ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਸਰੀਰਕ ਤੌਰ ‘ਤੇ ਵਿਕਲਾਂਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਪੈਰਾ ਖਿਡਾਰੀਆਂ ਨੇ ਮੱਲਾਂ ਮਾਰੀਆਂ ਤੇ ਆਪਣੇ ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ।
ਮੋਗਾ, 29 ਨਵੰਬਰ (ਸੁਰਿੰਦਰਪਾਲ ਸਿੰਘ)-ਰਾਜ ਪੱਧਰੀ ਪੈਰਾ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਸਰੀਰਕ ਤੌਰ ‘ਤੇ ਵਿਕਲਾਂਗ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਖੇਡਾਂ ’ਚ ਮੋਗਾ ਜ਼ਿਲ੍ਹਾ ਦੇ ਪੈਰਾ ਖਿਡਾਰੀਆਂ ਨੇ ਮੱਲਾਂ ਮਾਰੀਆਂ ਤੇ ਆਪਣੇ ਮੋਗਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਪੈਰਾ ਖੇਡਾਂ ’ਚ ਚਰਨਜੀਤ ਕੌਰ ਪਿੰਡ ਘੱਲ ਕਲਾਂ ਜ਼ਿਲ੍ਹਾ ਮੋਗਾ ਨੇ ਸ਼ਾਟ-ਪੁੱਟ ਤੇ ਡਿਸਕਸ ਥਰੋ ਦੋਵਾਂ ਮੁਕਾਬਲਿਆਂ ਵਿਚ ਤੀਸਰਾ ਸਥਾਨ ਹਾਸਿਲ ਕਰ ਕੇ ਦੋ ਕਾਂਸੀ ਤਗਮੇ ਜਿੱਤੇ। ਹਰਵਰਿੰਦਰ ਸਿੰਘ ਝੰਡੇਆਣਾ ਸ਼ਾਰਕੀ ਨੇ ਪੈਰਾ ਪਾਵਰ ਲਿਫ਼ਟਿੰਗ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਦਰਜਾ ਸੋਨ ਤਗਮਾ ਜਿੱਤਿਆ। ਰਵਿੰਦਰ ਸਿੰਘ ਗਿੱਲ ਪਿੰਡ ਚੁੱਘਾ ਕਲਾਂ ਨੇ ਸਿੰਗਲ ਬੈਡਮਿੰਟਨ ਤੇ ਡਬਲ ਬੈਡਮਿੰਟਨ ਦੋਵਾਂ ਵਿਚ ਤੀਸਰਾ ਸਥਾਨ ਦੋ ਕਾਂਸੀ ਮੈਡਲ ਜਿੱਤੇ। ਸਤਪਾਲ ਸਿੰਘ ਚੀਮਾ ਪਿੰਡ ਸੰਗਲਾ ਨੇ ਮੈਕਸ ਬੈਡਮਿੰਟਨ ਤੇ ਡਬਲ ਬੈਡਮਿੰਟਨ ਵਿਚ ਦੂਜਾ ਸਥਾਨ ਦੋ ਚਾਂਦੀ ਮੈਡਲ ਜਿੱਤੇ। ਇਸ ਖ਼ੁਸ਼ੀ ਦੇ ਮੌਕੇ ‘ਤੇ ਪੰਜਾਬ ਦੀਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਪ੍ਰਧਾਨ ਕੁਲਦੀਪ ਸਿੰਘ (ਲੁਧਿਆਣਾ) ਨੇ ਮੋਗਾ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ।