ਟੱਲੇਵਾਲ, 3 ਜਨਵਰੀ (ਸੋਨੀ ਚੀਮਾ)-ਸਾਡੇ ਪੱਤਰਕਾਰ ਭਰਾਵਾਂ ਨੇ ਹਮੇਸ਼ਾ ਹੀ ਬੜੀ ਨਿਡਰਤਾ ਨਾਲ ਹਰ ਸਰਕਾਰ ਸਮੇਂ ਹਮੇਸ਼ਾ ਹੀ ਲੋਕ ਮਸਲਿਆਂ ਨੂੰ ਜਿੱਥੇ ਸਰਕਾਰ ਅੱਗੇ ਰੱਖਿਆ ਉੱਥੇ ਸਰਕਾਰਾਂ ਦੀਆਂ ਨਕਾਮੀਆ ਨੂੰ ਕੋਈ ਕਚਹਿਰੀ ਅੱਗੇ ਲੈ ਕੇ ਜਾਣਾ ਇਨ੍ਹਾਂ ਨੇ ਆਪਣਾ ਫ਼ਰਜ਼ ਬਾਖ਼ੂਬੀ ਨਿਭਾਇਆ ਪਰ ਹੁਣ ਸਾਡੀ ਆਮ ਸਰਕਾਰ ਤੋਂ ਬਣੀ ਖ਼ਾਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ਦੀ ਹੁੰਦੀ ਨਾਜਾਇਜ਼ ਵਰਤੋਂ ਦੀ ਪੋਲ ਖੋਲ੍ਹ ਕੇ ਲੋਕ ਕਚਹਿਰੀ 'ਚ ਰੱਖੀ ਤਾਂ ਸਰਕਾਰ ਨੇ ਡੰਡਾ ਤੰਤਰ ਦਾ ਇਸਤੇਮਾਲ ਕਰਦਿਆਂ ਝੂਠਾ ਪਰਚਾ ਸਾਡੇ ਪੱਤਰਕਾਰਾਂ ਵੀਰਾਂ 'ਤੇ ਦਿੱਤਾ | ਜਿਸ ਦਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਵਿਰੋਧ ਕਰਦਾ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਰਨਜੀਤ ਸਿੰਘ ਦੁੱਗਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਅਸੀਂ ਪੱਤਰਕਾਰ ਵੀਰਾਂ ਦੇ ਹਰ ਸੰਘਰਸ਼ ਦਾ ਸਮਰਥਨ ਕਰਾਂਗੇ ਅਤੇ ਸਰਕਾਰ ਨੂੰ ਪੱਤਰਕਾਰ ਵੀਰਾਂ 'ਤੇ ਦਿੱਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕਰਦੇ ਹਾਂ ਕਿ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਰਕਾਰ ਵਲੋਂ ਡੰਡਾ ਤੰਤਰ ਦੀ ਵਰਤੋਂ ਕਰਨਾ ਲੋਕਤੰਤਰ ਦੇ ਖ਼ਿਲਾਫ਼ ਆ, ਹਰ ਫ਼ਰੰਟ ਤੇ ਫ਼ੇਲ੍ਹ ਹੋਈ ਸਰਕਾਰ ਪੰਜਾਬ 'ਚ ਦਹਿਸ਼ਤ ਦਾ ਮਾਹੌਲ ਬਣਾ ਰਹੀ ਪਰ ਪੰਜਾਬ ਦੇ ਅਣਖੀਲੇ ਲੋਕ ਇਨ੍ਹਾਂ ਧੱਕੇਸ਼ਾਹੀਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ | ਸਾਡੇ ਲੋਕ ਇਸ ਦਾ ਹਿਸਾਬ 2027 'ਚ ਕਰਨਗੇ |