03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

58 ਵੀਂ ਇੰਟਰ ਆਈ.ਆਈ.ਟੀ. ਸਪੋਰਟਸ ਮੀਟ ਵਿਚ ਸੰਗਰੂਰ ਦੇ ਹਰਸ਼ਿਤ ਬਾਂਸਲ ਨੇ ਜਿੱਤਿਆ ਗੋਲਡ ਮੈਡਲ <br/>

Ad Position 21
No active advertisement
ਅਜੀਤ ਡੈਸਕ 03-01-2026
ਸੰਗਰੂਰ, 2 ਜਨਵਰੀ (ਧੀਰਜ ਪਸੌਰੀਆ) - ਆਈ.ਆਈ.ਟੀ. ਮਦਰਾਸ ਵਿਖੇ ਹੋਈ 58ਵੀਂ ਇੰਟਰ ਆਈ.ਆਈ.ਟੀ. ਸਪੋਰਟਸ ਮੀਟ ਵਿਚ ਸੰਗਰੂਰ ਦੇ ਹਰਸ਼ਿਤ ਬਾਂਸਲ ਨੇ ਆਈ.ਆਈ.ਟੀ ਦਿੱਲੀ ਦੀ ਸਕੁਐਸ਼ ਟੀਮ ਦੀ ਉਪ ਕਪਤਾਨੀ ਕਰਦਿਆਂ ਗੋਲਡ ਮੈਡਲ ਜਿੱਤਿਆ ਹੈ | ਟੀਮ ਜਿਸ ਵਿਚ ਪਿਊਸ਼ ਦਈਆ ਕਪਤਾਨ, ਹਰਸ਼ਿਤ ਬਾਂਸਲ ਉਪ ਕਪਤਾਨ ਅਤੇ ਰੋਹਿਨ ਗੁਪਤਾ ਅਤੇ ਕੇਸ਼ਵ ਤਾਪੜੀਆ ਖਿਡਾਰੀ ਸ਼ਾਮਿਲ ਸਨ, ਨੇ ਫਾਈਨਲ ਵਿਚ ਆਈਆਈਟੀ ਜੋਧਪੁਰ ਨੂੰ ਹਰਾ ਕੇ ਟਰਾਫ਼ੀ 'ਤੇ ਕਬਜ਼ਾ ਕਰਦਿਆਂ ਗੋਲਡ ਮੈਡਲ ਪ੍ਰਾਪਤ ਕੀਤਾ | ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਤੋਂ ਦਸਵੀਂ ਤੱਕ ਦੀ ਪੜ੍ਹਾਈ ਅਤੇ ਫੋਰਚੂਨ ਕਨਵੈਂਟ ਸਕੂਲ ਅਕੋਈ ਸਾਹਿਬ ਤੋਂ ਬਾਰ੍ਹਵੀਂ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਸਟੇਟ ਐਵਾਰਡੀ ਅਧਿਆਪਕ ਦੇਵੀ ਦਿਆਲ ਅਤੇ ਅਧਿਆਪਕਾ ਸਮਿਤਾ ਗੁਪਤਾ ਦੇ ਇਸ ਹੋਣਹਾਰ ਬੇਟੇ ਨੇ ਤਿੰਨ ਸਾਲ ਪਹਿਲਾਂ ਆਈ.ਆਈ.ਟੀ ਦਿੱਲੀ ਵਿਚ ਦਾਖਲਾ ਲਿਆ ਸੀ | ਹਰਸਿਤ ਬਾਂਸਲ ਦੀ ਇਸ ਪ੍ਰਾਪਤੀ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਭਾਜਪਾ ਦੇ ਸੂਬਾ ਸਕੱਤਰ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਐਸਸੀ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ, ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਅਕਾਲੀ ਆਗੂ ਐਡਵੋਕੇਟ ਸੁਰਜੀਤ ਸਿੰਘ ਗਰੇਵਾਲ, ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ, ਡਾਇਰੈਕਟਰ ਅਮਰਜੀਤ ਸਿੰਘ ਟੀਟੂ ਤੋਂ ਇਲਾਵਾ ਅਗਰਵਾਲ ਸਭਾ ਦੇ ਪ੍ਰਧਾਨ ਬੱਦਰੀ ਜਿੰਦਲ, ਸੈਕਟਰੀ ਸ਼ਿਸ਼ਨ ਕੁਮਾਰ ਗਰਗ, ਸਾਬਕਾ ਪ੍ਰਧਾਨ ਵਿਜੇ ਗੁਪਤਾ, ਸਾਬਕਾ ਸੈਕਟਰੀ ਅਸ਼ੋਕ ਸਿੰਗਲਾ, ਭਾਜਪਾ ਆਗੂ ਰਣਦੀਪ ਦਿਓਲ, ਭਾਜਪਾ ਆਗੂ ਸਰਜੀਵਨ ਜਿੰਦਲ, ਭਾਜਪਾ ਆਗੂ ਅਮਨ ਪੂਨੀਆ, ਭਾਜਪਾ ਆਗੂ ਐਡਵੋਕੇਟ ਲਲਿਤ ਗਰਗ, ਭਾਜਪਾ ਆਗੂ ਸੁਨੀਲ ਗੋਇਲ ਡਿੰਪਲ, ਇਤਿਹਾਸਕਾਰ ਰਾਜੀਵ ਜਿੰਦਲ ਨੇ ਹਰਸ਼ਿਤ ਬਾਂਸਲ ਨੂੰ ਮੁਬਾਰਕਬਾਦ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ 'ਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਹਰ ਹੀਲੇ ਕਾਇਮ ਰੱਖਿਆ ਜਾਵੇਗਾ- ਐਸ.ਐਸ.ਪੀ. ਗਗਨ ਅਜੀਤ... ਅਗਲੀ ਖ਼ਬਰ ਜਥੇਦਾਰ ਕਾਤਰੋਂ ਦੇ ਹਲਕਾ ਇੰਚਾਰਜ ਬਣਨ 'ਤੇ ਅਕਾਲੀ ਦਲ ਹੋਰ ਮਜ਼ਬੂਤ ਹੋਇਆ - ਰਵੀ ਇੰਦਰ ਸਿੰਘ ਈਸੜਾ <br/>
Ad Position 24