19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਜ਼ਿਲ੍ਹਾ ਪੁਲਿਸ ਮੁਖੀ ਨੇ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦਾ ਕੀਤਾ ਅਹਿਦ <br/>

Ad Position 21
No active advertisement
ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਉਲੰਪੀਅਨ ਗਗਨ ਅਜੀਤ ਸਿੰਘ ਨੂੰ ਨਵੇਂ ਸਾਲ ਦੀ ਆਮਦ 'ਤੇ ਸਤਪਾਲ ਸ਼ਰਮਾ ਐਸ.ਪੀ.ਡੀ. ਅਤੇ ਹੋਰ ਅਧਿਕਾਰੀ ਬੁੱਕਾ ਦੇ ਕੇ ਸ਼ੁੱਭ ਕਾਮਨਾਵਾਂ ਭੇਟ ਕਰਦੇ ਹੋਏ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 02-01-2026
ਮਲੇਰਕੋਟਲਾ, 1 ਜਨਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਨੇ ਨਵੇਂ ਸਾਲ ਦੀ ਆਮਦ ਤੇ ਅੱਜ ਆਪਣੇ ਦਫ਼ਤਰ ਵਿਖੇ ਆਪਣੇ ਅਧਿਕਾਰੀਆਂ ਅਤੇ ਸਟਾਫ਼ ਨੂੰ ਨਵੇਂ ਸਾਲ ਦੀਆਂ ਦਿਲੀ ਮੁਬਾਰਕਬਾਦ ਦਿੱਤੀ | ਇਸ ਮੌਕੇ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਨੂੰ ਨਵੇਂ ਸਾਲ ਦੀ ਆਮਦ 'ਤੇ ਜਨਾਬ ਸਤਪਾਲ ਸ਼ਰਮਾ ਐਸ.ਪੀ.ਡੀ. ਅਤੇ ਹੋਰ ਅਧਿਕਾਰੀਆਂ ਨੇ ਬੁੱਕੇ ਦੇ ਕੇ ਸ਼ੁੱਭ ਕਾਮਨਾਵਾਂ ਦਿੱਤੀਆਂ | ਉਥੇ ਹੀ ਜ਼ਿਲ੍ਹਾ ਪੁਲਿਸ ਮੁਖੀ ਨੇ ਜ਼ਿਲ੍ਹਾ ਮਲੇਰਕੋਟਲਾ ਵਿਚ ਡਿਊਟੀ 'ਤੇ ਤਾਇਨਾਤ ਫੋਰਸ ਦੇ ਸਾਰੇ ਰੈਂਕਾਂ ਨੂੰ ਨਵੇਂ ਸਾਲ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਇੱਕ ਸੁਰੱਖਿਅਤ, ਪ੍ਰਗਤੀਸ਼ੀਲ ਤੇ ਉਤਪਾਦਕ ਸਾਲ ਲਈ ਸ਼ੁੱਭ ਇੱਛਾਵਾਂ ਪ੍ਰਗਟ ਕਰਦਿਆਂ ਕਿਹਾ ਕਿ ਮਲੇਰਕੋਟਲਾ ਪੁਲਿਸ ਦੇ ਕਰਮਚਾਰੀਆਂ ਦੇ ਅਟੁੱਟ ਸਮਰਪਣ, ਅਨੁਸ਼ਾਸਨ ਅਤੇ ਉੱਚ ਪੱਧਰੀ ਪੇਸ਼ੇਵਰਤਾ ਦੀ ਵਿਸ਼ੇਸ਼ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ, ਜੋ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਅਤੇ ਜਨਤਕ ਸੁਰੱਖਿਆ ਦੀ ਰਾਖੀ ਲਈ ਦਿਨ-ਰਾਤ ਨਿਸ਼ਠਾ ਨਾਲ ਸੇਵਾ ਨਿਭਾਅ ਰਹੇ ਹਨ | ਇਸ ਮੌਕੇ ਜਨਾਬ ਸਤਪਾਲ ਸ਼ਰਮਾ (ਐਸ.ਪੀ.ਡੀ) ਜਨਾਬ ਰਾਜਵਿੰਦਰ ਸਿੰਘ ਰੰਧਾਵਾ (ਐੱਸ.ਪੀ) ਪੀ.ਬੀ.ਆਈ, ਜਨਾਬ ਡਾ. ਮਾਨਵਜੀਤ ਸਿੰਘ ਸਿੱਧੂ ਡੀ.ਐਸ.ਪੀ. ਮਲੇਰਕੋਟਲਾ, ਜਨਾਬ ਸੰਜੀਵ ਕਪੂਰ ਡੀ.ਐੱਸ.ਪੀ. ਥਾਣਾ ਅਮਰਗੜ੍ਹ, ਜਨਾਬ ਸਤੀਸ਼ ਕੁਮਾਰ ਡੀ.ਐਸ.ਪੀ, ਜਨਾਬ ਸੁਖਦੇਵ ਸਿੰਘ ਬਰਾੜ ਡੀ.ਐਸ.ਪੀ. ਅਹਿਮਦਗੜ੍ਹ, ਜਨਾਬ ਯਾਦਵਿੰਦਰ ਸਿੰਘ (ਡੀ.ਐਸ.ਪੀ) ਪੀ.ਬੀ.ਆਈ, ਇੰਸਪੈਕਟਰ ਪੁਸ਼ਪਿੰਦਰ ਸਿੰਘ ਥਾਣਾ ਸਦਰ ਅਹਿਮਦਗੜ੍ਹ, ਜਨਾਬ ਸੱਯਦ ਸ਼ਕੀਲ ਅਹਿਮਦ ਰੀਡਰ-ਟੂ-ਐਸ.ਐਸ.ਪੀ, ਇੰਸਪੈਕਟਰ ਮਨਜੋਤ ਸਿੰਘ ਇੰਚਾਰਜ ਸਾਈਬਰ ਸੈੱਲ, ਸੁਪਰਡੈਂਟ ਅਜੀਤ ਸਿੰਘ, ਸੁਖਵਿੰਦਰ ਸਿੰਘ ਰੰਚਨ, ਪ੍ਰਭਜੋਤ ਸਿੰਘ ਨਾਰੀਕੇ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾਂ ਨੇ ਮੀਟਿੰਗ 'ਚ ਅਹਿਮ ਮਸਲੇ ਵਿਚਾਰੇ <br/> ਅਗਲੀ ਖ਼ਬਰ ਗੈਂਟਾ ਰਿਪੋਰਟ 'ਤੇ ਸਰਕਾਰ ਦੀ ਨੀਅਤ ਸਾਫ਼ ਕਰੇਗੀ 12 ਦੀ ਮੀਟਿੰਗ <br/>
Ad Position 24