ਸੰਗਰੂਰ, 5 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਹਾਕੀ ਐਸੋਸੀਏਸ਼ਨ ਵਲੋ ਜੋ ਤੀਸਰਾ ਹਾਕੀ ਲੀਗ ਟੂਰਨਾਮੈਂਟ ਕਾਕਾ ਅਜਯਦੀਪ ਸਿੰਘ ਮਨੇਸ਼ ਦੀ ਯਾਦ ਵਿਚ ਕਰਾਇਆ ਜਾ ਰਿਹਾ ਹੈ ਉਸ ਵਿਚ ਅੱਜ ਟੂਰਨਾਮੈਂਟ ਦੇ ਸੱਤਵੇਂ ਹਫ਼ਤੇ ਦੇ ਮੁੱਖ ਮਹਿਮਾਨ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਮਸਤੂਆਣਾ ਸਾਹਿਬ, ਇਕਬਾਲਜੀਤ ਸਿੰਘ ਪੁੰਨਿਆ ਸਾਬਕਾ ਪ੍ਰਧਾਨ ਮਿਉਂਸਪਲ ਕਮੇਟੀ, ਜਸਵਿੰਦਰ ਸਿੰਘ ਪਿ੍ੰਸ ਪ੍ਰਧਾਨ ਵਪਾਰ ਮੰਡਲ, ਮਨਪ੍ਰੀਤ ਸਿੰਘ ਪੰਜਾਬ ਸਿੰਧ ਬੈਂਕ, ਜਤਿੰਦਰ ਗਿੱਲ ਪ੍ਰਧਾਨ ਸਪੋਰਟਸ ਕਲੱਬ ਚਾਂਦੂ, ਮਨਜੀਤ ਸਿੰਘ ਕੂਕੀ ਕੋਚ ਸੇਵਾ ਮੁਕਤ ਸਪੋਰਸਟ ਅਫ਼ਸਰ ਹੋਏ ਸ਼ਾਮਲ ਉਨ੍ਹਾਂ ਨੇ ਬੱਚਿਆ ਨੂੰ ਸੰਦੇਸ਼ ਦਿੱਤਾ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ | ਅੱਜ ਦੇ ਮੈਚਾਂ ਵਿਚ ਦਸਮੇਸ਼ ਹਾਕੀ ਕਲੱਬ 3-2 ਨਾਲ ਅਤੇ ਬੀਬੀ ਦੀਪ ਕੌਰ ਹਾਕੀ ਕਲੱਬ 4-3, ਬਾਬਾ ਫ਼ਤਿਹ ਸਿੰਘ ਹਾਕੀ ਕਲੱਬ 2-1, ਬਾਬਾ ਜ਼ੋਰਾਵਰ ਹਾਕੀ ਕਲੱਬ, 5-4 ਨਾਲ ਜੇਤੂ ਰਹੀਆਂ | ਇਸ ਟੂਰਨਾਮੈਂਟ ਮੌਕੇ ਜਸਵਿੰਦਰ ਸਿੰਘ ਲਾਲੀ, ਸਤੀਸ਼ ਕੁਮਾਰ, ਅਮਰਜੀਤ ਸਿੰਘ, ਸੁਖਰਾਮ, ਸਤਿੰਦਰਜੀਤ ਸਿੰਘ, ਮਲਕੀਤ ਸਿੰਘ, ਪਿ੍ੰਸ ਸਿੰਘ, ਰਣਜੀਤ ਸਿੰਘ, ਸੰਜੇ ਚੌਹਾਨ, ਪਰਮਜੀਤ ਸਿੰਘ, ਲਵਨੀਤ ਸੇਖੋਂ, ਗੁਰਪ੍ਰੀਤ ਸਿੰਘ ਸ਼ਗਨਾ, ਕਾਰਤਿਕ, ਆਕਾਸ਼, ਲਵੀ ਭੂਸ਼ਣ ਹਾਜ਼ਰ ਰਹੇ |