02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਨੌਜਵਾਨਾਂ ਨੂੰ ਕਿਸਮਤ ਅਜ਼ਮਾਉਣ ਲਈ ਨਿਊਜ਼ੀਲੈਂਡ ਵਧੀਆ ਮੁਲਕ - ਸੁਖਵਿੰਦਰ ਸਿੰਘ <br/>

Ad Position 21
No active advertisement
ਅਜੀਤ ਡੈਸਕ 04-01-2026
ਸੰਗਰੂਰ, 3 ਜਨਵਰੀ (ਅਮਨਦੀਪ ਸਿੰਘ ਬਿੱਟਾ) - ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਵਰੇ੍ਹ ਅਸਟਰੇਲੀਆ ਤੋਂ ਸਟੂਡੈਂਟ ਵੀਜ਼ੇ ਜ਼ਿਆਦਾ ਆਉਣ ਦੀ ਸੰਭਾਵਨਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਅਸਟਰੇਲੀਆ ਦਾ ਸਟੂਡੈਂਟ ਅਤੇ ਵਿਜ਼ਟਰ ਵੀਜ਼ੇ ਦੇਣ ਪ੍ਰਤੀ ਵਤੀਰਾ ਵਧੀਆ ਨਜ਼ਰ ਆ ਰਿਹਾ ਹੈ | ਮੌਜੂਦ ਸਮੇਂ ਅਸਟਰੇਲੀਆ ਸਟੂਡੈਂਟ ਵੀਜ਼ੇ ਦੇਣ ਵਿਚ ਤਕਰੀਬਨ ਮਹੀਨੇ ਦਾ ਸਮਾਂ ਲਗਾ ਰਿਹਾ ਹੈ ਅਤੇ ਵਿਜ਼ਟਰ ਵੀਜ਼ੇ ਦੇਣ ਵਿਚ ਕੇਵਲ ਸੱਤ ਤੋਂ ਦੱਸ ਦਿਨਾਂ ਦਾ ਸਮਾਂ ਲੱਗ ਰਿਹਾ ਹੈ | ਅਜਿਹੇ ਚੰਗੇ ਹਾਲਤਾਂ ਨੂੰ ਦੇਖਦਿਆਂ ਸੁਖਵਿੰਦਰ ਸਿੰਘ ਨੇ ਕਿਹਾ ਕਿ ਸੰਭਾਵਨਾ ਹੈ ਕਿ ਸਾਲ - 2026 ਅਸਟਰੇਲੀਆ ਵਲੋਂ ਵਿਦਿਆਰਥੀਆਂ ਲਈ ਚੰਗੇ ਅਵਸਰ ਦੇਣ ਵਾਲਾ ਸਾਲ ਸਾਬਤ ਹੋਵੇਗਾ | ਕੈਨੇਡਾ ਵਿਜ਼ਟਰ ਵੀਜ਼ਿਆਂ ਨੂੰ ਕੁੱਝ ਸਮਾ ਲੱਗਾ ਰਿਹਾ ਹੈ ਪਰ ਵੀਜ਼ੇ ਨਿਰੰਤਰ ਦੇ ਰਿਹਾ ਹੈ | ਨਿਊਜ਼ੀਲੈਂਡ ਨੂੰ ਇਸ ਵੇਲੇ ਵਿਦਿਆਰਥੀਆ ਲਈ ਭਵਿੱਖ ਸੰਵਾਰਨ ਦਾ ਵਧੀਆ ਜਰੀਆ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉੱਥੇ ਕੰਮਕਾਜ ਦੇ ਹਾਲਾਤ ਵਧੀਆ ਹਨ ਅਤੇ ਫ਼ੀਸ ਵੀ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਉਪਰੰਤ ਭਰਨੀ ਪੈਂਦੀ ਹੈ | ਇਸ ਲਈ ਨਿਊਜ਼ੀਲੈਂਡ ਨੌਜਵਾਨਾਂ ਲਈ ਵਧੀਆ ਮੁਲਕ ਸਾਬਤ ਹੋ ਸਕਦਾ ਹੈ | ਇਸ ਮੌਕੇ ਉਨ੍ਹਾਂ ਜ਼ਿਲੇ੍ਹ ਦੇ ਪਿੰਡ ਝਨੇੜੀ ਦੀ ਬੱਚੀ ਸਾਹਿਲਪ੍ਰੀਤ ਕੌਰ ਨੂੰ ਨਿਊਜ਼ੀਲੈਂਡ ਦਾ ਸਟੂਡੈਂਟ ਵੀਜ਼ਾ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਟੀਮ ਅਮਨ ਅਰੋੜਾ ਨੇ ਦਾਮਨ ਥਿੰਦ ਬਾਜਵਾ ਦੇ ਫੋਕੇ ਦਾਅਵਿਆਂ ਦੀ ਖੋਲ੍ਹੀ ਪੋਲ ਅਗਲੀ ਖ਼ਬਰ ਸੰਗਰੂਰ ਵਿਚ ਬੇਸਹਾਰਾ ਕੁੱਤਿਆਂ ਦੀ ਵਧਦੀ ਦਹਿਸ਼ਤ <br/>
Ad Position 24