ਧੂਰੀ, 1 ਜਨਵਰੀ (ਲਖਵੀਰ ਸਿੰਘ ਧਾਂਦਰਾ) - ਪੰਜਾਬ ਨੰਬਰਦਾਰ ਯੂਨੀਅਨ 643 ਧੂਰੀ ਦੀ ਮੀਟਿੰਗ ਕੇਸਰ ਸਿੰਘ ਜੱਖਲਾ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਧੂਰੀ ਵਿਖੇ ਹੋਈ, ਜਿਸ ਵਿਚ ਨੰਬਰਦਾਰ ਭਾਈਚਾਰੇ ਦੇ ਅਹਿਮ ਮਸਲੇ ਵਿਚਾਰੇ ਗਏ ਅਤੇ ਨੰਬਰਦਾਰ ਭਾਈਚਾਰੇ ਵਲੋਂ ਪੰਜਾਬ ਸਰਕਾਰ ਨੂੰ ਫੇਰ ਅਪੀਲ ਕੀਤੀ ਕਿ ਨੰਬਰਦਾਰਾਂ ਭਾਈਚਾਰੇ ਦੀਆਂ ਮੰਨੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਜੋ ਕਿ ਪਿਛਲੇ ਸਮੇਂ ਤੋਂ ਆਪ ਜੀ ਨੂੰ ਵਾਰ-ਵਾਰ ਬੇਨਤੀ ਕੀਤੀ ਜਾਂਦੀ ਹੈ ਤਾਂ ਕਿ ਨੰਬਰਦਾਰਾਂ ਭਾਈਚਾਰੇ ਦਾ ਗ਼ੁੱਸਾ ਸ਼ਾਂਤ ਹੋ ਸਕੇ ਜੇਕਰ ਜੇਕਰ ਨੰਬਰਦਾਰਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਨ੍ਹਾਂ ਵੀ ਸੰਘਰਸ਼ ਦੇ ਰਾਹ ਤੇ ਤੁਰਨਾ ਪਵੇਗਾ | ਇਸ ਮੀਟਿੰਗ ਵਿਚ ਪ੍ਰਧਾਨ ਕੇਸਰ ਸਿੰਘ ਜੱਖਲਾਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਈਸੜਾ, ਜੋਗਿੰਦਰ ਸਿੰਘ ਪਲਾਸੋਰ, ਪਰਮਜੀਤ ਸ਼ੇਰਪੁਰ ਸੋਡੀਆ, ਜਸਪਾਲ ਸਿੰਘ ਕਾਝਲਾ, ਦਰਬਾਰਾਂ ਸਿੰਘ ਕਾਝਲਾ, ਹਰਵਿੰਦਰ ਸਿੰਘ ਕਾਂਝਲਾ, ਖ਼ਜ਼ਾਨਚੀ ਕਰਨੈਲ ਸਿੰਘ ਹਰਚੰਦਪੁਰ, ਸੈਕਟਰੀ ਸੁਖਦੇਵ ਸਿੰਘ ਜਹਾਂਗੀਰ, ਮਾਸਟਰ ਸੁਖਦੇਵ ਸਿੰਘ ਹਸਨਪੁਰ, ਬਲਜਿੰਦਰ ਸਿੰਘ ਕਾਂਝਲਾ, ਅਮਰਜੀਤ ਕੌਰ ਦੋਹਲਾ, ਪ੍ਰਦੁਮਣ ਸਿੰਘ ਬਟੂਹਾ, ਮਲਕੀਤ ਸਿੰਘ ਬਟੂਹਾ, ਬਲਦੇਵ ਸਿੰਘ ਬੁਗਰਾ, ਗੁਰਦਿਆਲ ਸਿੰਘ ਮੀਰਹੇੜੀ, ਬਲਵਿੰਦਰ ਸਿੰਘ ਕੁੰਬੜਵਾਲ, ਸੁਖਵਿੰਦਰ ਸਿੰਘ ਭਲਵਾਨ, ਦਰਸ਼ਨ ਸਿੰਘ ਭਲਵਾਨ, ਬਲਵੀਰ ਸਿੰਘ ਬਮਾਲ, ਮਲਕੀਤ ਸਿੰਘ ਕਹੇਰੂ, ਭਜਨ ਸਿੰਘ ਸ਼ੇਰਪੁਰ ਸੋਢੀਆਂ, ਜਸਪਾਲ ਸਿੰਘ ਬਰੜਵਾਲ, ਅਮਰਜੀਤ ਸਿੰਘ ਹਸਨਪੁਰ, ਨਦੀਮਖਾਂ ਦੁੱਗਨੀ, ਅਵਤਾਰ ਸਿੰਘ ਇਸੀ, ਹਰਦੇਵ ਸਿੰਘ ਭੁੱਲਰਹੇੜੀ, ਕਰਮਜੀਤ ਸਿੰਘ ਬੱਬਨਪੁਰ, ਵੀਰਇੰਦਰ ਸਿੰਘ ਭੁੱਲਰਹੇੜੀ, ਪਰਮਜੀਤ ਸਿੰਘ ਭੁੱਲਰਹੇੜੀ, ਪਰਮਜੀਤ ਸਿੰਘ ਪੂਨਾਵਾਲ, ਮਲਕੀਤ ਸਿੰਘ ਬਟੂਹਾ, ਅੰਮਿ੍ਤਪਾਲ ਸਿੰਘ ਬੇਲੇਵਾਲ ਅਤੇ ਹੋਰ ਵੀ ਨੰਬਰਦਾਰ ਹਾਜ਼ਰ ਸਨ |