02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੰਗਰੂਰ ਵਿਚ ਬੇਸਹਾਰਾ ਕੁੱਤਿਆਂ ਦੀ ਵਧਦੀ ਦਹਿਸ਼ਤ <br/>

Ad Position 21
No active advertisement
ਅਜੀਤ ਡੈਸਕ 04-01-2026
ਸੰਗਰੂਰ, 3 ਜਨਵਰੀ (ਧੀਰਜ ਪਸੋਰੀਆ) - ਕੁੱਝ ਦਿਨ ਪਹਿਲਾਂ ਸੰਗਰੂਰ ਦੀ ਅÏਰਤ ਅਨੀਤਾ ਰਾਣੀ ਉੱਤੇ ਹੋਏ ਖ਼ੰੂਖ਼ਾਰ ਕੁੱਤਿਆਂ ਦੇ ਬੁਰੀ ਤਰ੍ਹਾਂ ਹਮਲੇ ਨੇ ਪੂਰੇ ਸ਼ਹਿਰ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ, | ਇਸ ਹਮਲੇ ਕਾਰਨ ਨਾ ਸਿਰਫ਼ ਸਰੀਰਕ ਸੱਟਾਂ ਲੱਗੀਆਂ ਹਨ, ਸਗੋਂ ਬੱਚਿਆਂ ਅਤੇ ਪਰਿਵਾਰਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ | ਪੰਜਾਬ ਅਤੇ ਹਰਿਆਣਾ ਹਾਈਕੋਰਟ (ਜਸਟਿਸ ਵਿਨੋਦ ਭਾਰਦਵਾਜ) ਦੀ 2023 ਦੀ ਜੱਜਮੈਂਟ ਅਨੁਸਾਰ, ਕੁੱਤੇ ਦੇ ਵੱਢਣ 'ਤੇ ਮੁਆਵਜ਼ੇ ਦਾ ਪ੍ਰਬੰਧ ਹੈ | ਜੱਜਮੈਂਟ ਮੁਤਾਬਕ 2 ਸੈਂਟੀਮੀਟਰ ਤੋਂ ਵੱਧ ਦੇ ਜ਼ਖ਼ਮ ਲਈ 20,000 ਅਤੇ ਛੋਟੇ ਜ਼ਖ਼ਮ ਲਈ 10,000 ਦਾ ਮੁਆਵਜ਼ਾ ਤੈਅ ਹੈ | ਅਨੀਤਾ ਰਾਣੀ ਦੇ ਜ਼ਖ਼ਮਾਂ ਦੇ ਆਧਾਰ 'ਤੇ 70,000 ਦੇ ਘੱਟੋ-ਘੱਟ ਕਲੇਮ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਸਮਾਜ ਚਿੰਤਕ ਜਤਿੰਦਰ ਕਾਲੜਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਤੁਰੰਤ ਆਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਕੋਈ ਹੋਰ ਬੱਚਾ, ਅÏਰਤ ਜਾਂ ਬਜ਼ੁਰਗ ਇਸ ਦਾ ਸ਼ਿਕਾਰ ਨਾ ਬਣੇ | ਜੇਕਰ ਪ੍ਰਸ਼ਾਸਨ ਨੇ ਜਲਦੀ ਕੋਈ ਸਖ਼ਤ ਕਦਮ ਨਾ ਚੁੱਕਿਆ ਤਾਂ ਸੰਗਰੂਰ ਦੇ ਲੋਕ ਇਕੱਠੇ ਹੋ ਕੇ ਅੰਦੋਲਨ ਕਰਨ ਲਈ ਮਜਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਕਿਸਮਤ ਅਜ਼ਮਾਉਣ ਲਈ ਨਿਊਜ਼ੀਲੈਂਡ ਵਧੀਆ ਮੁਲਕ - ਸੁਖਵਿੰਦਰ ਸਿੰਘ <br/> ਅਗਲੀ ਖ਼ਬਰ ਸ਼ਹੀਦ ਸਮਾਰਕ ਦੇ ਨਵੀਨੀਕਰਨ ਲਈ ਅਮਨ ਅਰੋੜਾ ਅਤੇ ਜਗਦੀਪ ਗੋਲਡੀ ਆਦਿ ਦਾ ਕਰਾਂਗੇ ਸਨਮਾਨ - ਮਨਦੀਪ ਜੋਸਨ <br/>
Ad Position 24