵਾਜਦੀ ਹੈ, ਇਹ ਆਉਣ ਵਾਲੇ ਕੁਝ ਦਿਨਾਂ ‘ਚ ਸਪੱਸ਼ਟ ਹੋ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ ਵਿਖੇ ਵਾਰਡ ਨੰ: 9 ’ਚ ਪ੍ਰਕਾਸ਼ ਪੁਰਬ ਮਨਾਇਆ ਠੱਠੀ ਭਾਈ ਅਤੇ ਸੇਖਾ ਕਲਾਂ ਤੋਂ ਮੋਗਾ ਰੈਲੀ ਲਈ ਔਰਤਾਂ ਅਤੇ... ਅਗਲੀ ਖ਼ਬਰ ਅਕਾਲੀ-ਭਾਜਪਾ ਦਾ ਗੱਠਜੋੜ ਹੋਣ ਨਾਲ ਵਰਕਰਾਂ ’ਚ ਖ਼ੁਸ਼ੀ ਦੀ ਲਹਿਰ, ਲੱਡੂ ਵੰਡ ਕੇ ਮਨਾਈ ਖ਼ੁਸ਼ੀ
Ad Position 24