ਜਲਾਲਾਬਾਦ, 4 ਜਨਵਰੀ (ਹਰਪ੍ਰੀਤ ਸਿੰਘ ਪਰੂਥੀ)-ਸਿਟੀਜ਼ਨ ਵੈੱਲਫੇਅਰ ਕੌਂਸਲ (ਰਜਿ.) ਜਲਾਲਾਬਾਦ ਦੀ ਮੀਟਿੰਗ ਪ੍ਰਧਾਨ ਸਤੀਸ਼ ਕੁਮਾਰ ਚਰਾਇਆ ਦੀ ਅਗਵਾਈ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਖੇ ਕੀਤੀ ਗਈ | ਮੀਟਿੰਗ 'ਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੋਹੜੀ ਦਾ ਤਿਉਹਾਰ 13 ਜਨਵਰੀ ਨੂੰ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਜਲਾਲਾਬਾਦ ਵਿਖੇ ਬੱਚਿਆਂ ਨਾਲ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ ਕੰਨਿਆ ਨੂੰ ਬੂਟ ਵੰਡੇ ਜਾਣਗੇ | ਇਸ ਦੇ ਇਲਾਵਾ ਪਰਸਵਾਰਥ ਸਭਾ ਸਕੂਲ ਵਿਖੇ ਫਰਵਰੀ ਮਹੀਨੇ 'ਚ ਬੱਚਿਆਂ ਨੂੰ ਸਟੇਸ਼ਨਰੀ ਅਤੇ ਮਿਡ-ਡੇ-ਮੀਲ ਦਿੱਤਾ ਜਾਵੇਗਾ | ਮੀਟਿੰਗ 'ਚ ਪ੍ਰਧਾਨ ਸਤੀਸ਼ ਕੁਮਾਰ ਚਰਾਇਆ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੇਵ ਰਾਜ ਸ਼ਰਮਾ, ਦੇਸ ਰਾਜ ਗਾਂਧੀ,ਰਾਜ ਕੁਮਾਰ ਬਜਾਜ, ਪ੍ਰਵੇਸ਼ ਖੰਨਾ, ਗਿਆਨ ਸਿੰਘ ਨਿੱਝਰ, ਗੁਰਜਿੰਦਰ ਸਿੰਘ ਧਮੀਜਾ, ਬਲਬੀਰ ਸਿੰਘ ਪੁਆਰ ਆਦਿ ਮੌਜੂਦ ਸਨ |