26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਇਕਾਈ ਮੋਗਾ ਦੀ ਮੀਟਿੰਗ ਸਾਹੋਕੇ ਦੀ ਪ੍ਰਧਾਨਗੀ ਹੇਠ ਹੋਈ

ਸਮਾਲਸਰ, 27 ਨਵੰਬਰ (ਗੁਰਜੰਟ ਕਲਸੀ ਲੰਡੇ)-ਐਸ. ਸੀ.

Ad Position 21
No active advertisement
ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਮੋਗਾ ਦੀ ਰਹਿਨੁਮਾਈ ਹੇਠ ਬਲਾਕ ਬਾਘਾ ਪੁਰਾਣਾ ਜਥੇਬੰਦੀ ਸਮਾਲਸਰ ਵਿਖੇ ਹੋਈ ਚੋਣ ਦੇ ਨੁਮਾਇੰਦੇ। ਤਸਵੀਰ : ਗੁਰਜੰਟ ਕਲਸੀ ਲੰਡੇ 27-11-2026
ਸਮਾਲਸਰ, 27 ਨਵੰਬਰ (ਗੁਰਜੰਟ ਕਲਸੀ ਲੰਡੇ)-ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਇਕਾਈ ਮੋਗਾ ਦੀ ਮੀਟਿੰਗ ਸਟੇਟ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸਾਹੋਕੇ ਦੀ ਪ੍ਰਧਾਨਗੀ ਹੇਠ ਬਲਾਕ ਬਾਘਾ ਪੁਰਾਣਾ ਦੀ ਚੋਣ ਸਮਾਲਸਰ ਵਿਖੇ ਹੋਈ। ਮੀਟਿੰਗ ਵਿਚ ਬਾਘਾ ਪੁਰਾਣਾ ਦੇ ਸਾਥੀਆਂ ਵਲੋਂ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਬਲਾਕ ਬਾਘਾ ਪੁਰਾਣਾ ਦੀ ਜਥੇਬੰਦੀ ਦੀ ਚੋਣ ਕੀਤੀ ਗਈ। ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਦਾਤੇਵਾਲ ਨੇ ਦੱਸਿਆ ਕਿ ਹਾਜ਼ਰ ਸਾਥੀਆਂ ਵਲੋਂ ਬਲਾਕ ਪ੍ਰਧਾਨ ਵਜੋਂ ਬਿੱਟੂ ਸਿੰਘ ਪੰਜਗਰਾਈਂ ਅਤੇ ਜਨਰਲ ਸਕੱਤਰ ਵਜੋਂ ਹਰਜਿੰਦਰ ਸਿੰਘ ਸਮਾਲਸਰ ਦੇ ਨਾਂ ਦੀ ਪੇਸ਼ਕਸ਼ ਕੀਤੀ ਗਈ , ਜਿਸ ਨੂੰ ਸਰਬਸੰਮਤੀ ਨਾਲ ਹਾਜ਼ਰ ਮੈਂਬਰਾਂ ਨੇ ਪ੍ਰਵਾਨ ਕਰ ਲਿਆ। ਇਸ ਦੌਰਾਨ ਬਲਾਕ ਜਥੇਬੰਦੀ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਗਈਆਂ। ਗੁਰਤੇਜ ਸਿੰਘ ਸੀਨੀਅਰ ਮੀਤ ਪ੍ਰਧਾਨ, ਕੰਵਲਜੀਤ ਸਿੰਘ ਸਾਇੰਸ ਮਾਸਟਰ ਮੀਤ ਪ੍ਰਧਾਨ, ਗੁਰਮੁਖ ਸਿੰਘ ਪ੍ਰੈੱਸ ਸਕੱਤਰ, ਕੁਲਵਿੰਦਰ ਕੌਰ ਸੰਤੁਵਾਲਾ ਵਿੱਤ ਸਕੱਤਰ, ਕਮਲਜੀਤ ਕੌਰ ਲਧਾਈ ਕੇ ਸਹਾਇਕ ਵਿੱਤ ਸਕੱਤਰ, ਜਗਜੀਤ ਸਿੰਘ ਪ੍ਰਚਾਰ ਸਕੱਤਰ, ਗੁਰਜੰਟ ਸਿੰਘ ਐਚ.ਟੀ., ਸੁਖਮੰਦਰ ਸਿੰਘ ਸੰਗਠਨ ਸਕੱਤਰ, ਮਨਦੀਪ ਸਿੰਘ ਸਾਹੋਕੇ, ਸੁਖਪਿੰਦਰ ਕੌਰ, ਹਰਵਿੰਦਰ ਸਿੰਘ ਬਾਘਾ ਪੁਰਾਣਾ, ਗੁਰਪ੍ਰੀਤ ਸਿੰਘ ਐਸ.ਐਸ.ਟੀ. ਮਾਸਟਰ, ਅਸ਼ੋਕ ਕੁਮਾਰ ਭਲੂਰ ਸਕੱਤਰ, ਸਰਬਜੀਤ ਸਿੰਘ ਬੰਬੀਹਾ ਭਾਈ ਅਤੇ ਚਰਨਜੀਤ ਸਿੰਘ ਮੌੜ-ਨੌ-ਆਬਾਦ ਮੁੱਖ ਸਲਾਹਕਾਰ ਦੇ ਤੌਰ ‘ਤੇ ਚੋਣ ਕੀਤੀ ਗਈ। ਸਾਰੇ ਅਹੁਦੇਦਾਰਾਂ ਵਲੋਂ ਲੋਕ ਹਿਤਾਂ ਲਈ ਵਧ ਚੜ੍ਹ ਕੇ ਕੰਮ ਕਰਨ ਦਾ ਵਾਅਦਾ ਕੀਤਾ ਗਿਆ। ਐਸ.ਸੀ., ਬੀ.ਸੀ ਯੂਨੀਅਨ ਦੇ ਮੋਗਾ ਤੋਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਸਾਹੋਕੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰ ਬਲਾਕ ਵਿਚ ਇਕ ਮਜ਼ਬੂਤ ਜਥੇਬੰਦੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਵਿਚ ਅਧਿਆਪਕਾਂ ਦੇ ਸਥਾਨਕ ਮਸਲਿਆਂ ਨੂੰ ਬਲਾਕ ਪੱਧਰ ’ਤੇ ਹੀ ਹੱਲ ਕੀਤਾ ਜਾਵੇ। ਇਸ ਦੌਰਾਨ ਸੁਰਿੰਦਰ ਸਿੰਘ ਮੋਗਾ, ਹਰਜਿੰਦਰ ਸਿੰਘ ਪੁਰਾਣੇ ਵਾਲਾ, ਸ਼ਮਸ਼ੇਰ ਸਿੰਘ ਬਾਘਾ ਪੁਰਾਣਾ, ਗੁਰਵਿੰਦਰ ਸਿੰਘ ਢੈਪਈ ਆਦਿ ਹਾਜ਼ਰ ਸਨ। ਮੌਜੂਦ ਮੈਂਬਰਾਂ ਵਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਅਮਨਇੰਦਰ ਦੀ ਯਾਦ ’ਚ ਪਿੰਡ ਬੁੱਟਰ ’ਚ ਪਹਿਲਾ ਖ਼ੂਨਦਾਨ ਕੈਂਪ 29 ਨੂੰ ਅਗਲੀ ਖ਼ਬਰ ਬਾਘਾ ਪੁਰਾਣਾ ਵਿਖੇ ਵਾਰਡ ਨੰ: 9 ’ਚ ਪ੍ਰਕਾਸ਼ ਪੁਰਬ ਮਨਾਇਆ ਠੱਠੀ ਭਾਈ ਅਤੇ ਸੇਖਾ ਕਲਾਂ ਤੋਂ ਮੋਗਾ ਰੈਲੀ ਲਈ ਔਰਤਾਂ ਅਤੇ...
Ad Position 24