13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਕਿਸਾਨਾਂ ਵਲੋਂ ਰੇਲਵੇ ਨੂੰ ਜ਼ਮੀਨ ਦੇਣ ਤੋਂ ਕੋਰੀ ਨਾਂਹ <br/>

Ad Position 21
No active advertisement
ਅਜੀਤ ਡੈਸਕ 05-01-2026
ਮੂਲੋਵਾਲ, 4 ਜਨਵਰੀ (ਰਤਨ ਸਿੰਘ ਭੰਡਾਰੀ) - ਪਿੰਡ ਰਾਜੋਮਾਜਰਾ ਵਿਖੇ ਸਮੂਹ ਕਿਸਾਨ ਪਿੰਡ ਅਲਾਲ ਮਲੋਵਾਲ ਬਾਦਸ਼ਾਹਪੁਰ ਅਤੇ ਰਾਜੋਮਾਜਰਾ ਦੀ ਮੀਟਿੰਗ ਹੋਈ ਜਿਸ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਜਿਨ੍ਹਾਂ ਵੀ ਕਿਸਾਨਾਂ ਦੀ ਜ਼ਮੀਨ ਨਵੀਂ ਰੇਲਵੇ ਲਾਈਨ ਵਿਚ ਆ ਰਹੀ ਹੈ, ਜੋ ਅਲਾਲ ਤੋਂ ਰਾਜੋਮਾਜਰਾ ਜਹਾਂਗੀਰ ਹੁੰਦੀ ਹੋਈ ਹਿਮਤਾਣੇ ਤੱਕ ਜਾਣੀ ਹੈ, ਨੂੰ ਕੋਈ ਵੀ ਕਿਸਾਨ ਆਪਣੀ ਜ਼ਮੀਨ ਰੇਲਵੇ ਲਾਈਨ ਲਈ ਨਹੀਂ ਦੇਵੇਗਾ, ਨਾ ਹੀ ਇਸ ਸਬੰਧੀ ਕੋਈ ਸਹਿਮਤੀ ਦੇਵੇਗਾ ਅਤੇ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਨਾਲ ਇਸ ਦੇ ਵਿਰੁੱਧ ਡਟਵਾਂ ਸੰਘਰਸ਼ ਕੀਤਾ ਜਾਵੇਗਾ | ਫੈਸਲਾ ਕੀਤਾ ਗਿਆ ਕਿ ਆਪਣੀ ਖੇਤੀ ਯੋਗ ਉਪਜਾਊ ਅਤੇ ਜ਼ਰਖੇਜ਼ ਜ਼ਮੀਨ ਬਚਾਉਣ ਲਈ ਪੀੜਤ ਕਿਸਾਨਾਂ ਨੂੰ ਲਾਮਬੰਦ ਕਰ ਕੇ ਡਟਵਾਂ ਸੰਘਰਸ਼ ਕੀਤਾ ਜਾਵੇਗਾ | ਇਸ ਮੀਟਿੰਗ ਵਿਚ ਗੁਰਮੇਲ ਸਿੰਘ, ਯਾਦਵਿੰਦਰ ਸਿੰਘ, ਹਰਦਮ ਸਿੰਘ ਨਾਗਰਾ, ਨਰਿੰਦਰ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਭੋਲਾ ਸਿੰਘ, ਪਰਮਿੰਦਰ ਸਿੰਘ, ਸਤਨਾਮ ਸਿੰਘ, ਧਰਮਜੀਤ ਸਿੰਘ, ਮਨਿੰਦਰ ਸਿੰਘ, ਸਰਬਜੀਤ ਸਿੰਘ, ਬਾਦਸ਼ਾਹਪੁਰ ਤੋਂ ਪਰਮਿੰਦਰ ਸਿੰਘ, ਧਰਮਪਾਲ ਸਿੰਘ ਅਲਾਲ ਤੋਂ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸਤਨਾਮ ਸਿੰਘ ਮੂਲੋਵਾਲ, ਹਰਪਾਲ ਸਿੰਘ, ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਮੂਲੋਵਾਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਦੇ ਭੀਖ ਮੰਗਣ 'ਤੇ ਪ੍ਰਸ਼ਾਸਨ ਹੋਇਆ ਸਖ਼ਤ, ਸੁਨਾਮ 'ਚ ਕੀਤੀ ਛਾਪੇਮਾਰੀ <br/> ਅਗਲੀ ਖ਼ਬਰ ਬਾਪਲਾ ਵਿਖੇ 37ਵਾਂ ਜੋੜ ਮੇਲਾ ਸ਼ਰਧਾ ਅਤੇ ਸਤਿਕਾਰ ਨਾਲ ਸੰਪੰਨ <br/>
Ad Position 24