01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਕਿਸਾਨ ਮੰਡੀ ’ਚ ਵੇਚਣ ਲਈ ਸਾਫ ਤੇ ਸੁੱਕਾ ਝੋਨਾ ਲੈ ਕੇ ਆਉਣ - ਚੇਅਰਮੈਨ ਮੁਕੇਸ਼ ਜੁਨੇਜਾ

ਸੁਨਾਮ ਊਧਮ ਸਿੰਘ ਵਾਲਾ,1 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਭਾਵੇਂ ਪੰਜਾਬ ਸਰਕਾਰ ਦੇ ਐਲਾਨ ਅਨੁਸਾਰ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਪਰ ਅਨਾਜ ਮੰਡੀ ਵਿਚ ਅੱਜ ਪਹਿਲੇ ਦਿਨ ਵਿਕਣ ਲਈ ਪੀ ਆਰ ਝੋਨੇ ਦੀ ਕੋਈ ਵੀ ਢੇਰੀ ਨਹੀਂ ਆਈ। ਮਾਰਕਿਟ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਦੇ ਚੇਅਰਮੈਨ ਮੁਕੇਸ਼ ਜੁਨੇਜਾ ਨੇ ਦੱਸਿਆ ਕਿ ਸੁਨਾਮ ਮੰਡੀ ਵਿਚ ਹੁਣ ਤੱਕ ਵਪਾਰੀਆਂ ਵਲੋਂ 54000 ਕੁਇੰਟਲ ਬਾਸਮਤੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ।

Ad Position 21
No active advertisement
ਅਜੀਤ ਡੈਸਕ 02-10-2026
ਸੁਨਾਮ ਊਧਮ ਸਿੰਘ ਵਾਲਾ,1 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਭਾਵੇਂ ਪੰਜਾਬ ਸਰਕਾਰ ਦੇ ਐਲਾਨ ਅਨੁਸਾਰ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਗਈ ਹੈ ਪਰ ਅਨਾਜ ਮੰਡੀ ਵਿਚ ਅੱਜ ਪਹਿਲੇ ਦਿਨ ਵਿਕਣ ਲਈ ਪੀ ਆਰ ਝੋਨੇ ਦੀ ਕੋਈ ਵੀ ਢੇਰੀ ਨਹੀਂ ਆਈ। ਮਾਰਕਿਟ ਕਮੇਟੀ ਸੁਨਾਮ ਊਧਮ ਸਿੰਘ ਵਾਲਾ ਦੇ ਚੇਅਰਮੈਨ ਮੁਕੇਸ਼ ਜੁਨੇਜਾ ਨੇ ਦੱਸਿਆ ਕਿ ਸੁਨਾਮ ਮੰਡੀ ਵਿਚ ਹੁਣ ਤੱਕ ਵਪਾਰੀਆਂ ਵਲੋਂ 54000 ਕੁਇੰਟਲ ਬਾਸਮਤੀ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਵਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ਅਨੁਸਾਰ ਛਾਂ, ਪਾਣੀ ਅਤੇ ਰੋਸ਼ਨੀ ਆਦਿ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ। ਸੁਨਾਮ ਮੰਡੀ ਵਿਚ ਪਨਗ੍ਰੇਨ, ਪਨਸਪ, ਮਾਰਕਫੈਡ ਅਤੇ ਪੰਜਾਬ ਰਾਜ ਗੋਦਾਮ ਨਿਗਮ ਵਲੋਂ ਝੋਨੇ ਦੀ ਖਰੀਦ ਕੀਤੀ ਜਾਣੀ ਹੈ ਅਤੇ ਖਰੀਦ ਏਜੰਸੀਆਂ ਕੋਲ ਲੋੜੀਂਦਾ ਬਾਰਦਾਨਾ ਆ ਚੁੱਕਿਆ ਹੈ।ਚੇਅਰਮੈਨ ਮੁਕੇਸ਼ ਜੁਨੇਜਾ ਨੇ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀ ਵਿਚ ਵੇਚਣ ਲਈ ਸਾਫ ਅਤੇ ਸੁੱਕਾ ਝੋਨਾ ਹੀ ਲੈ ਕੇ ਆਉਣ ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਧੂਰੀ ਨੇ ਸਬਜ਼ੀ ਮੰਡੀ ਪਾਰਕ ਸਾਹਮਣੇ ਦਹਾਕਿਆਂ ਪੁਰਾਣੇ ਨਾਜਾਇਜ਼ ਕਬਜ਼ੇ ਛੁਡਵਾਏ ਅਗਲੀ ਖ਼ਬਰ ‘ਆਪ’ ਨੂੰ ਰਾਜਨੀਤਕ ਨਕਸ਼ੇ ਤੋਂ ਹਟਾਉਣ ਲਈ ਪੰਜਾਬੀ ਵੋਟਰ ਤਤਪਰ - ਕੁਲਵੰਤ ਟਿੱਬਾ
Ad Position 24