ਸੰਦੌੜ, 4 ਜਨਵਰੀ (ਗੁਰਪ੍ਰੀਤ ਸਿੰਘ ਚੀਮਾ) - ਬਾਬਾ ਗਰਜਾ ਸਿੰਘ ਦੀ ਯਾਦ ਵਿਚ ਸੰਤ ਆਸ਼ਰਮ ਪਿੰਡ ਬਾਪਲਾ ਵਿਖੇ 37ਵਾਂ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਮੁੱਖ ਸੇਵਾਦਾਰ ਬਾਬਾ ਗੁਲਜ਼ਾਰ ਸਿੰਘ ਅਤੇ ਮੁੱਖ ਪ੍ਰਬੰਧਕ ਭਾਈ ਸੁਰਜੀਤ ਸਿੰਘ ਬਾਪਲਾ ਨੇ ਦੱਸਿਆ ਕਿ ਤਿੰਨ ਰੋਜ਼ਾ ਸਮਾਗਮ ਦੌਰਾਨ ਕੀਰਤਨ ਅਤੇ ਸੰਤ ਸੰਮੇਲਨ ਵਿਚ ਸੰਤ ਜਸਦੇਵਾ ਨੰਦ, ਸੰਤ ਮਹਿੰਦਰ ਸਿੰਘ ਬੇਗੋਵਾਲ ਵਾਲੇ, ਬਾਬਾ ਰਾਜਵਿੰਦਰ ਸਿੰਘ ਟਿੱਬਾ, ਬਾਬਾ ਸ਼ਰਨਜੀਤ ਸਿੰਘ ਹਰੀਗੜ੍ਹ, ਬਾਬਾ ਸੁਰਜੀਤ ਸਿੰਘ, ਬਾਬਾ ਪਰਮਵੀਰ ਸਿੰਘ ਖ਼ਾਲਸਾ ਮਸਤੂਆਣਾ ਸਾਹਿਬ, ਬਾਬਾ ਰਾਜਾ ਸਿੰਘ ਵਲੋਂ ਸੰਗਤਾਂ ਨਾਲ ਗੁਰਮਿਤ ਵਿਚਾਰਾਂ ਦੀ ਸਾਂਝ ਪਾਈ | ਅੰਤਿਮ ਦਿਨ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਵਿਚ ਮਿੱਤਲ ਖ਼ੂਨਦਾਨ ਬੈਂਕ ਦੇ ਸਹਿਯੋਗ ਨਾਲ 52 ਖ਼ੂਨ ਦਾਨੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ | ਸਮਾਗਮ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ, ਬੀਜੇਪੀ ਦੇ ਹਲਕਾ ਧੂਰੀ ਦੇ ਇੰਚਾਰਜ ਰਣਦੀਪ ਸਿੰਘ ਦਿਓਲ, ਜ਼ਿਲ੍ਹਾ ਜਰਨਲ ਸਕੱਤਰ ਸਚਿਨ ਭਾਰਦਵਾਜ, ਜਥੇਦਾਰ ਤਰਲੋਚਨ ਸਿੰਘ ਧਲੇਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਮਲੇਰਕੋਟਲਾ, ਜਥੇਦਾਰ ਤਰਨਜੀਤ ਸਿੰਘ ਬਾਪਲਾ, ਸਰਕਲ ਪ੍ਰਧਾਨ ਮਨਦੀਪ ਸਿੰਘ ਮਾਣਕਵਾਲ, ਸਮਾਜ ਸੇਵੀ ਰਾਜੇਸ਼ ਰਿਖੀ, ਗੁਰਚਰਨ ਸਿੰਘ ਬਾਪਲਾ, ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਪੰਜਗਰਾਈਆਂ, ਬਲਵੀਰ ਸਿੰਘ ਸਾਬਕਾ ਸਰਪੰਚ, ਪਿ੍ਤਪਾਲ ਸਿੰਘ ਰਾਜਾ, ਜਥੇਦਾਰ ਮਲਕੀਤ ਸਿੰਘ, ਵਿੱਕੀ ਰਿਖੀ ਪੰਜਗਰਾਈਆਂ, ਸਾਬਕਾ ਸਰਪੰਚ ਬਲਵੀਰ ਸਿੰਘ, ਨਿਰਮਲ ਸਿੰਘ ਆੜ੍ਹਤੀਆ, ਅੰਮਿ੍ਤ ਸਿੰਘ ਝੂੰਦ, ਗੁਰਪ੍ਰੀਤ ਸਿੰਘ, ਭਾਈ ਸ਼ਿੰਗਾਰਾ ਸਿੰਘ, ਡਾਕਟਰ ਗੁਰਮੀਤ ਸਿੰਘ ਆਦਿ ਹਾਜ਼ਰ ਸਨ |