29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸ੍ਰੀ ਹਨੂਮਾਨ ਦੇ ਜਨਮ ਉਤਸਵ ਮੌਕੇ ਵਿਸ਼ਾਲ ਸੰਕੀਰਤਨ ਕਰਵਾਇਆ

ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਰਜਿ: ਅਤੇ ਸੰਕੀਰਤਨ ਮੰਡਲ ਮੋਗਾ ਵਲੋਂ ਸੰਸਥਾਪਕ ਸਵਰਗੀ ਰਾਜ ਕੁਮਾਰ ਸ਼ਰਮਾ ਦੇ ਆਸ਼ੀਰਵਾਦ ਸਦਕਾ ਸ੍ਰੀ ਹਨੂਮਾਨ ਦੇ ਜਨਮ ਉਤਸਵ ਦੇ ਪਾਵਨ ਮੌਕੇ ‘ਤੇ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਪਾਠਸ਼ਾਲਾ ਹਰਿ ਮੰਦਰ ਵਿਖੇ ਹਨੂਮਾਨ ਸੰਕੀਰਤਨ ਕਰਵਾਇਆ ਗਿਆ। ਸਮਾਗਮ ਦਾ ਮੁੱਖ ਆਕਰਸ਼ਨ ਰਾਜਸਥਾਨ ਦੇ ਪ੍ਰਸਿੱਧ ਸਾਲਾਸਰ ਬਾਲਾ ਜੀ ਧਾਮ ਤੋਂ ਵਿਸ਼ੇਸ਼ ਤੌਰ ‘ਤੇ ਲਿਆਂਦੀ ਗਈ ਪਾਵਨ ਜੋਤ ਰਹੀ।

Ad Position 21
No active advertisement
ਅਜੀਤ ਡੈਸਕ 30-11-2026
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਰਜਿ: ਅਤੇ ਸੰਕੀਰਤਨ ਮੰਡਲ ਮੋਗਾ ਵਲੋਂ ਸੰਸਥਾਪਕ ਸਵਰਗੀ ਰਾਜ ਕੁਮਾਰ ਸ਼ਰਮਾ ਦੇ ਆਸ਼ੀਰਵਾਦ ਸਦਕਾ ਸ੍ਰੀ ਹਨੂਮਾਨ ਦੇ ਜਨਮ ਉਤਸਵ ਦੇ ਪਾਵਨ ਮੌਕੇ ‘ਤੇ ਪ੍ਰਤਾਪ ਰੋਡ ਸਥਿਤ ਸ੍ਰੀ ਸਨਾਤਨ ਧਰਮ ਪਾਠਸ਼ਾਲਾ ਹਰਿ ਮੰਦਰ ਵਿਖੇ ਹਨੂਮਾਨ ਸੰਕੀਰਤਨ ਕਰਵਾਇਆ ਗਿਆ। ਸਮਾਗਮ ਦਾ ਮੁੱਖ ਆਕਰਸ਼ਨ ਰਾਜਸਥਾਨ ਦੇ ਪ੍ਰਸਿੱਧ ਸਾਲਾਸਰ ਬਾਲਾ ਜੀ ਧਾਮ ਤੋਂ ਵਿਸ਼ੇਸ਼ ਤੌਰ ‘ਤੇ ਲਿਆਂਦੀ ਗਈ ਪਾਵਨ ਜੋਤ ਰਹੀ। ਪਾਵਨ ਜੋਤ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਸਾਲਾਸਰ ਬਾਲਾ ਜੀ ਧਾਮ ਤੋਂ ਪਾਵਨ ਜੋਤ ਲੈ ਕੇ ਮੋਗਾ ਪਹੁੰਚੇ ਦਲ ਦੇ ਮੈਂਬਰਾਂ ਮੋਹਨ ਲਾਲ, ਅਮਰੀਸ਼ ਸੂਦ, ਰਾਹੁਲ ਅਤੇ ਸੁਸ਼ਾਂਤ ਦਾ ਸ਼ਹਿਰ ਪਹੁੰਚਣ ‘ਤੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਵਾਗਤ ਸਮਾਰੋਹ ’ਚ ਦਲ ਦੇ ਸਰਪ੍ਰਸਤ ਸ਼ਿਵ ਕੁਮਾਰ ਗਰਗ, ਸਰਪ੍ਰਸਤ ਵਿਪਿਨ ਜਿੰਦਲ, ਪ੍ਰਧਾਨ ਮੰਗਤ ਰਾਏ ਸਿੰਗਲਾ, ਉਪ ਪ੍ਰਧਾਨ ਕੁਲਭੂਸ਼ਨ ਜੈਦਕਾ, ਸਕੱਤਰ ਗੌਰਵ ਗੋਇਲ, ਨਾਇਕ ਪ੍ਰਮੋਦ ਜੈਨ, ਪ੍ਰੈੱਸ ਸਕੱਤਰ ਭਾਰਤ ਭੂਸ਼ਨ ਜੈਦਕਾ, ਕੈਸ਼ੀਅਰ ਸੰਜੀਵ ਸਿੰਗਲਾ, ਸੁਨੀਲ ਕਟਾਰੀਆ, ਆਸ਼ੀਸ਼ ਚੋਪੜਾ, ਜੀਵਨ ਚੋਪੜਾ, ਨਮਨ, ਨਕਸ਼, ਰੁਦਰ, ਸਾਜਨ, ਅਸ਼ਵਨੀ ਗੁਪਤਾ, ਕੇਸ਼ਵ, ਵਰੁਣ ਅਤੇ ਮਨੀਸ਼ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ। ਰਾਤ ਕਰੀਬ 7 ਵਜੇ ਵਿਧੀਵਤ ਤੌਰ ‘ਤੇ ਵਿਸ਼ਾਲ ਹਨੂਮਾਨ ਸੰਕੀਰਤਨ ਦੀ ਸ਼ੁਰੂਆਤ ਹੋਈ। ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਪ੍ਰਸਿੱਧ ਭਜਨ ਗਾਇਕਾ ਸੋਨਮ ਚੌਧਰੀ ਨੇ ਆਪਣੀ ਮਿੱਠੀ ਅਤੇ ਸੁਰੀਲੀ ਆਵਾਜ਼ ਵਿਚ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੋਗਾ ਦੇ ਪ੍ਰਸਿੱਧ ਸਥਾਨਕ ਭਜਨ ਗਾਇਕ ਆਸ਼ੀਸ਼ ਚੋਪੜਾ (ਮੋਗਾ ਵਾਲੇ) ਅਤੇ ਸੁਖਦੇਵ ਸਾਂਵਰੀਆ (ਮੋਗਾ ਵਾਲੇ) ਨੇ ਵੀ ਆਪਣੀ ਸੁਰੀਲੀ ਆਵਾਜ਼ ਵਿਚ ਹਨੂਮਾਨ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਭਾਜਪਾ ਮੈਡੀਕਲ ਸੈੱਲ ਦੇ ਸੂਬਾ ਪ੍ਰਧਾਨ ਡਾ. ਸੀਮਾਂਤ ਗਰਗ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ, ਡਿਪਟੀ ਮੇਅਰ ਗੌਰਵ ਗਰਗ, ਕੌਂਸਲਰ ਵਿੱਕੀ ਸਿਤਾਰਾ ਅਤੇ ਆਚਾਰੀਆ ਨੰਦ ਲਾਲ ਸ਼ਰਮਾ ਸਮੇਤ ਕਈ ਪਤਵੰਤੇ ਸੱਜਣਾਂ ਨੇ ਪਾਵਨ ਜੋਤ ਦੇ ਦਰਸ਼ਨ ਕੀਤੇ।
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. ਵਲੋਂ 3 ਦਸੰਬਰ ਨੂੰ ਮੋਗਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਅਤੇ ਸੱਤਿਆਗ੍ਰਹਿ ਦਾ ਐਲਾਨ ਅਗਲੀ ਖ਼ਬਰ ਗਿਆਨ ਸਾਗਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਾਲਾਨਾ ਗੁਰਮਤਿ ਮੁਕਾਬਲਿਆਂ ’ਚ ਮਾਰੀਆਂ ਮੱਲਾਂ
Ad Position 24