03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਜਥੇਦਾਰ ਕਾਤਰੋਂ ਦੇ ਹਲਕਾ ਇੰਚਾਰਜ ਬਣਨ 'ਤੇ ਅਕਾਲੀ ਦਲ ਹੋਰ ਮਜ਼ਬੂਤ ਹੋਇਆ - ਰਵੀ ਇੰਦਰ ਸਿੰਘ ਈਸੜਾ <br/>

Ad Position 21
No active advertisement
ਅਜੀਤ ਡੈਸਕ 03-01-2026
ਧੂਰੀ, 2 ਜਨਵਰੀ (ਸੁਖਵੰਤ ਸਿੰਘ ਭੁੱਲਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਲੋਕਾਂ ਦੇ ਸਹਿਯੋਗ ਅਤੇ ਪਿਆਰ ਸਦਕਾ ਅਕਾਲੀ ਦਲ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚੋਂ ਵੋਟ ਗ੍ਰਾਫ 'ਚ ਮਜ਼ਬੂਤ ਹੋਇਆ ਹੈ ਅਤੇ ਲੋਕਾਂ ਦੇ ਪਿਆਰ ਸਦਕਾ 2027 ਵਿਚ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਪੂਰੀ ਮਜ਼ਬੂਤੀ ਨਾਲ ਜਿੱਤ ਹਾਸਿਲ ਕਰੇਗਾ | ਇਹ ਵਿਚਾਰ ਸੀਨੀਅਰ ਅਕਾਲੀ ਆਗੂ ਜਥੇਦਾਰ ਰਵੀ ਇੰਦਰ ਸਿੰਘ ਨੇ ਅੱਜ ਅਕਾਲੀ ਦਲ ਦੇ ਮੈਂਬਰਾਂ ਦੀ ਮੀਟਿੰਗ ਸਮੇਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਸਾਂਝੀ ਕੀਤੇ | ਉਨ੍ਹਾਂ ਕਿਹਾ ਕਿ ਹਲਕਾ ਧੂਰੀ ਤੋਂ ਅਕਾਲੀ ਦਲ ਵਲੋਂ ਬਤੌਰ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਜਥੇਦਾਰ ਰਣਜੀਤ ਸਿੰਘ ਕਾਤਰੋਂ ਵੀ ਅਗਵਾਈ ਹੇਠ ਅਕਾਲੀ ਦਲ ਹੋਰ ਵਿਸਥਾਰਤ ਦੇ ਮਜ਼ਬੂਤ ਹੋਇਆ ਹੈ | ਜਥੇਦਾਰ ਕਾਤਰੋਂ ਟਕਸਾਲੀ ਪਰਿਵਾਰ ਨਾਲ ਸੰਬੰਧਿਤ ਪੀੜੀ ਦਰ ਪੀੜੀ ਅਕਾਲੀ ਦਲ ਦੀਆਂ ਸੇਵਾਵਾਂ ਨਿਰਸਵਾਰਥ ਹੋ ਕੇ ਨਿਭਾਉਂਦੇ ਆ ਰਹੇ ਹਨ | ਲੋਕ ਅਕਾਲੀ ਦਲ ਦੀਆਂ ਨੀਤੀਆਂ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਕਾਰਜਾਂ ਦੀ ਸ਼ਲਾਘਾ ਕਰਦੇ ਹਨ ਅਤੇ ਮੁੜ ਪੰਜਾਬ ਵਿਚ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭੋਲਾ ਸਿੰਘ ਸੇਖੋਂ ਧੂਰਾ ਨਾਹਰ ਸਿੰਘ ਈਸੜਾ ਬਾਬਾ ਚਤਰ ਸਿੰਘ ਕਾਤਰੋਂ ਸਰਬਜੀਤ ਸਿੰਘ ਗੋਗੀ ਸਰਬਜੀਤ ਸਿੰਘ ਕਾਤਰੋ ਸਾਬਕਾ ਸਰਪੰਚ ਗੁਰਦੀਪ ਸਿੰਘ ਈਸੜਾ ਗੁਰਮੀਤ ਸਿੰਘ ਕਾਤਰੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 58 ਵੀਂ ਇੰਟਰ ਆਈ.ਆਈ.ਟੀ. ਸਪੋਰਟਸ ਮੀਟ ਵਿਚ ਸੰਗਰੂਰ ਦੇ ਹਰਸ਼ਿਤ ਬਾਂਸਲ ਨੇ ਜਿੱਤਿਆ ਗੋਲਡ ਮੈਡਲ <br/> ਅਗਲੀ ਖ਼ਬਰ ਚੋਣ ਡਿਊਟੀ 'ਤੇ ਜਾਂਦੇ ਜ਼ਖ਼ਮੀ ਹੋਏ ਮੁਲਾਜ਼ਮਾਂ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਨਹੀਂ ਲਈ ਸਾਰ-ਡੀ ਟੀ ਐੱਫ <br/>
Ad Position 24