02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੇ ਵਤੀਰੇ ਪ੍ਰਤੀ ਜਤਾਈ ਨਾਰਾਜ਼ਗੀ-ਸੰਘਰਸ਼ ਦੀ ਉਲੀਕੀ ਵਿਉਂਤਬੰਦੀ

Ad Position 21
No active advertisement
ਕੰਪਿਊਟਰ ਅਧਿਆਪਕ ਮੀਟਿੰਗ ਵਿਚ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕਰਦੇ ਹੋਏ | ਤਸਵੀਰ: ਮੁਕੇਸ਼ ਕੁਮਾਰ <br/> 04-01-2026
ਸੰਗਰੂਰ, 3 ਜਨਵਰੀ (ਅਮਨਦੀਪ ਸਿੰਘ ਬਿੱਟਾ) - ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੀ ਮੀਟਿੰਗ ਅਗਰਵਾਲ ਧਰਮਸ਼ਾਲਾ ਸੰਗਰੂਰ ਵਿਖੇ ਸੂਬਾ ਕਮੇਟੀ ਮੈਂਬਰ ਨਰਦੀਪ ਸ਼ਰਮਾ ਤੇ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੁਪਰੀਮ ਕੋਰਟ ਕੇਸ ਦੀ ਸੁਣਵਾਈ ਸੰਬੰਧੀ, ਵਿਭਾਗੀ ਗਤੀਵਿਧੀਆਂ ਸੰਬੰਧੀ, ਆਉਣ ਵਾਲੇ ਸੰਘਰਸ਼ ਦੀ ਰੂਪ ਰੇਖਾ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਲਗਾਤਾਰ ਸਬ ਕਮੇਟੀ ਨਾਲ ਮੀਟਿੰਗਾਂ ਹੋਣ ਦੇ ਬਾਵਜੂਦ ਅਤੇ ਸਹਿਮਤੀ ਬਣਨ ਦੇ ਬਾਵਜੂਦ ਵਿੱਤ ਵਿਭਾਗ ਵਲੋਂ ਅਣਰਿਵਾਈਜਡ ਡੀ.ਏ ਜਾਰੀ ਨਾ ਕਰਨਾ, ਡੈਥ ਕੇਸਾਂ ਸੰਬੰਧੀ ਕੋਈ ਪਾਲਿਸੀ ਜਾਰੀ ਨਾ ਕਰਨਾ ਤੇ ਛੇਵੇਂ ਪੇਅ ਕਮਿਸ਼ਨ ਸੰਬੰਧੀ ਕੋਈ ਫ਼ੈਸਲਾ ਨਾ ਲੈਣਾ ਅਤੇ ਹੋਰ ਵਿਭਾਗੀ ਮੁੱਦਿਆਂ ਨੰੂ ਹੱਲ ਨਾ ਕਰਨ ਸੰਬੰਧੀ ਸਰਕਾਰ ਤੇ ਵਿਭਾਗ ਖ਼ਿਲਾਫ਼ ਨਾਰਾਜ਼ਗੀ ਜਿਤਾਈ ਗਈ | ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਜਲਦੀ ਹੀ ਕੰਪਿਊਟਰ ਅਧਿਆਪਕਾਂ ਦੇ ਹੱਕੀ ਮਸਲੇ ਹੱਲ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਵਿਰੁੱਧ ਵੱਡੇ ਪੱਧਰ ਤੇ ਆਰ ਪਾਰ ਦੀ ਲੜਾਈ ਵਿੱਢਣ ਦਾ ਅਹਿਦ ਕੀਤਾ ਗਿਆ | ਇਸ ਦੌਰਾਨ 191 ਦਿਨ ਦੇ ਸੰਗਰੂਰ ਮੋਰਚੇ ਨੰੂ ਸਮਰਪਿਤ ਸਾਲ 2026 ਦਾ ਜਥੇਬੰਦੀ ਦਾ ਕਲੰਡਰ ਜਾਰੀ ਕੀਤਾ ਗਿਆ | ਅੱਜ ਦੀ ਇਸ ਮੀਟਿੰਗ ਵਿਚ ਜ਼ਿਲ੍ਹਾ ਕਨਵੀਨਰ ਮੰਜੂ ਰਾਣੀ ਅਤੇ ਅਵਤਾਰ ਸਿੰਘ, ਜ਼ਿਲ੍ਹਾ ਕਮੇਟੀ ਮੈਂਬਰ ਜਸਵਿੰਦਰ ਕੌਰ, ਸੋਨੀਆ ਬਾਂਸਲ, ਰਾਜਪਾਲ, ਤੇਜਿੰਦਰ ਬਾਂਸਲ, ਵਰਿੰਦਰ ਹੰਸ, ਸੁਮਿਤ ਖੁਰਾਣਾ, ਨੀਰਜ ਯਾਦਵ, ਵਿਸ਼ਾਲ ਕੁਮਾਰ, ਵਿਕਰਮਜੀਤ ਸਿੰਘ, ਸੁਸ਼ੀਲ ਕੁਮਾਰ, ਸੁਖਵਿੰਦਰ ਸਿੰਘ, ਅਮਿਤ ਸ਼ਰਮਾ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਰਵੀ ਸੈਣੀ, ਗੌਰਵ ਜੰਡੂ, ਕੁਲਦੀਪ ਸ਼ਰਮਾ ਅਤੇ ਸੁਨੀਲ ਕੁਮਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਨੂੰ ਲੁਕਵੇਂ ਢੰਗ ਨਾਲ ਬੰਦ ਕਰਨ ਦੀ ਸਾਜਿਸ਼ ਕਰ ਰਹੀ ਹੈ ਕੇਂਦਰ ਸਰਕਾਰ - ਕਮਲਜੀਤ ਸਿੰਘ ਚੱਕ ਅਗਲੀ ਖ਼ਬਰ ਸਾਬਕਾ ਮੰਤਰੀ ਗੁਰਜਰ ਅਤੇ ਮੇਅਰ ਸੁਮਨ ਬਾਹਮਣੀ ਨੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ-ਪੱਥਰ <br/>
Ad Position 24