ਸੰਤ ਬਾਬਾ ਬਾਬੂ ਰਾਮ ਦੀ ਬਰਸੀ ’ਤੇ ਸਮਾਗਮ 9 ਤੋਂ 11 ਦਸੰਬਰ ਤੱਕ ਹੋਣਗੇ- ਬਾਬਾ ਸੁਖਦੀਪ ਸਿੰਘ ਦੱਦਾਹੂਰ
ਮੋਗਾ, 29 ਨਵੰਬਰ (ਗੁਰਤੇਜ ਸਿੰਘ ਬੱਬੀ)- ਸੰਤ ਬਾਬਾ ਬਾਬੂ ਰਾਮ ਦੀ 38ਵੀਂ ਸਾਲਾਨਾ ਬਰਸੀ 9, 10, 11 ਦਸੰਬਰ 2026 ਨੂੰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਸੁਖਦੀਪ ਸਿੰਘ ਦੱਦਾਹੂਰ ਮੁੱਖ ਸੇਵਾਦਾਰ ਡੇਰਾ ਝਿੜੀ ਬੰਦੇਆਣਾ ਪਿੰਡ ਦੱਦਾਹੂਰ ਨੇ ਦੱਸਿਆ ਕਿ ਬਰਸੀ ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਨਾਲ 9 ਦਸੰਬਰ ਨੂੰ ਹੋਵੇਗੀ ਅਤੇ 11 ਦਸੰਬਰ ਨੂੰ ਭੋਗ ਤੋਂ ਉਪਰੰਤ ਰੁਮਾਣਿਆਂ ਵਾਲੇ ਕਵੀਸ਼ਰੀ ਜਥੇ ਵਲੋਂ ਇਤਿਹਾਸਕ ਵਾਰਾਂ ਗਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਜਾਵੇਗਾ।
ਅਜੀਤ ਡੈਸਕ
30-11-2026