ਸ਼ਹਿਣਾ, 4 ਜਨਵਰੀ (ਸੁਰੇਸ਼ ਗੋਗੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਸੁਖਪੁਰਾ ਅਤੇ ਤਰਨਤਾਰਨ ਮੌੜ ਦੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕੀ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਏ ਗਏ ਨਗਰ ਕੀਰਤਨ ਦੇ ਪਿੰਡ ਤਰਨਤਾਰਨ ਅਤੇ ਸੁਖਪੁਰਾ ਮੌੜ ਵਿਖੇ ਵੱਖ-ਵੱਖ ਪੜਾਅ ਕੀਤੇ ਗਏ ਅਤੇ ਸਥਾਨਕ ਠਾਂਗਰ, ਮੱਲੂ ਸਾਗਰ, ਮਾਣਾ ਪੱਤੀ ਅਤੇ ਬੱੁਢਾ ਪੱਤੀ ਦੇ ਵਾਸੀਆਂ ਵਲੋਂ ਭਰਵਾਂ ਸਵਾਗਤ ਕਰਦਿਆਂ ਪੰਜ ਪਿਆਰਿਆਂ ਨੂੰ ਸਿਰੋਪਾਉ ਭੇਟ ਕੀਤੇ | ਭਾਈ ਹੰਸ ਸਿੰਘ ਜਗਜੀਤਪੁਰਾ ਦੇ ਕੀਰਤਨੀ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ | ਗਿਆਨੀ ਮਹਿਤਾਬ ਸਿੰਘ ਪਰਵਾਨਾ ਕਰਨਾਲ, ਬੀਬੀ ਸਿਫਤਪ੍ਰੀਤ ਕੌਰ, ਬੀਬੀ ਅਮਨਦੀਪ ਕੌਰ ਨਾਭੇ ਵਾਲੀਆਂ ਬੀਬੀਆਂ ਅਤੇ ਸਾਰੰਗੀ ਮਾਸਟਰ ਰਣਜੋਧ ਸਿੰਘ ਬੇਲੀ ਨੇ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੇ ਗਏ ਕਾਰਜਾਂ ਨੂੰ ਢਾਡੀ ਰੰਗ ਵਿਚ ਪੇਸ਼ ਕੀਤਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸੁਖਵੀਰ ਸਿੰਘ, ਬੇਅੰਤ ਸਿੰਘ ਥਾਣੇਦਾਰ ਖ਼ਜ਼ਾਨਚੀ, ਗੁਰਤੇਜ ਸਿੰਘ ਪ੍ਰਧਾਨ, ਸਵਰਨ ਸਿੰਘ ਮਿਸਤਰੀ, ਭੁਪਿੰਦਰ ਸਿੰਘ ਮਾਲੀ, ਦਰਸ਼ਨ ਸਿੰਘ, ਨੱਥਾ ਸਿੰਘ, ਸਰਪੰਚ ਬਲਜਿੰਦਰ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਪ੍ਰਗਟ ਸਿੰਘ, ਸਨੀ ਤਰਨਤਾਰਨ, ਅਜੈਬ ਸਿੰਘ ਤਰਨਤਾਰਨ, ਮਹਾਸ਼ਾ ਸਿੰਘ ਆਦਿ ਵੀ ਹਾਜਰ ਸਨ |