01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਨਗਰ ਕੌਂਸਲ ਧੂਰੀ ਨੇ ਸਬਜ਼ੀ ਮੰਡੀ ਪਾਰਕ ਸਾਹਮਣੇ ਦਹਾਕਿਆਂ ਪੁਰਾਣੇ ਨਾਜਾਇਜ਼ ਕਬਜ਼ੇ ਛੁਡਵਾਏ

ਧੂਰੀ, 1 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਸ਼ਹਿਰ ਦੀ ਖੂਬਸੂਰਤੀ ਅਤੇ ਸੁਚਾਰੂ ਆਵਾਜਾਈ ਨੂੰ ਬਹਾਲ ਰੱਖਣ ਲਈ ਨਗਰ ਕੌਂਸਲ ਧੂਰੀ ਵਲੋਂ ਸ਼ਲਾਘਾਯੋਗ ਕਦਮ ਚੁੱਕਦਿਆਂ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਅਮਰਜੋਤ ਕੌਰ ਬਾਜਵਾ ਅਤੇ ਕਾਰਜ ਸਾਧਕ ਅਫਸਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਪਾਰਕ ਦੇ ਸਾਹਮਣੇ ਪਿਛਲੇ ਕਈ ਦਹਾਕਿਆਂ ਤੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਸਫ਼ਲਤਾਪੂਰਵਕ ਹਟਾਇਆ ਗਿਆ। ਕਾਰਵਾਈ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਮੈਡਮ ਅਮਰਜੋਤ ਕੌਰ ਬਾਜਵਾ ਨੇ ਆਖਿਆ ਕਿ ਨਗਰ ਕੌਂਸਲ ਹਰ ਸਮੇਂ ਸ਼ਹਿਰ ਵਾਸੀਆਂ ਦੀ ਸੇਵਾ ਅਤੇ ਸੁਖ-ਸਹੂਲਤਾਂ ਲਈ ਤਤਪਰ ਹੈ।

Ad Position 21
No active advertisement
ਅਜੀਤ ਡੈਸਕ 02-10-2026
ਧੂਰੀ, 1 ਅਕਤੂਬਰ (ਲਖਵੀਰ ਸਿੰਘ ਧਾਂਦਰਾ) - ਸ਼ਹਿਰ ਦੀ ਖੂਬਸੂਰਤੀ ਅਤੇ ਸੁਚਾਰੂ ਆਵਾਜਾਈ ਨੂੰ ਬਹਾਲ ਰੱਖਣ ਲਈ ਨਗਰ ਕੌਂਸਲ ਧੂਰੀ ਵਲੋਂ ਸ਼ਲਾਘਾਯੋਗ ਕਦਮ ਚੁੱਕਦਿਆਂ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਅਮਰਜੋਤ ਕੌਰ ਬਾਜਵਾ ਅਤੇ ਕਾਰਜ ਸਾਧਕ ਅਫਸਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੁਹਿੰਮ ਚਲਾ ਕੇ ਸ਼ਹਿਰ ਦੀ ਸਬਜ਼ੀ ਮੰਡੀ ਵਿਖੇ ਪਾਰਕ ਦੇ ਸਾਹਮਣੇ ਪਿਛਲੇ ਕਈ ਦਹਾਕਿਆਂ ਤੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਸਫ਼ਲਤਾਪੂਰਵਕ ਹਟਾਇਆ ਗਿਆ। ਕਾਰਵਾਈ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਮੈਡਮ ਅਮਰਜੋਤ ਕੌਰ ਬਾਜਵਾ ਨੇ ਆਖਿਆ ਕਿ ਨਗਰ ਕੌਂਸਲ ਹਰ ਸਮੇਂ ਸ਼ਹਿਰ ਵਾਸੀਆਂ ਦੀ ਸੇਵਾ ਅਤੇ ਸੁਖ-ਸਹੂਲਤਾਂ ਲਈ ਤਤਪਰ ਹੈ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਾਮਾਨ ਦੁਕਾਨਾਂ ਦੀਆਂ ਹੱਦਾਂ ਤੋਂ ਬਾਹਰ ਸੜਕਾਂ ਜਾਂ ਫੁੱਟਪਾਥਾਂ ‘ਤੇ ਨਾ ਲਗਾਉਣ। ਸੜਕਾਂ ‘ਤੇ ਅਣਧਿਕਾਰਤ ਤੌਰ ‘ਤੇ ਰੱਖੇ ਸਾਮਾਨ ਨਾਲ ਜਿੱਥੇ ਆਵਾਜਾਈ ਵਿੱਚ ਵੱਡਾ ਵਿਘਨ ਪੈਂਦਾ ਹੈ, ਉੱਥੇ ਹੀ ਆਮ ਜਨਤਾ ਨੂੰ ਲੰਘਣ-ਲੰਘਾਉਣ ਵਿੱਚ ਭਾਰੀ ਦਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਸਾਫ਼ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਬਾਜ਼ਾਰਾਂ ਨੂੰ ਅੱਗੇ ਤੋਂ ਵੀ ਅਜਿਹੇ ਅਸਥਾਈ ਅਤੇ ਸਥਾਈ ਕਬਜ਼ਿਆਂ ਤੋਂ ਮੁਕਤ ਰੱਖਣ ਲਈ ਇਹ ਮੁਹਿੰਮ ਨਿਰੰਤਰ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਅੱਗੇ ਅੱਜ ਕਰਨਗੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਕਿਸਾਨ ਮੰਡੀ ’ਚ ਵੇਚਣ ਲਈ ਸਾਫ ਤੇ ਸੁੱਕਾ ਝੋਨਾ ਲੈ ਕੇ ਆਉਣ - ਚੇਅਰਮੈਨ ਮੁਕੇਸ਼ ਜੁਨੇਜਾ
Ad Position 24