18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੁੱਖ ਮੰਤਰੀ ਸਿਹਤ ਯੋਜਨਾ ਨਾਲ ਜ਼ਿਲ੍ਹਾ ਸੰਗਰੂਰ ਦੇ 2 ਲੱਖ 60 ਹਜ਼ਾਰ ਪਰਿਵਾਰਾਂ ਨੰੂ ਪਹੁੰਚੇਗਾ ਫ਼ਾਇਦਾ <br/>

Ad Position 21
No active advertisement
ਅਜੀਤ ਡੈਸਕ 02-01-2026
ਸੰਗਰੂਰ, 1 ਜਨਵਰੀ (ਸੁਖਵਿੰਦਰ ਸਿੰਘ ਫੁੱਲ)- ਪੰਜਾਬ ਸਰਕਾਰ ਦੀ ਸਿਹਤ ਬੀਮਾ ਯੋਜਨਾ ਨਾਲ ਜ਼ਿਲ੍ਹਾ ਸੰਗਰੂਰ ਦੇ ਤਕਰੀਬਨ 2 ਲੱਖ 60 ਹਜ਼ਾਰ ਪਰਿਵਾਰਾਂ ਨੰੂ ਫ਼ਾਇਦਾ ਪਹੁੰਚੇਗਾ | ਸਿਵਲ ਸਰਜਨ ਸੰਗਰੂਰ ਡਾ: ਅਮਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੀ 12 ਕੁ ਲੱਖ ਆਬਾਦੀ ਹੈ ਅਤੇ ਇਕ ਪਰਿਵਾਰ ਨੰੂ ਇਕ ਇਕਾਈ ਮੰਨ ਕੇ ਇਸ ਯੋਜਨਾ ਅਧੀਨ ਲਿਆਂਦਾ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦਾ ਪਹਿਲਾ ਪੜਾਓ 8 ਜਨਵਰੀ ਨੰੂ ਹੋਵੇਗਾ | ਇਸ ਸਕੀਮ ਅਧੀਨ ਆਉਣ ਵਾਲੇ ਜ਼ਿਲ੍ਹਾ ਸੰਗਰੂਰ ਦੇ ਨਿੱਜੀ ਹਸਪਤਾਲਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਫ਼ੈਸਲਾ ਜਲਦੀ ਕਰ ਲਿਆ ਜਾਵੇਗਾ | ਸਰਕਾਰੀ ਹਸਪਤਾਲਾਂ 'ਚ ਲੜਾਈ ਝਗੜੇ ਦੀਆਂ ਘਟਨਾਵਾਂ ਅਤੇ ਸਿਹਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੰੂ ਦੇਖਦਿਆਂ ਸਥਾਨਕ ਸਿਵਲ ਹਸਪਤਾਲ ਵਿਚ ਪੈਸਕੋ ਦੇ 9 ਗਾਰਡ ਨਿਯੁਕਤ ਕੀਤੇ ਜਾਣਗੇ ਤਾਂ ਜੋ ਸਿਹਤ ਅਮਲਾ ਨਿਸ਼ਚਿੰਤ ਹੋ ਕੇ ਮਰੀਜ਼ਾਂ ਨੰੂ ਦੇਖ ਸਕੇ |

Ad Position 22
No active advertisement
ਪਿਛਲੀ ਖ਼ਬਰ ਦਰੱਖ਼ਤ 'ਚ ਵੱਜ ਕੇ ਅੱਗ ਲੱਗਣ ਕਾਰਨ ਸੜੀ ਕਾਰ, ਇਕ ਗੰਭੀਰ ਜ਼ਖ਼ਮੀ, 3 ਵਾਲ-ਵਾਲ ਬਚੇ <br/> ਅਗਲੀ ਖ਼ਬਰ ਅਮਰਗੜ੍ਹ ਪੁਲਿਸ ਵਲੋਂ ਨਵੇਂ ਸਾਲ ਦੀ ਆਮਦ 'ਤੇ ਨਾਕਾਬੰਦੀ ਕਰ ਕੇ ਹੁੱਲੜਬਾਜ਼ਾਂ 'ਤੇ ਸਖ਼ਤੀ <br/>
Ad Position 24