02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੰਗਰੂਰ ਦੇ ਐਸ.ਐਚ.ਓ ਸਿਟੀ ਵਜੋਂ ਇੰਸਪੈਕਟਰ ਕਰਮਜੀਤ ਸਿੰਘ ਤੇ ਥਾਣਾ ਸਿਟੀ-1 ਦੇ ਐਸ.ਐਚ.ਓ. ਸਬ-ਇੰਸਪੈਕਟਰ ਯੋਗੇਸ਼ ਗਰਗ ਤਾਇਨਾਤ <br/>

Ad Position 21
No active advertisement
ਅਜੀਤ ਡੈਸਕ 03-01-2026
ਸੰਗਰੂਰ, 2 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸਰਤਾਜ ਸਿੰਘ ਚਾਹਲ ਨੇ ਥਾਣਾ ਮੁਖੀਆਂ ਦੀ ਕੀਤੀ ਅਦਲਾ-ਬਦਲੀ ਤਹਿਤ ਥਾਣਾ ਸਿਟੀ ਸੰਗਰੂਰ ਦੇ ਦੋਵੇਂ ਐਸ.ਐਚ.ਓ ਦੀ ਨਵੀਂ ਤਾਇਨਾਤੀ ਕੀਤੀ ਹੈ | ਐਸ.ਐਚ.ਓ ਸਿਟੀ ਵਜੋਂ ਇੰਸਪੈਕਟਰ ਕਰਮਜੀਤ ਸਿੰਘ ਦੀ ਤਾਇਨਾਤੀ ਕੀਤੀ ਗਈ ਹੈ ਜੋ ਲਹਿਰਾ ਤੋਂ ਬਦਲ ਕੇ ਇੱਥੇ ਆਏ ਹਨ | ਸਿਟੀ ਸੰਗਰੂਰ ਵਿਚ ਪਹਿਲਾਂ ਤਾਇਨਾਤ ਇੰਸਪੈਕਟਰ ਮਨਪ੍ਰੀਤ ਸਿੰਘ ਨੂੰ ਲਹਿਰਾ ਦਾ ਥਾਣਾ ਮੁਖੀ ਲਾਇਆ ਗਿਆ ਹੈ | ਇਸੇ ਤਰ੍ਹਾਂ ਥਾਣਾ ਸਿਟੀ-1 ਦੇ ਐਸ.ਐਚ.ਓ ਇੰਸਪੈਕਟਰ ਕਸ਼ਮੀਰ ਸਿੰਘ ਜੋ ਸੇਵਾ ਮੁਕਤ ਹੋ ਗਏ ਹਨ, ਦੀ ਜਗ੍ਹਾ ਸਬ-ਇੰਸਪੈਕਟਰ ਯੋਗੇਸ਼ ਗਰਗ ਨੂੰ ਨਵਾਂ ਐਸ.ਐਚ.ਓ ਲਗਾਇਆ ਗਿਆ ਹੈ | ਅਹੁਦਾ ਸੰਭਾਲਣ ਉਪਰੰਤ ਐਸ.ਐਚ.ਓ ਕਰਮਜੀਤ ਸਿੰਘ ਅਤੇ ਯੋਗੇਸ਼ ਗਰਗ ਨੇ ਕਿਹਾ ਕਿ ਸ਼ਹਿਰ ਵਿਚ ਅਮਨ ਕਾਨੂੰਨ ਦੀ ਹਾਲਤ ਨੂੰ ਸਾਜ਼ਗਾਰ ਬਣਾਉਣਾ ਉਨ੍ਹਾਂ ਦੀ ਮੁੱਢਲੀ ਪ੍ਰਾਥਮਿਕਤਾ ਰਹੇਗੀ | ਇੱਥੇ ਇਹ ਜ਼ਿਕਰਯੋਗ ਹੈ ਕਿ ਕਰਮਜੀਤ ਸਿੰਘ ਥਾਣਾ ਸਿਟੀ ਵਿਚ ਕਾਰਜਕਾਰੀ ਤੌਰ ਉੱਤੇ ਐਸ.ਐਚ.ਓ ਰਹਿ ਚੁੱਕੇ ਹਨ ਅਤੇ ਉਨ੍ਹਾਂ ਸੰਗਰੂਰ ਵਿਚ ਪਹਿਲਾਂ ਵੀ ਵੱਖ-ਵੱਖ ਅਹੁਦਿਆਂ ਉੱਤੇ ਕੰਮ ਕਰ ਚੁੱਕੇ ਹਨ ਜਦ ਕਿ ਯੋਗੇਸ਼ ਗਰਗ ਐਸ.ਐਚ.ਓ ਸਿਟੀ -1 ਪਹਿਲੀ ਵਾਰ ਥਾਣਾ ਮੁਖੀ ਦੇ ਅਹੁਦੇ ਉੱਤੇ ਕੰਮ ਕਰਨਗੇ ਅਤੇ ਉਹ ਇਸ ਤੋਂ ਪਹਿਲਾ ਚੌਕੀ ਇੰਚਾਰਜ ਘਰਾਚੋਂ ਤਾਇਨਾਤ ਸਨ |

Ad Position 22
No active advertisement
ਪਿਛਲੀ ਖ਼ਬਰ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਬਤੌਰ ਥਾਣਾ ਮੁਖੀ ਅਹੁਦਾ ਸੰਭਾਲਿਆ <br/> ਅਗਲੀ ਖ਼ਬਰ ਪੁਲਿਸ ਨੇ ਸ਼ਹਿਰ ਦੇ ਅੰਦਰ ਵੱਖ-ਵੱਖ ਮੈਡੀਕਲ ਸਟੋਰਾਂ ਦੀ ਅਚਾਨਕ ਕੀਤੀ ਜਾਂਚ
Ad Position 24